HOME ਸ਼੍ਰੋਮਣੀ ਕਮੇਟੀ ਪ੍ਰਧਾਨ ਸੰਤ ਗਿਆਨੀ ਅਮੀਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ...

ਸ਼੍ਰੋਮਣੀ ਕਮੇਟੀ ਪ੍ਰਧਾਨ ਸੰਤ ਗਿਆਨੀ ਅਮੀਰ ਸਿੰਘ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਜਵੱਦੀ ਟਕਸਾਲ ਆਏ

3
ਜਵੱਦੀ ਟਕਸਾਲ ਵੱਲੋਂ ਗੁਰਬਾਣੀ ਦੀ ਸਿੱਖਿਆ ਦੇਣ ਗੁਰਮਤਿ ਸੰਗੀਤ ਦੇ ਪ੍ਰਚਾਰ ਹਿੱਤ ਸ਼ਲਾਘਾਯੋਗ ਯੋਗਦਾਨ – ਧਾਮੀ

ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ: ਸ੍ਰ: ਹਰਜਿੰਦਰ ਸਿੰਘ ਧਾਮੀ ਅੱਜ ਸੰਤ ਗਿਆਨੀ ਅਮੀਰ ਸਿੰਘ ਜੀ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਜਵੱਦੀ ਟਕਸਾਲ ਪਧਾਰੇ। ਉਨ੍ਹਾਂ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨਾਲ ਅਜੋਕੇ ਹਾਲਾਤਾਂ, ਭਵਿੱਖ ਦੀ ਫ਼ਿਕਰਮੰਦੀ ਸੰਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਅਤੇ ਮੌਜੂਦਾ ਮੁਸ਼ਕਲਾਂ ਦੇ ਨਿਪਟਾਰੇ ਦੇ ਨਾਲ-ਨਾਲ ਭਵਿੱਖ ਦੀਆਂ ਚਣੌਤੀਆਂ ਨੂੰ ਸਰ ਕਰਨ ਲਈ ਸੁਝਾਵਾਂ ਵਿਚਾਰਨ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡ: ਧਾਮੀ ਨੇ ਕਿਹਾ ਕਿ ਅਜੋਕੇ ਦੌਰ ‘ਚ ਜਦੋਂ ਪੱਛਮੀ ਸੰਗੀਤ ਅਤੇ ਰੀਮਿਕਸ ਰਾਹੀਂ ਰੂਹਾਨੀ ਸੰਗੀਤ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ।  ਅਜਿਹੇ ਵਿੱਚ ਜਵੱਦੀ ਟਕਸਾਲ ਵੱਲੋਂ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਗੁਰਮਤਿ ਸੰਗੀਤ ਦੀ ਜਾਣਕਾਰੀ ਦੇ ਕੇ, ਆਪਣਾ ਅਮੀਰ ਵਿਰਸਾ ਸੰਭਾਲਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਪ੍ਰਧਾਨ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਲੋੜ ਵੀ ਇਸੇ ਗੱਲ ਦੀ ਹੈ ਕਿ ਅਸੀਂ ਆਪਣੀ ਫਾਸਟ ਟਰੈਕ ਵਾਲੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ, ਫਾਸਟ ਫੂਡ ਅਤੇ ਫਾਸਟ ਮਿਊਜਿਕ ਨੂੰ ਥੋੜ੍ਹਾ ਪਿਛਾਂਹ ਛੱਡ ਕੇ, ਵਾਪਸ ਆਪਣੇ ਸ਼ਾਨਾਂਮੱਤੇ ਅਮੀਰ ਵਿਰਸੇ ਵਿੱਚੋਂ ਕੁਝ ਰੂਹਾਨੀ ਧੁਨਾਂ, ਕੁਝ ਦੇਸੀ ਪਕਵਾਨ, ਭਾਵ ਸਿਹਤਮੰਦ ਖੁਰਾਕ (ਮੱਕੀ ਦੀ ਰੋਟੀ ਸਰੋਂ ਦਾ ਸਾਗ, ਸ਼ੱਕਰ ਆਦਿ) ਅਤੇ ਸੱਭਿਅਕ ਪਹਿਰਾਵੇ ਆਦਮੀ ਆਪਣੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਜਗ੍ਹਾ ਦਿੰਦੇ ਹੋਏ, ਉਹਨਾਂ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਬਣਾਈਏ। ਕਿਉਕਿ ਬੱਚਿਆਂ ਤੇ ਵਿਦਿਅਕ ਬੋਝ ਪਹਿਲਾਂ ਨਾਲੋਂ ਜ਼ਿਆਦਾ ਹੋਣ ਕਰਕੇ ਅਸੀਂ ਹਰ ਸਾਲ ਗਰਮੀਆਂ ਸਰਦੀਆਂ ਅਤੇ ਪੱਤਝੜ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਵੀਡੀਓ ਗੇਮ ਪਾਰਟੀਆਂ ਬਣਾ ਕੇ, ਗੁਰਮਤਿ ਕੈਂਪਾਂ ਵਿੱਚ ਸ਼ਾਮਲ ਕਰਵਾ ਕੇ, ਗੁਰਮਤਿ ਸੰਗੀਤ ਦੀਆਂ ਪਬਲਿਕ ਕਲਾਸਾਂ ਵੀ ਲਗਵਾ ਸਕਦੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵਡਮੁੱਲੀ ਵਿਰਾਸਤ ਤੋਂ ਜਾਣੂ ਕਰਵਾਉਣ ਦੀ ਖੁਸ਼ੀ ਵੀ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਅਮੀਰ ਸਿੰਘ ਜੀ ਸੈਮੀਨਾਰ, ਗੁਰਮਤਿ ਸੰਗੀਤ ਦੀ ਵਰਕਸ਼ਾਪ ਅਤੇ ਹੋਰ ਇਸ ਖੇਤਰ ਵੱਲ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਵੱਦੀ ਟਕਸਾਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਜਿਕਰ ਵੀ ਕੀਤਾ। ਜਿਸ ਵਿੱਚ ਰਾਗੀ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਦੇ ਹਨ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ੍ਰ: ਪਰਮਜੀਤ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਜੱਥੇ: ਜਗਜੀਤ ਸਿੰਘ ਤਲਵੰਡੀ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ, ਡਾ: ਜੋਗਿੰਦਰ ਸਿੰਘ ਝੱਜ, ਗਿਆਨੀ ਗੁਰਦੇਵ ਸਿੰਘ, ਸ੍ਰ: ਪ੍ਰਿਤਪਾਲ ਸਿੰਘ ਪਾਲੀ, ਬਾਪੂ ਜੋਗਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਪੰਜਾਬ ਸਰਕਾਰ ਸ਼੍ਰੋਮਣੀ ਪੁਰਸਕਾਰ ਨੀਤੀ ਬਣਾਉਣ ਤੋਂ ਖੁੰਝੀ*
Next articleਸਿੱਖ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਉਹ ਮਨਮੱਤਾਂ ਵਿਰੁੱਧ ਬੋਲਣ- ਢਾਡੀ ਬਲਵਿੰਦਰ ਸਿੰਘ ਰੌਣੀ