*ਸੋਹਣ ਲਾਲ ਸਾਂਪਲਾ ਨੇ ਕੀਤਾ ਉਦਘਾਟਨ *ਪੰਜਾਬ ਤੋਂ ਅੰਬੇਡਕਰੀਆਂ ਨੇ ਵਧਾਈਆਂ ਦਿੱਤੀਆਂ
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਗਾਉਥੇ ਜਿਮਨੇਜ਼ੀਅਮ ਫਰੈਂਕਫੋਰਟ, ਜਰਮਨੀ ਵਿਚ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ,ਜਰਮਨ ਵਲੋਂ ਵਿਸ਼ਵ ਰਤਨ ਡਾ. ਅੰਬੇਡਕਰ ਜੀ ਦਾ ਸਟੈਚੂ, ਡਾਕਟਰ ਅੰਬੇਡਕਰ ਸਕੂਲ ਜਰਮਨ ਵਿਚ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ,ਜਰਮਨ ਦੇ ਪ੍ਰਧਾਨ ਸੀਨੀਅਰ ਅੰਬੇਡਕਰੀ ਅਤੇ ਬੋਧੀ ਆਗੂ ਸ੍ਰੀ ਸੋਹਨ ਲਾਲ ਸਾਂਪਲਾ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਸ੍ਰੀ ਸਾਂਪਲਾ ਜੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਿਸ਼ਵ ਵਿੱਚ ਸਭ ਤੋਂ ਵੱਧ ਪੜ੍ਹੇ -ਲਿਖੇ ਛੇ ਦਿਮਾਗਾਂ ਵਿੱਚੋਂ ਇੱਕ ਸਨ। ਉਨਾਂ ਬੋਨ ਯੂਨੀਵਰਸਿਟੀ ਜਰਮਨ ਤੋਂ ਵੀ ਪੜ੍ਹਾਈ ਕੀਤੀ। ਇਸ ਮੌਕੇ ‘ਤੇ ਰਾਹੁਲ ਕੁਮਾਰ ਮੈਂਬਰ ਪਾਰਲੀਮੈਂਟ ਫਰੈਂਕਫੋਰਟ, ਜਰਮਨੀ ਨੇ ਵਧਾਈ ਦਿੱਤੀ ਤੇ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ” “ਪੜੋ ,ਜੁੜੋ ਤੇ ਸੰਘਰਸ਼ ਕਰੋ “ਦਾ ਸੰਦੇਸ਼ ਦਿੱਤਾ। ਬਿੰਦਰ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੀ ਬਦੌਲਤ ਸਦਕਾ ਅਸੀਂ ਵਧੀਆ ਜਿੰਦਗੀ ਬਤੀਤ ਕਰ ਰਹੇ ਹੋ। ਸਾਨੂੰ ਉਹਨਾਂ ਦੀਆਂ ਸਿੱਖਿਆਵਾਂ, ਵਿਚਾਰਧਾਰਾ ‘ਤੇ ਚੱਲਣ ਦੀ ਲੋੜ ਹੈ। ਇਹਨਾਂ ਤੋਂ ਇਲਾਵਾ ਅਮਨਦੀਪ ਕੌਰ ਸੰਸਥਾ ਦੀ ਜਨਰਲ ਸੈਕਟਰੀ, ਅਨਿਲ ਸਾਂਪਲਾ, ਰੂਬੀ ਜੇਟਲ, ਸ਼ੁਭਾਸ਼ ਚੌਹਾਨ, ਬੱਬਾ ਸਿੰਘ ਗਿੱਲ, ਮਨਦੀਪ ਥਿੰਦ,ਹਰੀਸ਼ ਕਾਬੜੇ, ਮੰਗਤ ਰਾਮ ਬੰਗੜ, ਕੇਵਲ ਸਿੰਘ ਲਾਡੀ,
ਕਿਛਾ ਅਗਰਵਾਲ, ਜਸਵਿੰਦਰ ਸੋਂਧੀ, ਸਕੂਲ ਪ੍ਰਿੰਸੀਪਲ ਆਦਿ ਬੁੱਧੀਜੀਵੀਆਂ ਅਤੇ ਮਿਸ਼ਨਰੀ ਸਾਥੀਆਂ ਨੇ ਵੀ ਸੰਬੋਧਨ ਕੀਤਾ। ਯਾਦ ਰਹੇ ਇਸ ਦਿਨ ਸੋਹਣ ਲਾਲ ਸਾਂਪਲਾ ਜੀ ਦੇ ਬੇਟੇ ਅਨਿਲ ਸਾਂਪਲਾ ਜੀ ਦਾ ਜਨਮ ਦਿਨ ਸੀ। ਮਾਨਯੋਗ ਸੋਹਣ ਲਾਲ ਸਾਂਪਲਾ ਤੇ ਕਿਰਨ ਸਾਂਪਲਾ ਵੱਲੋਂ ਸਕੂਲ ਨੂੰ ਲਾਹੌਰੀ ਰਾਮ ਬਾਲੀ ਜੀ ਦੁਆਰਾ ਲਿਖਤ “ਡਾਕਟਰ ਅੰਬੇਡਕਰ ਜੀ ਦਾ ਜੀਵਨ ਤੇ ਮਿਸ਼ਨ” 20 ਕਿਤਾਬਾਂ(ਜਰਮਨ ਭਾਸ਼ਾ ਵਿੱਚ) ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ। ਉਪਰੋਕਤ ਬੁਲਾਰਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਾਨਵੀ ਸਾਂਪਲਾ, ਜੀਆ ਸਾਂਪਲਾ ,ਊਸ਼ਾ ਰਾਜ ,ਗੁਰਮੀਤ ਚੁੰਬਰ, ਗੌਤਮ ਏਕਤਾ ਅੰਬੇਡਕਰ, ਮੰਗਤ ਰਾਮ ਭਾਟੀਆ ,ਲਖਵਿੰਦਰ ਸਿੰਘ ,ਮਦਨ ਚੌਂਕੜੀਆ ,ਸਤਪਾਲ ਸਹੂੰਗੜਾ ,ਡਾ. ਮੋਹਣੀ ਕਾਬੜੇ, ਮਿਸਜ਼ ਚੌਹਾਨ ,ਕੁਲਵਿੰਦਰ ਕਾਮਾ, ਰਾਜ ਕੁਮਾਰ, ਕਪਿਲ ਕੁਮਾਰ, ਕਸ਼ਮੀਰ, ਸੁਮਨ ਜੱਖੂ ,ਜਸਵਿੰਦਰ ਸਿੰਘ ,ਸੁਰਿੰਦਰ ਸਿੰਘ, ਕਿਸ਼ਨ ਲਾਲ ਪਾਸ਼ਟਾ ,ਬਲਵਿੰਦਰ ਸਿੰਘ, ਮਾਸਟਰ ਸਾਧੂ ਰਾਮ ਜੱਖੂ ,ਪਵਨ ਪਰਵਾਈ ਪ੍ਰਾਈਮ ਏਸ਼ੀਆ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਸਟੇਜ ਦੀ ਭੂਮਿਕਾ ਕੀਰਤੀ ਕੁਮਾਰੀ ਕੌਂਸਲਰ ਨੇ ਨਿਭਾਈ। ਬਾਬਾ ਸਾਹਿਬ ਜੀ ਦਾ ਨਵਾਂ ਸਟੈਚੂ ਜਰਮਨ ਵਿੱਚ ਲੱਗਣ ‘ਤੇ ਪੰਜਾਬ ਤੋਂ ਬੁੱਧੀਜੀਵੀਆਂ,ਅੰਬੇਡਕਰੀਆਂ ਅਤੇ ਬੋਧੀਆਂ ਨੇ ਸੋਹਨ ਲਾਲ ਸਾਂਪਲਾ ਜੀ ਨੂੰ ਵਧਾਈਆਂ ਦਿੱਤੀਆਂ ਹਨ। ਜਿਨਾਂ ਦੀ ਕੋਸ਼ਿਸ਼ ਸਦਕਾ ਅਜਿਹਾ ਉਪਰਾਲਾ ਕੀਤਾ ਗਿਆ ਹੈ। ਵਧਾਈਆਂ ਦੇਣ ਵਾਲਿਆਂ ਵਿੱਚ -ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੋਸਾਇਟੀ ਪੰਜਾਬ, ਤਕਸ਼ਿਲਾ ਮਹਾਂ ਬੁੱਧ ਵਿਹਾਰ, ਲੁਧਿਆਣਾ ਅਤੇ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ, ਚਮਨ ਸਾਂਪਲਾ, ਹੁਸਨ ਲਾਲ ਬੌਧ, ਚੰਚਲ ਬੌਧ ਸਿਧਾਰਥ ਨਗਰ, ਡਾ. ਗਿਆਨ ਚੰਦਰ ਕੌਲ ਜਨ. ਸਕੱਤਰ ਡਾਕਟਰ ਅੰਬੇਡਕਰ ਭਵਨ ਟਰੱਸਟ ਜਲੰਧਰ, ਬਲਦੇਵ ਭਾਰਦਵਾਜ ਜਨਰਲ ਸੈਕਟਰੀ, ਚਰਨ ਦਾਸ ਸੰਧੂ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ, ਮਨੋਹਰ ਲਾਲ ਨਵਾਂ ਸ਼ਹਿਰ, ਪ੍ਰਿੰਸੀਪਲ ਪਰਮਜੀਤ ਜੱਸਲ ,ਡਾਕਟਰ ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ, ਹਰਬੰਸ ਬਿਰਦੀ ਯੂ.ਕੇ., ਰਾਮਪਾਲ ਰਾਹੀ ਯੂ.ਕੇ. ,ਕਸ਼ਮੀਰ ਸਾਂਪਲਾ ਯੂ.ਕੇ. ਸ਼ਾਮ ਲਾਲ ਜੱਸਲ ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਵਧਾਈ ਦਿੱਤੀ ਹੈ।



