ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ) ਵਿਸ਼ਵ ਖੂਨਦਾਨ ਦਿਵਸ ਮੌਕੇ ਬਲੱਡ ਡੋਨਰਜ ਕਲੱਬ ਮਹਿਤਪੁਰ ਅਤੇ ਅਮਾਨਤ ਸੇਵਾ ਫਾਉਂਡੇਸ਼ਨ ਵਲੋਂ ਕਮਲ ਹਸਪਤਾਲ ਨਕੋਦਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਮਹਿਸਮ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਚਾਲੀ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਲਗਭਗ ਪੰਜਾਹ ਲੋਕਾਂ ਦੇ ਬਲੱਡ ਗਰੁੱਪ ਅਤੇ ਐਚ ਬੀ ਟੈਸਟ ਫਰੀ ਕੀਤੇ ਗਏ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾਕਟਰ ਕੰਵਲਜੀਤ ਸਿੰਘ ਐਮ ਐਸ ਨੇ ਕਿਹਾ ਕਿ ਹਰ ਮਨੁੱਖ ਨੂੰ ਜ਼ਿੰਦਗੀ ਵਿਚ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਵੇਲੇ ਖੂਨ ਦੀ ਘਾਟ ਪੂਰੀ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਬੂਟੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ। ਬਲੱਡ ਡੋਨਰਜ ਕਲੱਬ ਮਹਿਤਪੁਰ ਅਤੇ ਅਮਾਨਤ ਸੇਵਾ ਫਾਉਂਡੇਸ਼ਨ ਵਲੋਂ ਕੈਂਪ ਦਾ ਆਯੋਜਨ ਯਾਦਗਾਰੀ ਹੋ ਨਿੱਬੜਿਆ । ਖੂਨਦਾਨ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸੁਰਿੰਦਰਪਾਲ ਸਿੰਘ ਨਕੋਦਰ, ਪਰਮਜੀਤ ਸਿੰਘ ਭੋਡੀਪੁਰ, ਅਮਨ ਬੱਲੀ ਪ੍ਰਿਟਿੰਗ ਪ੍ਰੈਸ, ਹਰਜਿੰਦਰ ਸਿੰਘ ਸਰਪੰਚ, ਬਲਦੇਵ ਸਿੰਘ ਸੀ ਏ ਓ ,ਵਿਜੇ ਕੁਮਾਰ ਮਡਾਸ, ਅਰਸ਼ਦੀਪ ਸਿੰਘ ਲਵ , ਸੁਰਿੰਦਰ ਪਾਲ ਚੁੰਬਰ , ਸੁਰਜੀਤ ਸਿੰਘ ਡੱਲਾ, ਬਲਵੀਰ ਸਿੰਘ ਸ਼ਾਹ, ਮਨਦੀਪ ਸਿੰਘ ਡਾਇਲਸਿਸ ਵਿਭਾਗ ਆਦਿ ਮੈਂਬਰਾਂ ਵਿਸ਼ੇਸ਼ ਯੋਗਦਾਨ ਅਤੇ ਅਜ਼ਾਦ ਪ੍ਰੈਸ ਕਲੱਬ ਮਹਿਤਪੁਰ ਦਾ ਮੀਡੀਆ ਸਹਿਯੋਗ ਰਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



