HOME ਮਾਤਾ ਸੁਖਦੇਵ ਕੌਰ ਨੂੰ ਅਨੇਕਾਂ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਮਾਤਾ ਸੁਖਦੇਵ ਕੌਰ ਨੂੰ ਅਨੇਕਾਂ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਤਲਵੰਡੀ ਸਾਬੋ,   (ਸਮਾਜ ਵੀਕਲੀ)   (ਪੱਤਰ ਪ੍ਰੇਰਕ) ਪਿਛਲੇ ਦਿਨੀਂ ਪੰਜਾਬੀ ਗੀਤ ਕਲਾ ਮੰਚ ਪੰਜਾਬ ਦੇ ਸਰਪ੍ਰਸਤ ਉਸਤਾਦ ਗੀਤਕਾਰ ਬਾਪੂ ਜਨਕ ਸੰਗਤ ਜੀ ਦੇ ਧਰਮ ਪਤਨੀ ਸੁਖਦੇਵ ਕੌਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅੱਜ ਉਹਨਾਂ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ‘ਤੇ ਜਿੱਥੇ ਰਿਸ਼ਤੇਦਾਰਾਂ, ਸਾਕ ਸਬੰਧੀਆਂ, ਨਗਰ ਨਿਵਾਸੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਗੀਤਕਾਰ ਅਤੇ ਪੇਸ਼ਕਰਤਾ ਭਿੰਦਰ ਡੱਬਵਾਲੀ, ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਦੇ ਉਸਤਾਦ ਕਵੀਸ਼ਰ ਰੇਵਤੀ ਪ੍ਰਸਾਦ ਸ਼ਰਮਾ ਜੀ ਅਤੇ ਉਸਤਾਦ ਕਵੀਸ਼ਰ ਦਰਸ਼ਨ ਸਿੰਘ ਭੰਮੇ ਜੀ, ਪੰਜਾਬੀ ਗੀਤ ਕਲਾ ਮੰਚ ਪੰਜਾਬ ਦੀ ਸਮੁੱਚੀ ਕਮੇਟੀ, ਗੀਤਕਾਰ ਹਰਦੇਵ ਹਮਦਰਦ ਜੀ, ਗੀਤਕਾਰ ਸੁਖਚੈਨ ਸਿੰਘ ਚੰਦ ਨਵਾਂ, ਕਵੀ ਤੇ ਗੀਤਕਾਰ ਜਸਵੰਤ ਗਿੱਲ ਸਮਾਲਸਰ, ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਗੀਤਕਾਰ ਬਲਦੇਵ ਸਿੰਘ ਇਕਵੰਨ, ਗ਼ਜ਼ਲ ਉਸਤਾਦ ਬਿੱਕਰ ਸਿੰਘ ਵਿਜੋਗੀ, ਕੁਲਵੰਤ ਸਰੋਤਾ ਜੀ, ਗੀਤਕਾਰ ਪ੍ਰਿਤਪਾਲ ਮਲਕਾਣਾ, ਇਹਨਾਂ ਤੋਂ ਇਲਾਵਾ ਗੀਤਕਾਰ ਗੁਰਤੇਜ਼ ਸਿੰਘ ਮੱਖਣ, ਗੀਤਕਾਰ ਗੋਬਿੰਦ ਸਿੰਘ ਤੂਰ ਵਣਜਾਰਾ, ਭਗਤ ਸਿੰਘ, ਅਵਤਾਰ ਸਿੰਘ ਬਾਹੀਆ, ਲਖਵਿੰਦਰ ਕੌਰ ਪਿੰਕੀ, ਸਰਬਜੀਤ ਕੌਰ ਸਹੋਤਾ, ਅਤੇ ਹੋਰ ਵੀ ਕਈ ਸਾਹਿਤਕ ਅਤੇ ਰਾਜਨੀਤਿਕ ਹਸਤੀਆਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਸ਼ੋਕ ਸੰਦੇਸ਼ ਪ੍ਰਿੰਸੀਪਲ ਸੁਰਿੰਦਰ ਸਿੰਘ ਗਿੱਲ ਅਮਰੀਕਾ,ਸ਼੍ਰੀ ਤਿਲਕ ਰਾਜ ਜੀ ਸੰਪਾਦਕ ਸੱਚ ਕਹੂੰ ਸਿਰਸਾ,ਹਰਬੰਸ ਸਿੰਘ ਸੰਧੂ ਸਾਬਕਾ ਡਿਪਟੀ ਡੀ.ਪੀ.ਆਈ, ਹਰਬੰਸ ਸਿੰਘ ਮੰਡੇਰ ਸਰਪੰਚ ਕਨੇਡਾ,ਪ੍ਰੋ.ਕੌਰ ਸਿੰਘਅਮਰੀਕਾ,ਗੀਤਕਾਰ ਨਿਰਮਲ ਦਿਉਲ ਮਲੋਟ,ਪ੍ਰਧਾਨ ਗੀਤ ਕਲਾ ਮੰਚ ਅਤੇ ਮੈਂਬਰ ਸਹਿਬਾਨ,ਪੋਤਰੀ ਗਗਨਦੀਪ ਕੌਰ ਕਨੇਡਾ,ਰਹਿਮਤਵੀਰ ਸਿੰਘ ਕਨੇਡਾ,ਜਗਰੂਪ ਝੁਨੀਰ ਜੁਝਾਰੂ ਗੀਤਕਾਰ ਅਤੇ ਗਾਇਕ। ਇਸ ਤੋਂ ਇਲਾਵਾ ਪਹੁੰਚੀਆਂ ਹਸਤੀਆਂ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਰਤਾ ਭਿੰਦਰ ਡੱਬਵਾਲੀ, ਗੁਰਤੇਜ ਸਿੰਘ ਸਿੱਧੂ, ਸਰਦਾਰ ਜਨਕ ਸਿੰਘ ਸਾਬਕਾ ਡੀ ਐੱਸ ਪੀ ਵਿਜੀਲੈਂਸ ਬਠਿੰਡਾ, ਰਣਜੀਤ ਮਲਕਾਣਾ ਤਲਵੰਡੀ ਸਾਬੋ, ਕੁਲਵਿੰਦਰ ਮਹਿਤਾ ਮੌਜੂਦਾ ਐੱਮ ਸੀ ਮਾਨਸਾ,ਰੇਵਤੀ ਪ੍ਰਸ਼ਾਦ ਉਸਤਾਦ ਕਵੀਸ਼ਰ ਤਲਵੰਡੀ ਸਾਬੋ,ਦਰਸ਼ਨ ਸਿੰਘ ਭੰਮੇਂ ਉਸਤਾਦ ਕਵੀਸ਼ਰ,ਸਤਿੰਦਰ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ,ਤਲਵੰਡੀ ਸਾਬੋ, ਪਿੰਸੀਪਲ ਗੁਰਦੀਪ ਸਿੰਘ ਤਿਉਣਾ ਪੁਜਾਰੀਆਂ, ਪ੍ਰੋ.ਬਲਜੀਤ ਸਿੰਘ ਜੌਗਰਾਫੀ,ਬਠਿੰਡਾ,ਰਵੀ ਸਿੱਧੂ ਅਕਾਲੀ ਦਲ, ਸ.ਬਲਜੀਤ ਸਿੰਘ ਐਡਵੋਕੇਟ ਮੰਡੀ ਡੱਬਵਾਲੀ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਬਰ ਅਤੇ ਸ਼ੁਕਰ।
Next articleਤਰਕਸ਼ੀਲ ਸੋਚ ਸਮਾਜ ਦੀ ਅਸਲ ਲੋੜ