HOME ਸਭਾ ਦੇ ਸਥਾਪਨਾ ਦਿਵਸ ’ਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ

ਸਭਾ ਦੇ ਸਥਾਪਨਾ ਦਿਵਸ ’ਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ

ਸੰਗਰੂਰ    (ਸਮਾਜ ਵੀਕਲੀ)   (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਲੇਖਕ ਭਵਨ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ 22 ਜੂਨ ਨੂੰ ਮਨਾਏ ਜਾ ਰਹੇ ਸਭਾ ਦੇ ਸਥਾਪਨਾ ਦਿਵਸ ’ਤੇ ‘ਪੰਜਾਬੀ ਸਾਹਿਤ ਨੂੰ ਸਾਹਿਤ ਸਭਾਵਾਂ ਦੀ ਦੇਣ’ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਵਿਸ਼ਾਲ ਸੈਮੀਨਾਰ ਵਿੱਚ ਸਿਰਮੌਰ ਪੰਜਾਬੀ ਨਾਵਲਕਾਰ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸੰਚਾਲਕ ਮਿੱਤਰ ਸੈਨ ਮੀਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਇਸ ਦਿਨ ਹੀ ਮਿੱਤਰ ਸੈਨ ਮੀਤ ਆਪਣੇ ਵੱਲੋਂ ਪਹਿਲੀ ਅਲਮਾਰੀ ਭੇਂਟ ਕਰਕੇ ਲੇਖਕ ਭਵਨ ਦੀ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ।ਇਕੱਤਰਤਾ ਵਿੱਚ ਸਭਾ ਵੱਲੋਂ ਇੱਕ ਸਾਂਝਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਸਾਂਝੇ ਕਾਵਿ-ਸੰਗ੍ਰਹਿ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਕਵੀ ਸਾਹਿਬਾਨ ਨੂੰ ਸਭਾ ਦੇ ਸਥਾਪਨਾ ਦਿਵਸ ਤੱਕ ਚਾਰ-ਚਾਰ ਰਚਨਾਵਾਂ ਅਤੇ ਸੰਖੇਪ ਜੀਵਨ ਵੇਰਵਾ ਪਹੁੰਚਦਾ ਕਰਨ ਲਈ ਕਿਹਾ ਗਿਆ। ਇਸ ਮੌਕੇ ਸ਼੍ਰੋਮਣੀ ਸੰਤ ਕਬੀਰ ਜੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਕਰਮ ਸਿੰਘ ਜ਼ਖ਼ਮੀ, ਰਾਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸ਼ੀ, ਗੁਰਮੀਤ ਸਿੰਘ ਸੋਹੀ, ਗੁਰਮੁੱਖ ਸਿੰਘ ਦਿਲਬਰ, ਨਿਰਮਲ ਸਿੰਘ, ਭੁਪਿੰਦਰ ਨਾਗਪਾਲ, ਮੁਲਖ ਰਾਜ ਲਹਿਰੀ, ਬਲਜਿੰਦਰ ਬੱਲੀ ਈਲਵਾਲ ਅਤੇ ਧਰਮਵੀਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸੁਖਵਿੰਦਰ ਸਿੰਘ ਲੋਟੇ ਵੱਲੋਂ ਹਰ ਵਾਰ ਦੀ ਤਰ੍ਹਾਂ ਸਿੱਖਿਆਰਥੀਆਂ ਲਈ ਅਰੂਜ਼ ਸਬੰਧੀ ਕਲਾਸ ਲਗਾਈ ਗਈ। ਅੰਤ ਵਿਚ ਕਰਮ ਸਿੰਘ ਜ਼ਖ਼ਮੀ ਨੇ ਸਮੂੰਹ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ਬਨਾਮ ਇੰਗਲੈਂਡ ਟੈਸਟ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 5 ਗੇਂਦਬਾਜ਼, ਸੂਚੀ ਵਿੱਚ ਭਾਰਤੀ ਹਾਵੀ ਹਨ
Next articleਸਬਰ ਅਤੇ ਸ਼ੁਕਰ।