(ਸਮਾਜ ਵੀਕਲੀ) ਅੱਜ ਕੁਛ ਲੋਕਾਂ ਨੇ ਸੋਚਣਾ, ਕਿ ਵੈਦ ਆਪਣੇ ਕਿੱਤੇ ਨੂੰ ਧਰਮ ਨਾਲ ਕਿਉਂ ਜੋੜ ਰਿਹਾ ਹੈ ? ਕਿਉਂਕਿ ਦੋਹਵਾਂ ਵਿਚ ਇੱਕ ਗੱਲ ਬਹੁਤ ਜਿਆਦਾ ਸਾਂਝੀ ਹੈ, ਜਿਸਦਾ ਜ਼ਿਕਰ ਕਰਨਾ ਇੱਥੇ ਬਹੁਤ ਜਰੂਰੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨੂੰ ਭਾਵੇਂ ਅਸੀਂ ਧਰਮ ਪ੍ਰਚਾਰ ਕਹਿੰਦੇ ਹਾਂ। ਦਰਅਸਲ ਉਹ ਧਰਮ ਦੇ ਪ੍ਰਚਾਰ ਨਾਲੋਂ ਮਨੁੱਖਤਾ ਦੇ ਹਿਤ ਵਿਚ ਕੀਤਾ ਜਿਆਦਾ ਪਰਚਾਰ ਸੀ। ਕਿਉਂਕਿ ਉਦੋਂ ਜਾਹਿਲਤਾ ਬਹੁਤ ਜਿਆਦਾ ਸੀ। ਤੇ ਇੱਕ ਸੱਚੇ ਰਹਿਬਰ ਦੀ ਲੋੜ ਸੀ। ਜਿਹੜਾ ਲੋਕਾਈ ਨੂੰ ਮਨੁੱਖਤਾ ਦਾ ਪਾਠ ਪੜਾ ਸਕੇ। ਤੁਸੀਂ ਦੇਖੋ, ਇੱਕ ਸੱਚਾ ਰਹਿਬਰ ਇੱਕ ਸਾਥੀ ਨਾਲ ਘਰੋਂ ਨਿਕਲਦਾ ਹੈ। ਉਸ ਕੋਲ ਕੋਈ ਸਾਧਨ ਨਹੀਂ, ਫਿਰ ਵੀ ਉਹ ਕਰੋੜਾਂ ਦੀ ਗਿਣਤੀ ਵਿਚ ਆਪਣੇ ਸਿੱਖ (ਵਿਦਿਆਰਥੀ) ਬਣਾ ਧਰਦਾ ਹੈ। ਪਰ ਅੱਜ ? ਕਰੋੜਾਂ ਦੀ ਗੱਡੀ, ਲੱਖਾਂ ਦਾ ਬਾਣਾ, ਲੱਖਾਂ ਰੁਪਏ ਦੇ ਸਾਜ਼ ਪੂਰੇ ਲਾਵ ਲਸ਼ਕਰ ਨਾਲ ਨਿਕਲਿਆ ਇੱਕ ਪ੍ਰਚਾਰਕ, ਇੱਕ ਮੇਲਾ ਤਾਂ ਬਹੁਤ ਵੱਡਾ ਲਗਾ ਆਉਂਦਾ ਹੈ। ਪਰ ਅਸਰ ਜ਼ੀਰੋ ਹੈ ? ਕਾਰਨ ? ਪੈਸਾ ਭਾਰੂ ਹੈ। ਪਰਚਾਰਕ ਚਾਹੁੰਦਾ ਹੈ, ਵੱਧ ਤੋਂ ਵੱਧ ਮਿਲਣ। ਪ੍ਰਬੰਧਕਾਂ ਦਾ ਟੀਚਾ ਹੁੰਦਾ ਹੈ, ਕਿ ਵੱਧ ਤੋਂ ਵੱਧ ਬਚਾਏ ਜਾ ਸਕਣ। ਫਿਰ ਪਰਚਾਰ ਕਿੱਥੇ ਰਹਿ ਗਿਆ ? ਤਾਂ ਹੀ ਸਾਨੂੰ ਪਰਚਰਵਦਾ ਅਸਰ ਦੀਵਾਨ ਦੀ ਸਮਾਪਤੀ ਤੋਂ ਟਰਾਲੀ ਵਿਚ ਬੈਠਣ ਤੱਕ ਤਾਂ ਦਿਸਦਾ ਹੈ। ਪਰ ਟਰਾਲੀ ਵਿਚ ਬੈਠਦੇ ਹੀ ਫੂਸ ਫੂਸ ਸ਼ੁਰੂ ਹੋ ਜਾਂਦੀ ਹੈ, ਫਲਾਣੀ ਦੀ ਨੂੰਹ ਦੇ ਕੱਪੜੇ ਦੇਖੋ ਸੀ ? ਫਲਾਣਾ ਦੇਖ ਕਿਵੇਂ ਝਾਕਦਾ ਸੀ ਵਗੈਰਾ ਵਗੈਰਾ। ਸੋ ਲਾਲਚ ਹਿਤ ਕੀਤਾ ਗਿਆ ਪ੍ਰਚਾਰ ਥੋੜ੍ਹੇ ਸਮੇਂ ਲਈ ਰੌਣਕ ਜਰੂਰ ਲਾਉਂਦਾ ਹੈ। ਪਰ ਆਪਣਾ ਅਸਰ ਨਹੀਂ ਛੱਡ ਸਕਦਾ। ਉਹੀ ਹਾਲਤ ਅੱਜ ਡਾਕਟਰੀ ਕਿੱਤੇ ਤੇ ਵੈਦ ਗਿਰੀ ਵਗੈਰਾ ਦੀ ਹੈ। ਆਯੁਰਵੈਦਿਕ ਪ੍ਰਣਾਲੀ ਦਾ ਭੱਠਾ ਤਾਂ ਹਰਬੱਲ ਨੇ ਬਿਠਾ ਦਿੱਤਾ ਹੈ। ਜਿਹੜਾ ਕਹਿਕੇ ਤਾਂ ਆਯੁਰਵੇਦ ਵੇਚਦੇ ਨੇ ਪਰ ਉਸ ਵਿਚ ਆਯੁਰਵੇਦ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਕਿਉਂਕਿ ਪੈਸਾ ਭਾਰੂ ਹੈ। ਪਰ ਇੱਥੇ ਮਰੀਜ਼ ਤੇ ਡਾਕਟਰ ਦੋਹਵੇਂ ਬਰਾਬਰ ਦੇ ਦੋਸ਼ੀ ਹਨ। ਮਰੀਜ਼ ਚਾਹੁੰਦਾ ਹੈ, ਬਸ ਮੈਂ ਛੇਤੀ ਠੀਕ ਹੋ ਜਾਵਾਂ। ਡਾਕਟਰ ਦੇਖਦਾ ਕਿ ਪੈਸੇ ਕਿਹੜੀ ਦਵਾਈ ਵਿਚ ਜਿਆਦਾ ਬਣਦੇ? ਫਿਰ ਤੁਸੀਂ ਜਾਣਦੇ ਹੋ ਕਿ ਛੇਤੀ ਕੰਮ ਤਾਂ ਸਟੀਰਾਇਡ ਹੀ ਕਰੇਗਾ। ਮੈਨੂੰ ਇੱਕ ਦੋ ਆਦਮੀਆਂ ਨੇ ਪੁੱਛਿਆ ਕਿ ਵੈਦ ਜੀ ਤੁਸੀਂ ਬੈਦਨਾਥ ਦੀਆਂ ਦਵਾਈਆਂ ਨੂੰ ਕਿਉਂ ਪਹਿਲ ਦਿੰਦੇ ਹੋ ? ਕਈ ਸੋਚਦੇ ਕਿ ਵੈਦ ਨੂੰ ਸ਼ਾਇਦ ਕਮਿਸ਼ਨ ਮਿਲਦਾ ਹੋਵੇ। ਭਲਿਓ ਲੋਕੋ, ਕਿਸੇ ਨੇ ਮੇਰੀ ਦਸੀ ਦਵਾਈ on line, ਕਿਸੇ ਨੇ ਪੰਜਾਬ ਦੇ ਕਿਸੇ ਕੋਨੇ ਤੋਂ ਤੇ ਕਿਸੇ ਨੇ ਹਰਿਆਣਾ ਯੂਪੀ ਵਗੈਰਾ ਵਿਚੋਂ ਖਰੀਦਣੀ ਹੈ। ਜਦਕਿ ਨਾ ਮੇਰੀ ਕੋਈ ਪਰਚੀ ਹੁੰਦੀ, ਨਾ ਮੇਰਾ ਕੋਈ ਵੇਰਵਾ ਹੁੰਦਾ, ਫਿਰ ਕਮਿਸ਼ਨ ਮੇਰੇ ਕੋਲ ਕਿਸ ਹਿਸਾਬ ਨਾਲ ਪਹੁੰਚ ਸਕਦਾ ? ਮੈਂ ਸਿਰਫ ਇਸ ਲਈ ਕਹਿੰਦਾ ਹਾਂ, ਕਿਉਂਕਿ ਇਹਨਾ ਦੀਆਂ ਦਵਾਈਆਂ ਤੇ ਕੋਈ ਅੱਜਤਕ ਉਂਗਲੀ ਨਹੀਂ ਉਠਾ ਸਕਿਆ। ਦੂਸਰਾ ਜਿੱਥੇ ਬਾਕੀ ਕੰਪਨੀਆਂ ਵਾਲੇ ਕੰਮ ਨਵੀਨਤਮ ਤਕਨੀਕ ਨਾਲ ਕਰ ਰਹੇ ਹਨ, ਬੈੜਨਾਥ ਵਾਲੇ ਅੱਜ ਵੀ ਪੁਰਾਤਨ ਤਕਨੀਕ ਨਾਲ ਦਵਾਈਆਂ ਬਣਾ ਰਹੇ ਹਨ। ਬਾਕੀ ਮੇਰੀ ਪੋਸਟ ਦਾ ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਖੁਦ ਦੇ ਲਾਲਚ ਲਈ ਕੀਤਾ ਗਿਆ ਕੋਈ ਵੀ ਕੰਮ ਕਦੇ ਸਮਾਜ ਤੇ ਪ੍ਰਭਾਵ ਨਹੀਂ ਛੱਡਿਆ ਕਰਦਾ। ਮੈਂ ਨਹੀਂ ਕਹਿੰਦਾ ਕਿ ਡਾਕਟਰ ਤੇ ਵੈਦ ਪੈਸੇ ਨਾ ਬਣਾਉਣ। ਉਹਨਾਂ ਨੂੰ ਅਪਣਾ ਪਰਿਵਾਰ ਚਲਾਉਣ ਲਈ ਪੈਸਾ ਬਣਾਉਣਾ ਹੀ ਪਵੇਗਾ। ਮੈਂ ਵੀ ਲੈਂਦਾ ਹਾਂ, ਬਣਾਉਂਦਾ ਹਾਂ। ਪਰ ਇੱਕ ਹੱਦ ਤੱਕ। ਕਿਸੇ ਨੂੰ ਗਲਤ ਸਲਾਹ ਦੇ ਕੇ, ਖਾਹਮਖਾਹ ਡਰਾ ਕੇ, ਬਿਮਾਰੀ ਨੂੰ ਲਮਕਾ ਕੇ ਪੈਸਾ ਬਣਾਉਣਾ ਹਰਾਮ ਦੀ ਕਮਾਈ ਵਿਚ ਆਉਂਦਾ ਹੈ। ਬਾਕੀ ਭਾਈ ਆਪੋ ਆਪਣੀ ਸੋਚ ਹੈ। ਮੈਂ ਸਾਧ ਪਰਵਿਰਤੀ ਦਾ ਆਦਮੀ ਹਾਂ। ਮੇਰਾ ਮਕਸਦ ਹੁੰਦਾ, ਬਸ ਜਿੰਦਗੀ ਚਲਦੀ ਰਹੇ। ਬਾਕੀ ਆਹ ਮਹਿਲ ਮੁਨਾਰੇ ਸਭ ਇੱਥੇ ਹੀ ਰਹਿ ਜਾਣੇ ਨੇ। ਇਹ ਗੱਲਾਂ, ਕਹਿੰਦਾ ਤਾਂ ਹਰ ਕੋਈ ਹੈ ਪਰ ਅਮਲ ਕੋਈ ਵਿਰਲਾ ਹੀ ਕਰਦਾ ਹੈ। ਮੈਨੂੰ ਪਿਛਲੇ ਦਿਨਾਂ ਵਿਚ ਬਹੁਤ ਖੁਸ਼ੀ ਹੋਈ, ਕਿੰਨੇ ਹੀ ਪੁਰਾਣੇ ਮਰੀਜ਼ਾਂ ਨੇ ਮੇਰੇ ਪਿਤਾ ਜੀ ਦਾ ਜਿਕਰ ਕੀਤਾ ਹੈ। ਸੀ ਤੁਹਾਡੀ ਸਭ ਦੀ ਰਾਜ਼ੀ ਖੁਸ਼ੀ ਦੀ ਕਾਮਨਾ ਕਰਦਾ ਹੋਇਆ, ਸਭ ਦੀ ਚੜਦੀ ਕਲਾ ਦੀ ਅਰਦਾਸ ਕਰਦਾ ਹੋਇਆ
ਤੁਹਾਡਾ ਆਪਣਾ
ਵੈਦ ਬਲਵਿੰਦਰ ਸਿੰਘ ਢਿੱਲੋਂ
ਵਿੰਨੀਪੈਗ ਵਾਲੇ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



