(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੁਰੂ ਤੇ ਭਗਤ ਕਾਲ ਸਮੇਂ ਤੋਂ ਹੀ ਧਰਮ ਦਾ ਪ੍ਰਚਾਰ ਹੁੰਦਾ ਆ ਰਿਹਾ ਹੈ। ਸਿੱਖ ਧਰਮ ਦੇ ਵਿੱਚ ਰਾਗੀਆਂ ਢਾਡੀਆਂ ਕਵੀਸ਼ਰਾਂ ਕਥਾਕਾਰਾਂ ਤੇ ਹੋਰ ਪ੍ਰਚਾਰਕਾਂ ਨੇ ਸਿੱਖ ਧਰਮ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਕਰਦੇ ਆ ਰਹੇ ਹਨ। ਅਜਿਹੇ ਹੀ ਪ੍ਰਚਾਰਕਾਂ ਵਿੱਚੋਂ ਕੁਝ ਅਜਿਹੇ ਪ੍ਰਚਾਰਕ ਵੀ ਹੁੰਦੇ ਹਨ ਜੋ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਦੇ ਉਲਟ ਜੋ ਕੰਮ ਸਿੱਖ ਧਰਮ ਜਾਂ ਗੁਰੂ ਘਰਾਂ ਵਿੱਚ ਹੁੰਦੇ ਹੋਣ ਉਹਨਾਂ ਦੇ ਵਿਰੁੱਧ ਸੰਗਤ ਨੂੰ ਜਾਗਰਤ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਅਨੇਕਾਂ ਪ੍ਰਚਾਰਕਾਂ ਨੇ ਆਪੋ ਆਪਣੇ ਸਮੇਂ ਵਿੱਚ ਅਨੇਕਾਂ ਮਨਮੱਤਾ ਵਿਰੁੱਧ ਸੰਗਤ ਨੂੰ ਸੁਚੇਤ ਕੀਤਾ ਹੈ। ਅਜਿਹੇ ਹੀ ਇੱਕ ਢਾਡੀ ਜਥੇ ਦੇ ਮੁਖੀ ਹਨ ਢਾਡੀ ਬਲਵਿੰਦਰ ਸਿੰਘ ਰੌਣੀ ਤਹਿਸੀਲ ਪਾਇਲ ਜਿਲਾ ਲੁਧਿਆਣਾ ਤੋਂ, ਜਿਹੜੇ ਕਿ ਆਪਣੇ ਜਥੇ ਦੇ ਨੌਜਵਾਨ ਮੈਂਬਰ ਜੋ ਉਚ ਵਿੱਦਿਆ ਪ੍ਰਾਪਤ ਹਨ ਉਹਨਾਂ ਦੇ ਨਾਲ ਪ੍ਰਚਾਰ ਕਰਦੇ ਆ ਰਹੇ ਹਨ ਤੇ ਸੰਗਤਾਂ ਵੱਲੋਂ ਪਿਆਰ ਵੀ ਦਿੱਤਾ ਜਾ ਰਿਹਾ ਹੈ। ਭਾਈ ਬਲਵਿੰਦਰ ਸਿੰਘ ਰੋਣੀ ਨੇ ਇੱਕ ਮੁੱਦਾ ਕਾਫੀ ਸਮੇਂ ਤੋਂ ਚੁੱਕਿਆ ਹੋਇਆ ਹੈ ਉਹ ਮੁੱਦਾ ਵੀ ਬਹੁਤ ਸਹੀ ਤੇ ਧਿਆਨਯੋਗ ਹੈ ਗਿਆਨੀ ਬਲਵਿੰਦਰ ਸਿੰਘ ਰੌਣੀ ਸਟੇਜਾਂ ਉੱਤੇ ਇਹ ਪ੍ਰਚਾਰ ਕਰਦੇ ਹਨ ਕਿ ਅੱਜ ਕੱਲ ਦੇਖਣ ਵਿੱਚ ਆ ਰਿਹਾ ਹੈ ਕਿ ਕਈ ਇਤਿਹਾਸਕ ਤੇ ਪਿੰਡਾਂ ਦੇ ਗੁਰੂ ਘਰਾਂ ਦੇ ਅੱਗੇ ਘੋੜਿਆਂ ਦੇ ਜਾਂ ਕਿਸੇ ਸੂਰਵੀਰ ਯੋਧਿਆਂ ਦੇ ਬੁੱਤ ਆਦਿ ਬਣਾਏ ਗਏ ਹਨ ਇਹ ਕੰਮ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹੈ ਇਹ ਸਭ ਕੁਝ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ਅਜਿਹੇ ਬੁੱਤ ਨਹੀਂ ਬਣਨੇ ਚਾਹੀਦੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਪੁੱਜੇ। ਜਥੇਦਾਰ ਸਾਹਿਬ ਕਿਸੇ ਹੋਰ ਰੁਝੇਵੇਂ ਕਾਰਨ ਉਹਨਾਂ ਨੂੰ ਮਿਲ ਤਾਊ ਨਹੀਂ ਸਕੇ ਤੇ ਫੋਨ ਉੱਤੇ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਉਹਨਾਂ ਨੇ ਹੈਡ ਗ੍ਰੰਥੀ ਤੇ ਆਪਣੇ ਸਟਾਫ ਨੂੰ ਢਾਡੀ ਬਲਵਿੰਦਰ ਸਿੰਘ ਰੌਣੀ ਵੱਲੋਂ ਉਠਾਏ ਗਏ ਨੁਕਤੇ ਸਬੰਧੀ ਗੱਲਬਾਤ ਕਰਨ ਲਈ ਕਿਹਾ ਢਾਡੀ ਬਲਵਿੰਦਰ ਸਿੰਘ ਰੋਣੀ ਨੇ ਜਥੇਦਾਰ ਦੇ ਸਟਾਫ਼ ਤੇ ਹੈਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਬੁੱਤ ਪ੍ਰਸਤੀ ਮਾਮਲੇ ਉੱਤੇ ਗੱਲਬਾਤ ਵੀ ਕੀਤੀ ਤੇ ਉਸ ਤੋਂ ਬਾਅਦ ਸ੍ਰੀ ਤਖਤ ਕੇਸਗੜ੍ਹ ਸਾਹਿਬ ਵਿਖੇ ਹੀ ਗਿਆਨੀ ਬਲਵਿੰਦਰ ਸਿੰਘ ਰੌਣੀ ਦਾ ਸਨਮਾਨ ਵੀ ਕੀਤਾ ਗਿਆ। ਅਸੀਂ ਬਲਵਿੰਦਰ ਸਿੰਘ ਰੌਣੀ ਵੱਲੋਂ ਜੋ ਮਸਲਾ ਉਠਾਇਆ ਗਿਆ ਹੈ ਉਸ ਦੇ ਨਾਲ ਸਹਿਮਤ ਹਾਂ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਧਰਮ ਪ੍ਰਚਾਰ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਜਰੂਰ ਵਿਚਾਰਨ ਤੇ ਬੁੱਤ ਪ੍ਰਸਤੀ ਜਿਸ ਦਾ ਸਿੱਖ ਧਰਮ ਵਿੱਚ ਮਨਾਹੀ ਹੈ। ਉਸ ਨੂੰ ਰੋਕਣ ਦਾ ਯਤਨ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



