HOME ਸਬਰ ਅਤੇ ਸ਼ੁਕਰ।

ਸਬਰ ਅਤੇ ਸ਼ੁਕਰ।

ਸਰਵਜੀਤ ਕੌਰ ਪਨਾਗ  

ਸਰਵਜੀਤ ਕੌਰ ਪਨਾਗ

    (ਸਮਾਜ ਵੀਕਲੀ)   ਰੱਬ ਦੀ ਨਿਆਮਤਾਂ ਵੱਲ ਸਾਡਾ ਕਦੇ ਧਿਆਨ ਨਹੀਂ ਜਾਂਦਾ ਕਿਉਂਕਿ ਇਨਸਾਨ ਆਪਣੀ ਇਨਸਾਨੀਅਤ ਭੁੱਲ ਜਾਂਦਾ ਹੈ| ਅਸੀਂ ਕਦੇ ਕਿਉਂ ਨਹੀਂ ਸ਼ੁਕਰਾਨੇ ਵਿੱਚ ਰੱਬ ਦੇ ਅੱਗੇ ਹੱਥ ਜੋੜਦੇ| ਕਦੀ ਰੱਬ ਦੀ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਕੇ ਦੇਖੀਏ| ਹਰ ਮਨੁੱਖ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ |ਇਹ ਸ਼ਿਕਵੇ ਇਨਸਾਨ ਦੇ ਵੱਖਰੋ ਵੱਖਰੇ ਨੇ ਕਿਸੇ ਕੋਲ ਗਰੀਬੀ ਦਾ ਰੋਣਾ ;ਕਦੇ ਕੋਈ ਕੰਮ ਨਹੀਂ ਸਿਰੇ ਚੜ ਰਿਹਾ |ਗੁਰੂ ਘਰ ਜਾਨੇ ਆਂ ਅਸੀਂ ਸਾਰੇ ਵਪਾਰੀ ਬਣ ਕੇ ਜਿਵੇਂ ਸਾਡੇ ਵਿੱਚ ਕੋਈ ਸੌਦੇਬਾਜੀ ਹੋਈ ਹੋਵੇ ਉਸ ਰੱਬ ਨਾਲ| ਕਦੇ ਵਾਹਿਗੁਰੂ ਦਾ ਸ਼ੁਕਰ ਕਰਨ ਜਾਂਦੇ ਹੀ ਨਹੀਂ|ਅਸੀਂ ਭੁੱਲ ਜਾਂਦੇ ਹਾਂ ਉਹ ਦੇ ਰਿਹਾ ਹੈ ਤੇ ਹਰ ਵਕਤ ਸਾਨੂੰ ਦਈ ਜਾ ਰਿਹਾ ਹੈ |ਪੁੱਛ ਕੇ ਤਾਂ ਦੇਖੋ ਇੱਕ ਬਿਮਾਰ ਬੰਦੇ ਨੂੰ ਕਿ ਉਸ ਦੇ ਦਿੱਤੇ ਸਾਹਾਂ ਦੀ ਕੀਮਤ ਕੀ ਹੈ |ਉਹ ਸਾਨੂੰ ਰੋਜ਼ ਜਿਉਂਦਿਆਂ ਉਠਾ ਦਿੰਦਾ ਹੈ ਹਾਲਾਂਕਿ ਲੱਖਾਂ ਲੋਕਾਂ ਨੂੰ ਅਗਲੀ ਸਵੇਰ ਦੇਖਣ ਨੂੰ ਵੀ ਨਹੀਂ ਮਿਲਦੀ ਉਹ ਸਾਨੂੰ ਮੁਫਤ ਵਿੱਚ ਆਕਸੀਜਨ ਪਾਣੀ ਦੇ ਰਿਹਾ ਹੈ ਫਿਰ ਵੀ ਅਸੀਂ ਸ਼ੁਕਰ ਨਹੀਂ ਕਰਦੇ|ਦੂਜਾ ਪੜਆ ਕਿ ਜਦੋਂ ਤੱਕ ਇੱਕ ਬੰਦੇ ਨੂੰ ਸਬਰ ਕਰਨਾ ਆ ਗਿਆ ਸ਼ੁਕਰਾਨਾ ਕਰਨਾ ਆਪਣੇ ਆਪ ਹੀ ਆ ਜਾਂਦਾ ਹੈ|ਹੁਣ ਸਵਾਲ ਆ ਜਾਂਦਾ ਹੈ ਕਿ ਸਬਰ ਕਦੋਂ ਆਉਂਦਾ ਹੈ? ਇਹ ਗੁਣ ਬੰਦੇ ਦੇ ਅੰਦਰ ਆਉਂਦਾ ਜਦੋਂ ਇਨਸਾਨ ਰੱਬ ਦਾ ਹਰ ਇੱਕ ਚੀਜ਼ ਜੋ ਉਸਨੇ ਬਖਸ਼ੀ ਹੈ ਉਸ ਦਾ ਸ਼ੁਕਰਾਨਾ ਕਰਨਾ ਸਿੱਖ ਜਾਵੇ|ਨਿਮਾਣਾ ਹੋ ਕੇ ਉਸ ਵਾਹਿਗੁਰੂ ਅੱਗੇ ਝੁਕ ਜਾਵੇ| ਪੰਜ ਵਿਕਾਰਾਂ ਨੂੰ ਛੱਡ ਦੇਵੇ|ਆਪਣਾ ਆਪ ਪਰਮ ਪਿਤਾ ਪਰਮਾਤਮਾ ਅੱਗੇ ਵਾਰ ਦੇਵੇ|ਜੇ ਇਨਸਾਨ ਨੂੰ ਸੰਤੋਖ ਨਾਲ ਜਿਉਣ ਦੀ ਜਾਂਚ ਆ ਜਾਵੇ ਤਾਂ ਉਹ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ|ਫਿਰ ਉਹ ਪਾਉਣ ਤੇ ਗਵਾਚਣ ਦੇ ਡਰ ਤੋਂ ਉੱਪਰ ਉੱਠ ਜਾਂਦਾ ਹੈ ਉਹ ਸੁੱਖ ਦੁੱਖ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜਿਉਣ ਦੀ ਜਾਂਚ ਸਿੱਖ ਜਾਂਦਾ ਹੈ ਜੋ ਕਿ ਅਸਲ ਸ਼ਾਂਤੀ ਦਾ ਮਿਆਰ ਬਣਦੀ ਹੈ|ਸ਼ੁਕਰਾਨਾ ਕਰੋ ਜਿਸ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਬਹੁਤ ਸੋਹਣੀ ਸਵੇਰ ਦੇਖਣ ਦਾ ਮੌਕਾ ਦਿੱਤਾ |ਕਈ  ਮਨੁੱਖ ਤਾਂ ਦਿਨ ਦੀ ਰੌਸ਼ਨੀ ਵੇਖ ਹੀ ਨਹੀਂ ਸਕਦੇ|ਸੋ ਕਹਿਣ ਦਾ ਭਾਵ ਹਰ ਚਲਦੇ ਸਾਹ ਨਾਲ ਉਸ ਪਰਮਾਤਮਾ ਦਾ ਸ਼ੁਕਰ|ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਹੀ ਸੰਭਵ ਹੈ ਜਦੋਂ ਅਸੀਂ ਖੁਦ ਸ਼ਨਾਸੀ (ਆਪਣੇ ਆਪ ਨੂੰ ਜਾਨਣਾ) ਕਰਾਂਗੇ|ਜਦੋਂ ਅਸੀਂ ਆਪਣੇ ਆਪ ਨੂੰ ਫਰੋਲਾਂਗੇ ਤਾਂ ਹੀ ਆਪਣੇ ਜੀਵਨ ਵਿੱਚ ਇਸਲਾਹ (ਸੁਧਾਰ) ਕਰਾਂਗੇ|ਜਦੋਂ ਅਸੀਂ ਇਸ ਰੱਬ ਅੱਗੇ ਆਪਣੇ ਆਪ ਨੂੰ ਅਰਪਣ ਕਰ ਦਿੰਨੇ ਹਾਂ ਤਾਂ ਹੀ ਅਸੀਂ ਸਬਰ ਦਾ ਰਸ ਪੀ ਸਕਦੇ ਹਾਂ ਤਾਂ ਹੀ ਅਸੀਂ ਸ਼ੁਕਰਾਨੇ ਲਈ ਰੱਬ ਅੱਗੇ ਚੁੱਕ ਸਕਦੇ ਹਾਂ|ਜਦੋਂ ਤੱਕ ਇੱਕ ਵਿਅਕਤੀ ਸੰਤੋਖ ਨਾਲ ਜ਼ਿੰਦਗੀ ਵਸਰ ਨਹੀਂ ਕਰਨਾ ਜਾਣਦਾ ਉਹ ਦੁਨਿਆਵੀ ਖੇਡਾਂ ਦੇ ਪਿੱਛੇ ਭੱਜਦਾ ਰਹੂਗਾ|ਜਦੋਂ ਸਾਡੇ ਹੱਥ ਉਸ ਪਰਮ ਪਿਤਾ ਪਰਮਾਤਮਾ ਦਾ ਹਰ ਵੇਲੇ ਸ਼ੁਕਰ ਕਰਨ ਲੱਗ ਜਾਣ ਤਾਂ ਸਮਝ ਜਾਣਾ ਹਿਰਦਾ ਸਬਰਨਾਲ ਭਰ ਗਿਆ ਹੈ |ਉਸ ਕਾਦਰ ਤੇ ਵਿਸ਼ਵਾਸ ਹੋ ਗਿਆ ਹੈ |ਉਸ ਦੇ ਬਣਾਇਆ ਹੋਏ ਚੱਕਰਵਿਊ ਵਿੱਚ ਸਾਨੂੰ ਲੰਘਣਾ ਆ ਗਿਆ ਹੈ|ਫਿਰ ਸਾਨੂੰ ਸਮਝ ਆ ਗਿਆ ਅਸੀਂ ਇਸ ਕਾਇਨਾਤ ਵਿੱਚ ਸਦਾ ਲਈ ਨਹੀਂ ਆਏ|ਅਸੀਂ ਕਿਰਦਾਰ ਅਦਾਕਾਰ ਵਾਪਸ ਆਪਣੇ ਘਰ ਪਰਤਣਾ ਹੈ ਸੋ ਕਹਿਣ ਤੋਂ ਭਾਵ ਅਸੀਂ ਜ਼ਿੰਦਗੀ ਨਾਲ ਆਰੂਫ ਕਰੀਏ|ਸ਼ੁਕਰਾਨਾ ਕਰਦੇ ਰਹੀਏ ਤੇ ਤਜਾਹੁਲ (ਬੇਪਰਵਾਹੀ) ਨਾਲ ਜ਼ਿੰਦਗੀ ਬਸ਼ਰ ਕਰੀਏ ਕਿਉਂਕਿ ਰੱਬ ਸਾਡਾ ਪਿਤਾ ਹੈ ਤੇ ਪਿਤਾ ਕਦੇ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਭਾ ਦੇ ਸਥਾਪਨਾ ਦਿਵਸ ’ਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ
Next articleਮਾਤਾ ਸੁਖਦੇਵ ਕੌਰ ਨੂੰ ਅਨੇਕਾਂ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ