ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ)- ਮੂਸਾਪੁਰ ਸਕੂਲ ਦੇ ਸਮੂਹ ਸਟਾਫ ਵੱਲੋਂ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਜੀ ਦੇ ਸਨਮਾਨ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਰੌਸ ਕਿਚਨ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਜੀਵਨ ਸਾਥਣ ਸ਼੍ਰੀਮਤੀ ਮੰਜੂ ਕੁਮਾਰੀ ਵੀ ਨਾਲ ਸਨ।ਇਸ ਸਮੇਂ ਪਿਛਲੇ ਕੁਝ ਕੁ ਸਾਲਾਂ ਚ, ਇਸ ਸਕੂਲ ਤੋਂ ਰਿਟਾਇਰ ਹੋਏ, ਪ੍ਰਮੋਟ ਹੋਏ ਜਾਂ ਬਦਲੀ ਉਪਰੰਤ ਗਏ ਅਧਿਆਪਕ ਅਤੇ ਅਧਿਆਪਕਾਵਾਂ ਵੀ ਹਾਜ਼ਰ ਹੋਏ। ਇਸ ਮੌਕੇ ਊਸ਼ਾ ਰਾਣੀ, ਟੋਡਰ ਮੱਲ, ਕਿਰਨਜੀਤ ਕੌਰ, ਹਰਮੇਸ਼ ਲਾਲ ਅਤੇ ਜਗਦੀਸ਼ ਕੁਮਾਰ ਨੇ ਕਿਹਾ ਕਿ ਮੂਸਾਪੁਰ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਕਰਦਿਆਂ ਰਾਜੇਸ਼ ਜੀ ਇੱਕ ਸੁਚੱਜੇ ਪ੍ਰਬੰਧਕ ਰਹੇ ਹਨ। ਸਮੂਹ ਸਟਾਫ ਨਾਲ ਉਹਨਾਂ ਨੇ ਪਿਆਰ ਭਰੀ ਸਾਂਝ ਕਾਇਮ ਰੱਖੀ। ਉਹ ਹਮੇਸ਼ਾ ਸਾਰਿਆਂ ਨੂੰ ਨਾਲ ਲੈਕੇ ਕੇ ਚੱਲਦੇ ਰਹੇ। ਸਕੂਲ ਦੇ ਵਿਕਾਸ ਲਈ ਉਹ ਹਮੇਸ਼ਾ ਤੱਤਪਰ ਰਹਿੰਦੇ ਸਨ। ਅਮਨਦੀਪ ਸਿੰਘ,ਰਵੀ ਕੁਮਾਰ, ਅਮਰਜੀਤ ਸਿੰਘ, ਸੋਨੀਆਂ ਰਾਣੀ, ਬਲਜੀਤ ਕੌਰ, ਸੰਕਲਪ ਪਾਲ,ਸੋਮਨਾਥ, ਸੁਖਪਾਲ ਸਿੰਘ, ਦਰਸ਼ਨ ਸਿੰਘ ਅਤੇ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਇਹਨਾਂ ਤੋਂ ਬਹੁਤ ਕੁੱਝ ਸਿੱਖਿਆ ਹੈ। ਅਸੀਂ ਇਹਨਾਂ ਵਲੋਂ ਦੱਸੀਆਂ ਚੰਗੀਆਂ ਗੱਲਾਂ ਹਮੇਸ਼ਾ ਯਾਦ ਰੱਖਾਂਗੇ। ਉਪਰੰਤ ਸਕੂਲ ਸਟਾਫ ਵੱਲੋਂ ਸ੍ਰੀ ਰਾਜੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਨੂੰ ਯਾਦ ਚਿੰਨ੍ਹਾ ਅਤੇ ਹੋਰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸ੍ਰੀ ਰਾਜੇਸ਼ ਕੁਮਾਰ ਜੀ ਨੇ ਉਨ੍ਹਾਂ ਦੇ ਸਨਮਾਨ ਲਈ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਹਮੇਸ਼ਾ ਸਕੂਲ ਦੀ ਅਤੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਂ ਜੋ ਵੀ ਚੰਗਾ ਕੀਤਾ ਉਹ ਤੁਹਾਡੇ ਸਾਰਿਆਂ ਦੀ ਮੱਦਦ ਨਾਲ ਹੀ ਸੰਭਵ ਹੋ ਪਾਇਆ। ਉਹਨਾਂ ਟੋਡਰ ਮੱਲ ਵਲੋਂ ਪਿੰਡ ਦੇ ਦਾਨੀ ਸੱਜਣਾਂ ਨੂੰ ਪ੍ਰੇਰਿਤ ਕਰਕੇ ਸਕੂਲ ਲਈ ਸਮੇਂ ਸਮੇਂ ਕਰਵਾਈ ਆਰਥਿਕ ਸਹਾਇਤਾ ਲਈ ਸਰਾਹਨਾ ਕੀਤੀ। ਇਸ ਸਮੁੱਚੇ ਪ੍ਰੋਗਰਾਮ ਦੇ ਸਟੇਜ ਸਕੱਤਰ ਦੀ ਭੂਮਿਕਾ ਮੈਥ ਮਾਸਟਰ ਰਾਜਵਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ। ਉਹਨਾਂ ਵਲੋਂ ਛੋਟੇ ਜਿਹੇ ਸੱਦੇ ਤੇ ਪਹੁੰਚ ਕੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਅਧਿਆਪਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਮਾ. ਜਗਦੀਸ਼ ਰਾਏਪੁਰ ਡੱਬਾ
ਫੋਨ ਨੰ:9417434038



