(ਸਮਾਜ ਵੀਕਲੀ) ਘੁੰਮਣਾ ਫਿਰਨਾ ਸਰੀਰਕ ਤੇ ਮਾਨਸਿਕ ਦੋਹਾਂ ਕਿਸਮਾਂ ਦੀ ਸਿਹਤ ਲਈ ਅਤਿ ਜ਼ਰੂਰੀ ਹੈ। ਜਿਸ ਵੀ ਇਨਸਾਨ ਕੋਲ਼ ਵਧੀਆ ਕੰਮ ਕਾਰ ਜਾਂ ਨੌਕਰੀ ਹੈ ,ਗੁਜ਼ਾਰਾ ਵਧੀਆ ਚਲਦਾ ਹੈ ਉਸ ਨੂੰ ਸਾਲ ਚ ਘਟੋ ਘਟ ਇੱਕ ਵਾਰ ਜ਼ਰੂਰ ਆਪਣੀ ਪਸੰਦ ਦੀ ਜਗ੍ਹਾ ਤੇ ਘੁੰਮਣ ਜਾਣਾ ਚਾਹੀਦਾ। ਘੁੰਮਣਾ ਜਿੱਥੇ ਸਾਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ ਓਥੇ ਹੀ ਸਾਨੂੰ ਰੋਜ਼ ਮਰਾ ਦੀ ਬੋਰਿੰਗ ਰੁਟੀਨ ਤੋਂ ਵੀ ਨਿਜਾਤ ਮਿਲ ਜਾਂਦੀ ਹੈ। ਆਪਣੇ ਪਰਿਵਾਰ ਨਾਲ ਜਾਂ ਦੋਸਤਾਂ ਨਾਲ ਜਦੋਂ ਅਸੀਂ ਘੁੰਮਣ ਜਾਂਦੇ ਹਾਂ ਤਾਂ ਉਹ ਇੱਕ ਇੱਕ ਪਲ਼ ਸਾਡੇ ਲਈ ਯਾਦਗਾਰ ਬਣ ਜਾਂਦਾ ਇਕੱਠੇ ਖਾਣਾ ਪੀਣਾ, ਨੱਚਣਾ,ਕੁਦਰਤ ਨੂੰ ਮਾਨਣਾ, ਤਸਵੀਰਾਂ ਖਿੱਚਣੀਆਂ, ਸ਼ੌਪਿੰਗ ਕਰਨੀ ਬਹੁਤ ਹੀ ਅਨੰਦਮਈ ਹੁੰਦਾ ਹੈ।ਰਿਸ਼ਤੇ ਮਜ਼ਬੂਤ ਹੁੰਦੇ ਨੇ ਤੇ ਪਿਆਰ ਹੋਰ ਵੱਧਦਾ ਹੈ। ਜਦੋਂ ਵੀ ਸਮਾਂ ਮਿਲੇ ਛੁੱਟੀਆਂ ਲਓ ਤੇ ਜਾਓ ਕੰਮ ਤਾਂ ਕਦੇ ਮੁੱਕਦੇ ਹੀ ਨਹੀਂ ਪਰ ਜ਼ਿੰਦਗੀ ਬਹੁਤ ਛੋਟੀ ਹੈ। ਹਰ ਸਾਲ ਖੁਸ਼ੀਆਂ ਦੇ ਨਜ਼ਰਾਨੇ ਇਕੱਠੇ ਕਰਦੇ ਰਹੋ ਇਹੀ ਜ਼ਿੰਦਗੀ ਦਾ ਸਰਮਾਇਆ ਹੈ ਹੋਰ ਦੁਨੀਆ ਤੋਂ ਕੀ ਲੈ ਕੇ ਜਾਣਾ।
ਸਰੀਰਕ ਤੇ ਮਾਨਸਿਕ ਦੋਹਾਂ ਕਿਸਮਾਂ ਦੀ ਸਿਹਤ ਲਈ ਅਤਿ ਜ਼ਰੂਰੀ ਹੈ, ਘੁੰਮਣਾ ਫਿਰਨਾ
ਸ਼ਿਵਾਲੀ ਗਣਿਤ ਮਿਸਟ੍ਰੈਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



