HOME ਮਸਕਟ ਵਿੱਚ ਦੋ ਮਹੀਨਿਆਂ ਤੋਂ ਬੰਧਕ ਬਣਾਈ ਲੜਕੀ ਸੰਤ ਸੀਚੇਵਾਲ ਦੇ ਯਤਨ...

ਮਸਕਟ ਵਿੱਚ ਦੋ ਮਹੀਨਿਆਂ ਤੋਂ ਬੰਧਕ ਬਣਾਈ ਲੜਕੀ ਸੰਤ ਸੀਚੇਵਾਲ ਦੇ ਯਤਨ ਸਦਕਾ ਪਰਤੀ

ਕੈਪਸ਼ਨ-ਮਸਕਟ ਤੋਂ ਪਰਤੀ ਲੜਕੀ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ।
ਪਸ਼ੂਆਂ ਤੋਂ ਵੀ ਮਾੜਾ ਕੀਤਾ ਜਾਂਦਾ ਸੀ ਵਿਹਾਰ, ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਨਾ ਜਾਣ ਦੀ ਅਪੀਲ – ਪੀੜਤਾ
ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਫਸਾ ਰਹੇ ਗਿਰੋਹ ਤੇ ਨੱਥ ਪਾਉਣ ਦੀ ਸਖਤ ਲੋੜ – ਸੰਤ ਸੀਚੇਵਾਲ
ਕਪੂਰਥਲਾ   (ਸਮਾਜ ਵੀਕਲੀ)   (ਕੌੜਾ)- ਮਸਕਟ (ਓਮਾਨ)  ਵਿੱਚ ਚੰਗੀ ਨੌਕਰੀ ਤੇ ਚੰਗੇ ਭਵਿੱਖ ਦੇ ਸੁਪਨਾ ਲੈਕੇ ਗਈ ਜ਼ਿਲ਼੍ਹਾ ਲੁਧਿਆਣਾ ਦੀ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆ  ਦੱਸਿਆ ਕਿ ਉੱਥੇ ਦੇ ਹਲਾਤ ਕਿਸੇ ਨਰਕ ਤੋਂ ਘੱਟ ਨਹੀਂ ਹਨ ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਲੜਕੀ ਨੇ ਦੱਸਿਆ ਕਿ ੳੇੁਸਦੇ ਵਿਦੇਸ਼ ਜਾਣ ਦੇ ਸੁਫਨੇ ਨੇ ਉਸਨੂੰ ਇੱਕ ਨਰਕ ਭਰੀ ਜ਼ਿੰਦਗੀ ਵਿੱਚ ਧੱਕ ਦਿੱਤਾ ਸੀ ਜਿਸਤੋਂ ਉਸ ਲਈ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਉਸਨੇ ਦੱਸਿਆ ਕਿ ਉਹ ਘਰ ਦੀ ਮਜ਼ਬੂਰੀ ਕਾਰਣ ਅਪ੍ਰੈਲ ਮਹੀਨੇ ਦੌਰਾਨ ਕਲੀਨੀਕਲ ਕੰਮ ਦੇ ਦੋ ਸਾਲ ਦੇ ਵੀਜ਼ੇ ਤੇ ਮਸਕਟ ਗਈ ਸੀ ਜਿਸ ਲਈ ਉਸਨੂੰ 30 ਤੋਂ 40 ਹਜ਼ਾਰ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਉਥੇ ਪੁੱਜਣ ‘ਤੇ ਉਸਨੂੰ ਗ਼ਲਤ ਹਾਲਾਤਾਂ ‘ਚ ਬੰਦੀ ਬਣਾ ਕੇ ਰੱਖਿਆ ਗਿਆ।
ਪੀੜਤ ਲੜਕੀ ਨੇ ਦੱਸਿਆ ਕਿ ਉੱਥੇ ਪਹੁੰਚਦਿਆ ਹੀ ਉਸਦਾ ਪਾਸਪੋਰਟ ਖੋਹ ਲਿਆ ਗਿਆ ਤੇ ਉਸਨੂੰ ਕਲੀਨਿਕ ਵਿੱਚ ਕੰਮ ਦੇਣ ਦੀ ਬਜਾਏ ਗ਼ੈਰਕਾਨੂੰਨੀ ਤਰੀਕੇ ਨਾਲ ਉਸਦੀ ਮਰਜ਼ੀ ਦੇ ਖਿਲਾਫ ਹੋਰ ਕੰਮਾਂ ਲਈ ਮਜਬੂਰ ਕੀਤਾ ਗਿਆ।
ਉਸਨੇ ਦੱਸਿਆ ਕਿ ਵਿਰੋਧ ਕਰਨ ‘ਤੇ ਉਸਨੂੰ  ਵੇਚਣ ਜਾਂ  ਫਿਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਉਥੇ ਉਸ ਕੋਲੋਂ ਦਿਨ-ਰਾਤ ਲਗਾਤਾਰ ਕੰਮ ਲਿਆ ਜਾਂਦਾ, ਖਾਣ ਨੂੰ ਠੀਕ ਨਹੀਂ ਮਿਲਦਾ ਅਤੇ ਆਰਾਮ ਨਹੀਂ ਸੀ ਕਰਨ
 ਦਿੱਤਾ ਜਾਂਦਾ। ਜਿਸ ਲਈ ਉਸਨੂੰ ਤਨਖਾਹ ਤਾਂ ਦੂਰ ਦੀ ਗੱਲ, ਜਿਹੜੇ ਪੈਸੇ ਲੈਕੇ ਗਈ ਸੀ, ਉਹ ਵੀ ਖੋਹ ਲਏ ਗਏ।
ਇਹ ਸਾਰੀ ਸਥਿਤੀ ਉਸ ਸਮੇਂ ਬਦਲੀ ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਤੇ ਉਹਨਾਂ ਦੇ ਯਤਨਾਂ ਸਦਕਾ, ਕੁੜੀ ਨੂੰ ਓਮਾਨ ਤੋਂ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਉਣ ਵਿਚ ਸਫਲਤਾ ਮਿਲੀ।
ਪੀੜਤਾ ਦੇ ਨਾਲ ਪਹੁੰਚੇ ਉਸਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਦੇ ਇਸ ਤਰ੍ਹਾਂ ਨਾਲ ਓਮਾਨ ਵਿੱਚ ਫਸ ਜਾਣ ਨਾਲ ਉਹਨਾਂ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਸੀ ਤੇ ਉਹਨਾਂ ਦੀ ਕਿਧਰੇ ਕੋਈ ਮਦਦਦ ਨਹੀਂ ਸੀ ਹੋ ਰਹੀ। ਉਹਨਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਤੇ ਉਹਨਾਂ ਏਜੰਟ ਖਿਲ਼ਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਦ ਤੱਕ ਇਹਨਾਂ ਲੜਕੀਆਂ ਨੂੰ ਧੋਖੇ ਨਾਲ ਇਹਨਾਂ ਮੁਲਕਾਂ ਵਿੱਚ ਭੇਜਣ ਵਾਲੇ ਗਿਰੋਹਾਂ ‘ਤੇ ਸਖ਼ਤੀ ਨਾਲ ਨੱਥ ਨਹੀਂ ਪਾਈ ਜਾਂਦੀ, ਤਦ ਤੱਕ ਇਨ੍ਹਾਂ ਹਾਲਾਤਾਂ ‘ਚ ਕੋਈ ਬਦਲਾਅ ਨਹੀਂ ਆ ਸਕਦਾ। ਉਹਨਾਂ ਭਾਰਤੀ ਦੂਤਾਵਾਸ, ਵਿਦੇਸ਼ ਮੰਤਰਾਲੇ ਅਤੇ ਸਾਰਿਆਂ ਜਿੰਨ੍ਹਾਂ ਵੀ ਇਸ ਲੜਕੀ ਦੀ ਘਰ ਵਾਪਸੀ ਵਿੱਚ ਭੂਮਿਕਾ ਨਿਭਾਈ, ਉਨ੍ਹਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ, ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਕਿਸੇ ਵੀ ਅਣਜਾਣ ਏਜੰਟ ਜਾਂ ਸੁਝਾਅ ਦੇ ਆਧਾਰ ‘ਤੇ ਆਪਣੀਆਂ ਧੀਆਂ ਨੂੰ ਅਜਿਹੇ ਦੇਸ਼ਾਂ ਵੱਲ ਨਾਂ ਭੇਜੋ, ਜਿਥੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਖ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਉਹ ਮਨਮੱਤਾਂ ਵਿਰੁੱਧ ਬੋਲਣ- ਢਾਡੀ ਬਲਵਿੰਦਰ ਸਿੰਘ ਰੌਣੀ
Next articleਹੁਸ਼ਿਆਰਪੁਰ ਦੇ ਮਿਰਾਜ਼ ਸਿਨੇਪਲੈਕਸ ‘ਚ ਕੇਕ ਕੱਟ ਕੇ ਕੀਤੀ ਫਿਲਮ “ਡਾਕੂਆਂ ਦਾ ਮੁੰਡਾ 3” ਦੀ ਰਿਲੀਜ਼ਿੰਗ