HOME ਦਾਰੋ” ਸਾਡੀ ਇਮਾਨਦਾਰੀ ਤੇ ਸਾਡੀ ਸਮਰੱਥਾ ਦਾ ਹਸਤਾਖ਼ਰ ਹੈ_ ਅਮਰਦੀਪ ਸਿੰਘ...

ਦਾਰੋ” ਸਾਡੀ ਇਮਾਨਦਾਰੀ ਤੇ ਸਾਡੀ ਸਮਰੱਥਾ ਦਾ ਹਸਤਾਖ਼ਰ ਹੈ_ ਅਮਰਦੀਪ ਸਿੰਘ ਗਿੱਲ

1
ਵੈਬਸੀਰੀਜ਼ ‘ਦਾਰੋ’ 4 ਜੁਲਾਈ ਨੂੰ  ਕੇਵਲ ਵੰਨ ‘ਤੇ ਹੋ ਰਹੀ ਹੈ ਰਿਲੀਜ
   (ਸਮਾਜ ਵੀਕਲੀ)   ਭਲੂਰ/ ਬੇਅੰਤ ਗਿੱਲ:- ਸਰਦਾਰ ਅਮਰਦੀਪ ਸਿੰਘ ਗਿੱਲ ਦੇ ਨਿਵੇਕਲੇ ਕੰਮਾਂ ਤੋਂ ਹਰ ਕੋਈ ਪ੍ਰਭਾਵਿਤ ਵੀ ਹੈ ਅਤੇ ਉਨ੍ਹਾਂ ਦੇ ਕੰਮ ਦੀ ਖੂਬਸੂਰਤੀ ਦਾ ਆਸ਼ਿਕ ਵੀ ਹੈ। ਉਨ੍ਹਾਂ ਦੀ ਸ਼ਾਇਰੀ ਹੋਵੇ ਜਾਂ ਉਨ੍ਹਾਂ ਦੁਆਰਾ ਬਣਾਈ ‘ਫਿਲਮ’ ਹੋਵੇ, ਉਸਦਾ ਜ਼ਿਕਰ ਨਾ ਹੋਵੇ, ਇਹ ਹੋ ਨਹੀਂ ਸਕਦਾ। ਹੁਣ ਪਿਛਲੇ ਲੰਬੇ ਸਮੇਂ ਤੋਂ ਅਮਰਦੀਪ ਸਿੰਘ ਗਿੱਲ ਫਿਲਮ ਖੇਤਰ ਅੰਦਰ ਬਹੁਤ ਹੀ ਖੂਬਸੂਰਤ ਕੰਮ ਕਰ ਰਹੇ ਹਨ। ਵੈੱਬਸੀਰੀਜ਼  ‘ਦਾਰੋ’ ਨੂੰ ਲੈ ਕੇ ਸਰਦਾਰ ਅਮਰਦੀਪ ਸਿੰਘ ਗਿੱਲ ਅਤੇ ਸਾਰੀ ਟੀਮ ਵਿਚ ਵੱਡਾ ਉਤਸ਼ਾਹ ਹੈ। ਆਪਣੇ ਸ਼ਬਦਾਂ ਵਿਚ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ” ਦਾਰੋ ” ਮੇਰੀ ਉਹ ਰਚਨਾ ਹੈ, ਜਿਸਨੂੰ ਮੈਂ ਆਪ ਵਾਰ ਵਾਰ ਵੇਖਿਆ ਅਤੇ ਪੜਿਆ ਹੈ । ਬਹੁਤ ਉਡੀਕ ਕੀਤੀ ਹੈ, ਇਸਨੂੰ ਬਣਾਉਣ ਲਈ ਤੇ ਫੇਰ ਰਿਲੀਜ਼ ਕਰਨ ਲਈ, ਸਾਡੇ ਹੱਥ ਸਿਰਫ ਬਣਾਉਣਾ ਹੁੰਦਾ ਹੈ, ਰਿਲੀਜ਼ ਕਰਨਾ ਨਹੀਂ ਪਰ ਸ਼ੁਕਰ ਹੈ ਕਿ ਹੁਣ ਚਾਰ ਜੁਲਾਈ ‘ਦਾਰੋ’ ਨੂੰ ਰੀਲੀਜ਼ ਕਰਨ ਦੀ ਫਾਇਨਲ ਤਾਰੀਕ ਹੈ । ਉਨ੍ਹਾਂ ਦੱਸਿਆ ਕਿ ਕੇਬਲਵੰਨ ਓ.ਟੀ.ਟੀ. ‘ਤੇ ” ਦਾਰੋ ” ਨੂੰ ਦੁਨੀਆ ਭਰ ‘ਚ ਦੇਖ ਸਕੋਂਗੇ। ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ, ਜਿੰਨਾਂ ਕਰਕੇ ” ਦਾਰੋ” ਬਣੀ ਅਤੇ ਹੁਣ ਸਭ ਲੋਕਾਂ ਤੀਕ ਪਹੁੰਚ ਰਹੀ ਹੈ ।  ਉਨ੍ਹਾਂ ਕਿਹਾ ਕਿ ” ਦਾਰੋ ” ਦਾ ਅਨੁਭਵ ਮੇਰੇ ਲਈ ਪੁਨਰ – ਜਨਮ ਵਰਗਾ ਹੈ । ਮੈਂ “ਮਰਜਾਣੇ ” ਦਾ ਸ਼ੂਟ 6 ਮਾਰਚ 2019 ਖ਼ਤਮ ਕੀਤਾ ਸੀ , ਉਸ ਤੋਂ ਬਾਅਦ ਸਵਾ ਦੋ ਸਾਲ ਕਰੋਨਾ ਦੀ ਭੇਂਟ ਚੜ੍ਹ ਗਏ ਅਤੇ ਫੇਰ ਦੀਪ ਚਲਾ ਗਿਆ । ਦੀਪ ਦੇ ਜਾਣ ਤੋਂ ਲਗਭਗ 8 ਮਹੀਨੇ ਬਾਅਦ ਮੈਂ ਆਪਣੀ ਟੀਮ ਨਾਲ 1 ਅਕਤੂਬਰ ਨੂੰ ” ਦਾਰੋ ” ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸਨੂੰ ਬਣਾਉਣਾ ਮੇਰੇ ਲਈ ਬਹੁਤ ਹੀ ਔਖਾ ਅਤੇ ਅਸੰਭਵ ਸੀ । ਇਸਦਾ ਕਾਰਨ ਮੁੱਖ ਰੂਪ ਵਿੱਚ ਇਹ ਹੈ ਕਿ ਪੰਜਾਬੀ ‘ ‘ਚ ਕੋਈ ਚੰਗਾ OTT ਪਲੇਟਫਾਰਮ ਨਹੀਂ ਹੈ। ਸੋ ” ਦਾਰੋ ” ਵਰਗਾ ਵੱਡੇ ਕੈਨਵਸ ਵਾਲਾ ਸਬਜੈਕਟ ਪੰਜਾਬੀ ‘ ਚ ਬਣਾਉਣਾ ਵੱਡੀ ਸਟਾਰ ਕਾਸਟ ਵਾਲੀ ਫਿਲਮ ਬਣਾਉਣ ਤੋਂ ਵੀ ਔਖਾ ਹੈ। ਅਮਰਦੀਪ ਸਿੰਘ ਗਿੱਲ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਦੋ ਲਾਇਨਾਂ ਹੋਰ ਬੋਲਦਿਆਂ ਆਖਿਆ ਕਿ  ” ਦਾਰੋ ” ਫਿਲਮਾਂ ਅਤੇ ਸਮਾਜ ਪ੍ਰਤੀ ਸਾਡੀ ਕੁਮਿੱਟਮੈਂਟ ਦੀ ਗਵਾਹੀ ਹੈ । “ਦਾਰੋ” ਸਾਡੀ ਇਮਾਨਦਾਰੀ ਅਤੇ ਸਾਡੀ ਸਮਰੱਥਾ ਦਾ ਹਸਤਾਖ਼ਰ ਹੈ । ਇੱਥੇ ਦੱਸ ਦੇਈਏ ਕਿ  ‘ਨਾਗਣ’ ਵਰਗਾ ਘੈਂਟ ਰੋਲ ਨਿਭਾਉਣ ਵਾਲੀ ਕੁੜੀ ਕੁੱਲ ਸਿੱਧੂ ਹੁਣ  ‘ਦਾਰੋ’ ਦੇ ਰੋਲ ਵਿਚ ਆ ਰਹੀ ਹੈ। ਇੱਥੇ ਗੱਲਬਾਤ ਦੌਰਾਨ ਕੁੱਲ ਸਿੱਧੂ ਨੇ ਆਖਿਆ ਕਿ ਮੇਰੇ ਫਿਲਮ ਕੈਰੀਅਰ ਦਾ ਸਭ ਤੋਂ ਲੰਬਾ ਅਤੇ ਹੁਣ ਤੱਕ ਦਾ ਸਭ ਤੋਂ ਔਖਾ ਰੋਲ ” ਦਾਰੋ ” ਰਿਹਾ। ਬਹੁਤ ਮਿਹਨਤ ਨਾਲ ਤਿਆਰ ਕੀਤੀ ਵੈੱਬਸੀਰੀਜ਼ ‘ਦਾਰੋ’। ਉਸਨੇ ਦੱਸਿਆ ਕਿ ਰਿਲੀਜ਼ ਦਾ ਦਿਨ 4 ਜੁਲਾਈ ਫਾਇਨਲ ਹੋ ਚੁੱਕਾ ਹੈ। ਇਹ ਵੈੱਬਸੀਰੀਜ਼ ਕੇਬਲਵੰਨ ‘ਤੇ ਦੇਖੀ ਜਾ ਸਕੇਗੀ। ਹਰਮਨ ਪਿਆਰਾ ਲੇਖਕ ਕੇਵਲ ਕ੍ਰਾਂਤੀ ਵੀ ਇਹ ਵੈੱਬਸੀਰੀਜ਼ ਦਾ ਹਿੱਸਾ ਹੈ। ਕੇਵਲ ਕ੍ਰਾਂਤੀ ਨੇ ਫਿਲਮ  ‘ਜੋਰਾ ਦੂਜਾ ਅਧਿਆਇ” ਅਤੇ ” ‘ਮਰਜਾਣੇ’ ‘ਚ  ਵਧੀਆ ਭੂਮਿਕਾਵਾਂ ਅਦਾ ਕੀਤੀਆਂ । ਹੁਣ ਕੇਵਲ ” ਦਾਰੋ ” ‘ਚ “ਧਰਮੇ” ਨਾਂਅ ਦਾ ਇਕ ਭਾਵਪੂਰਤ ਚਰਿੱਤਰ ਨਿਭਾਅ ਰਿਹਾ ਹੈ। ਇਸੇ ‘ਦਾਰੋ’ ਦੀ ਸਾਰੀ ਟੀਮ ਵੱਲੋਂ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ, ਇਹ ਕੰਮ ਤੁਸੀਂ 4 ਜੁਲਾਈ ਨੂੰ ਕੇਵਲ ਵੰਨ ‘ਤੇ ਆਪ ਹੀ ਦੇਖ ਸਕਦੇ ਹੋ। ਸੋ ਸਾਰੀ ਟੀਮ ਨੂੰ ਮੁਬਾਰਕਬਾਦ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਸਰਵਣ ਦਾਸ ਜੀ ਦੀ ਨਿੱਘੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ
Next articleਧਰਮ ਪ੍ਰਚਾਰ ਤੇ ਵੈਦ ਗਿਰੀ ਦਾ ਕਿੱਤਾ