ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਿਤੀ 18-06-2025 ਨੂੰ ਸ਼੍ਰੀ ਖੁਰਾਲਗੜ ਸਾਹਿਬ ਜੀ ਤੋਂ ਬਹੁਜਨ ਸਮਾਜ ਪਾਰਟੀ, ਸਰਕਾਰ ਵਿਰੁੱਧ ਰੋਸ ਪ੍ਦਰਸ਼ਨ ਦੀ ਅਰੰਭਤਾ ਕਰੇਗੀ ਤੇ ਬਾਅਦ ਵਿੱਚ ਗੜਸ਼ੰਕਰ ਵਿਖੇ ਮੈਮੋਰੈਂਡਮ ਦਿੱਤਾ ਜਾਵੇਗਾ। ਸ਼ੀ੍ ਖੁਰਾਲਗੜ ਸਾਹਿਬ ਜੀ ਦੇ ਮੰਦਰ ਦੇ ਨਾਲ ਹੀ ਸਰਕਾਰ ਵਲੋਂ ਸ਼ਰਾਬ ਦਾ ਠੇਕਾ ਖੋਲਿਓ ਗਿਆ ਹੈ ਹੋਰ ਅਧਿਕਾਰਤ ਨਸ਼ੇ ਦੀਆਂ ਦੁਕਾਨਾਂ ਵੀ ਨਸ਼ੇ ਵਪਾਰੀਆਂ ਵਲੋਂ ਚਲਾਈਆਂ ਜਾਂ ਰਹੀਆਂ ਹਨ ਜੋ ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਘੋਰ ਨਿਰਾਦਰ ਹੈ। ਉਸ ਠੇਕੇ ਨੂੰ ਚਕਾਓਣ ਵਾਸਤੇ ਤੇ ਪੰਜਾਬ ਸਰਕਾਰ ਵਲੋਂ ਦਲਿਤਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਸਾਹਿਬ ਜੀ ਦੇ ਬੁਤਾਂ ਦੀ ਬੇਅਦਬੀ ਦੇ ਵਿਰੋਧ ਵਿੱਚ ਕੱਲ ਦਾ ਰੋਸ ਪ੍ਦਰਸ਼ਨ ਹੋਵੇਗਾ। ਬਸਪਾ ਦੇ ਹਰ ਵਰਕਰ, ਆਗੂ, ਸਮਰਥਕ, ਬਾਮਸੇਫ਼ ਦੇ ਸਾਥੀਆਂ ਤੇ ਬਸਪਾ ਦੀ ਸੋਚ ਨੂੰ ਸਮਰਪਿਤ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ/ਹਲਕਿਆਂ ਵਿੱਚੋਂ ਵਰਕਰਾਂ ਦਾ ਪ੍ਬੰਧ ਕਰਵਾ ਕੇ ਉਨ੍ਹਾਂ ਨੂੰ ਸ਼ੀ੍ ਖੁਰਾਲਗੜ ਸਾਹਿਬ ਜੀ ਵਿਖੇ ਪਹੁੰਚਾਉਣ ਦਾ ਪ੍ਬੰਧ ਕਰਵਾਓ।
(ਪ੍ਰਵੀਨ ਬੰਗਾ) ਸੂਬਾ ਜਨਰਲ ਸਕੱਤਰ
ਬੀ ਐਸ ਪੀ ਪੰਜਾਬ। ਇੰਚਾਰਜ ਲੁਧਿਆਣਾ ਜੋਨ
9417262501



