HOME ਸੀਰਤ ਤੇ ਸੁੰਦਰਤਾ ਦਾ ਸੁਮੇਲ ਗਾਇਕਾ ਕਮਲਜੀਤ ਨੀਰੂ

ਸੀਰਤ ਤੇ ਸੁੰਦਰਤਾ ਦਾ ਸੁਮੇਲ ਗਾਇਕਾ ਕਮਲਜੀਤ ਨੀਰੂ

12
Kamaljit Neeru

ਸਮਾਜ ਵੀਕਲੀ ਯੂ ਕੇ-

ਅੱਜ ਕੱਲ ਦੀਆਂ ਸੋਲੋ ਗੀਤ ਗਾਉਣ ਵਾਲੀਆਂ ਗਾਇਕਾਵਾਂ ਗਿਣਤੀ ਦੀਆਂ ਹੀ ਹਨ। ਜਿਹਨਾਂ ਵਿੱਚ ਅਮਨ ਰੋਜ਼ੀ, ਜਸਵਿੰਦਰ ਬਰਾੜ, ਅਮਰ ਨੂਰੀ, ਮਿਸ ਸੁਰਮਨੀ, ਸੁਦੇਸ਼ ਕੁਮਾਰੀ, ਮਿਸ ਪੂਜਾ, ਆਦਿ ਗਾਇਕਾਵਾਂ ਹਨ। ਇਸ ਤੋਂ ਪਹਿਲਾਂ ਸਵਰਗਵਾਸੀ ਬੀਬਾ ਪਰਮਿੰਦਰ ਸੰਧੂ ਵੀ ਬਹੁਤ ਵਧੀਆ ਸੋਲੋ ਗੀਤ ਗਾਉਂਦੀ ਸੀ।

ਪਰ ਅੱਜ ਕੱਲ ਕਰ ਰਿਹਾ ਮੈਂ ਸੀਰਤ, ਸੁੰਦਰਤਾ ਸੁਮੇਲ ਸੁਰੀਲੀ ਆਵਾਜ਼ ਦੀ ਮਲਿਕਾ ਕਮਲਜੀਤ ਨੀਰੂ ਜੀ ਬਾਰੇ। ਜਿਨ੍ਹਾਂ ਨੇ ਉਸ ਟਾਈਮ ਗਾਉਣਾ ਸ਼ੁਰੂ ਕੀਤਾ ਜਿਸ ਵਕਤ ਕੋਈ ਫੀਮੇਲ ਗਾਇਕਾ ਸੋਲੋ ਗੀਤ ਜਾਂ ਹੋਰ ਗੀਤ ਨਹੀਂ ਗਾਉਂਦੀ ਸੀ। ਕਮਲਜੀਤ ਨੀਰੂ ਦਾ ਜਨਮ ਖੰਨੇ ਦੇ ਲਾਗੇ ਪਿੰਡ ਈਸਰੋ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਆਰਮੀ ਵਿੱਚ ਅਫਸਰ ਸਨ ਤੇ ਇਹਨਾਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਕੇ ਆਪਣੀ ਪੜ੍ਹਾਈ ਕੀਤੀ। ਛੇਵੀਂ ਜਮਾਤ ਤਕ ਆਪ ਨੇ ਖੰਨੇ ਵਿੱਚ ਹੀ ਹਿੰਦੂ ਪੁੱਤਰੀ ਪਾਠਸ਼ਾਲਾ ਵਿੱਚ ਪੜ੍ਹਾਈ ਕੀਤੀ। ਨੌਵੀਂ ਅਤੇ ਦਸਵੀਂ ਆਪ ਨੇ ਆਰਮੀ ਸਕੂਲ ਜਲੰਧਰ ਵਿੱਚੋਂ ਪਾਸ ਕੀਤੀ। ਉਸ ਤੋਂ ਬਾਅਦ ਪਰੈਪ ਮੈਡੀਕਲ ਵਿੱਚ ਏ.ਐਸ. ਕਾਲਜ਼ ਖੰਨਾ ਵਿੱਚ ਦਾਖਲ ਲਿਆ। ਪਰ ਪੜ੍ਹਾਈ ਕੰਪਲੀਟ ਨਾ ਕਰ ਸਕੇ, ਅਤੇ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚੋਂ ਪ੍ਰੀ ਮੈਡੀਕਲ ਪਾਸ ਕੀਤਾ। ਘਰ ਦੇ ਚਾਹੁੰਦੇ ਸੀ ਕਿ ਇਹ ਵੱਡੀ ਹੋ ਕੇ ਡਾਕਟਰ ਬਣੇ ਜਾਂ ਕੋਈ ਉੱਚ ਅਧਿਕਾਰੀ ਬਣੇ।
ਪਰ ਆਪਣੀ ਵਧੀਆ ਵੋਕਲ ਕੁਆਲਿਟੀ ਅਤੇ ਸਟੇਜ ਪਰਫਾਰਮੈਂਸ ਕਰਕੇ ਆਪ ਨੇ ਗਾਉਣ ਨੂੰ ਹੀ ਤਰਜੀਹ ਦਿੱਤੀ।

1982 ਵਿੱਚ ਆਪ ਇੰਗਲੈਂਡ ਗਏ ।ਜਦੋਂ ਬਾਹਰਲੇ ਪੰਜਾਬੀ ਗਾਇਕੀ ਨੂੰ ਤਰਸਦੇ ਸਨ। ਉੱਥੇ ਜਾ ਕੇ ਆਪਣੇ ਪਹਿਲਾ ਗਾਣਾ ਗਾਇਆ ਤੇ ਬਹਿ ਜਾ ਬਹਿ ਜਾ ਕਰਵਾ ਦਿੱਤੀ। ਉਸ ਸਮੇਂ ਇੰਗਲੈਂਡ ਵਿੱਚ ਚਰਚਿਤ ਅਲਾਪ ਗਰੁਪ ,ਹੀਰਾ ਗਰੁੱਪ, ਆਪਣਾ ਸੰਗੀਤ ਆਦਿ ਭੰਗੜਾ ਗਰੁੱਪ ਸਨ ।ਇੱਕ ਦਿਨ ਰਾਤ ਦੇ ਖਾਣੇ ਸਮੇਂ ਆਪਦੀ ਮੁਲਾਕਾਤ ਪ੍ਰਸਿੱਧ ਮਿਊਜਕ ਡਾਇਰੈਕਟਰ ਅਤੇ ਘਰੇਲੂ ਜਾਣਕਾਰ ਬਲਦੇਵ ਮਸਤਾਨਾ ਜੀ ਨਾਲ ਹੋਈ, ਜਿਨਾਂ ਨੇ ਆਪ ਨੂੰ ਗਰੁੱਪ ਜੋਇਨ ਕਰਨ ਲਈ ਕਿਹਾ। ਉਸ ਤੋਂ ਬਾਅਦ ਆਪਣੇ ਸੁਰੀਲੀ ਆਵਾਜ਼ ਅਤੇ ਸੁਰੀਲੀ ਆਵਾਜ਼ ਅਤੇ ਸਟੇਜ ਪਰਫਾਰਮੈਂਸ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਈ। ਕਮਲਜੀਤ ਨੀਰੂ ਦੀ ਪਹਿਲੀ ਐਲਬਮ ਸਾਂਝੇ ਤੌਰ ਤੇ 1982 ਵਿੱਚ ਰਿਲੀਜ਼ ਹੋਈ ਜਿਸ ਨੂੰ ਵਿਸ਼ਵ ਪ੍ਰਸਿੱਧ ਕੰਪਨੀ ਵਿੱਚ ਐਚ. ਐਮ. ਵੀ. ਵਾਲਿਆਂ ਨੇ ਰਿਲੀਜ਼ ਕੀਤੀ । ਜਿਸ ਵਿੱਚ ਨੀਰੂ ਨੇ ‘ਬਹਿਜਾ ਬਹਿਜਾ ਹੋਜੂ ਮਿੱਤਰਾ’ ਗੀਤ ਗਾਇਆ। ਨੀਰੂ ਨੇ ਕੁੱਲ 10 ਸੋਲੋ ਤੇ ਸੱਤ ਸਾਂਝੀਆਂ ਐਲਬਮ ਰਿਲੀਜ਼ ਕੀਤੀਆਂ ਹਨ । ਜਿਸ ਵਿੱਚ ਇੱਕ ਧਾਰਮਿਕ ਕੈਸਟ’ ਤੋਰ ਦਿੱਤਾ ਲਾਲਾਂ ਨੂੰ’ਵੀ ਸ਼ਾਮਲ ਹੈ।ਉਸ ਦਾ ਕੋਈ ਗੁਰੂ ਨਹੀਂ। ਉਹ ਪੰਜਾਬ ,ਭਾਰਤ ,ਦੁਬਈ ਸਿੰਗਾਪੁਰ, ਮਲੇਸ਼ੀਆ ,ਹਾਲੈਂਡ ,ਇੰਗਲੈਂਡ, ਕਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਆਪਣੇ ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ। ਕਮਲਜੀਤ ਨੀਰੂ ਨੇ ਜਾਕੋ ਰਖੈ ਸਾਈਆ, ਸਰਦਾਰੀ, ਵਿਦਰੋਹ, ਲਾਈਆਂ ਜੇ ਯਾਰੀਆਂ, ਹੌਸਲਾ ਰੱਖ ਪੀਆਰ, ਪਿੰਡ ਅਮਰੀਕਾ, ਉੱਚਾ ਦਰ ਬਾਬੇ ਨਾਨਕ ਦਾ, ਆਦਿ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਨੀਰੂ ਨੂੰ ਪੀ.ਟੀ.ਸੀ. ਪੰਜਾਬੀ ਵਿੱਚ ਜੱਜ ਬਣਨ ਦਾ ਵੀ ਕਈ ਵਾਰ ਮੌਕਾ ਮਿਲਿਆ ਅਤੇ ਮਿਸਟਰ ਪੰਜਾਬ ਕਨੇਡਾ ਦੇ ਪ੍ਰੋਗਰਾਮ ਦੇ ਸ਼ੋਅ ਦੀ ਵੀ ਜੱਜ ਬਣੀ। ਨੀਰੂ ਨੇ ਕਾਲਜ਼ ਸਮੇਂ ਟਰੈਕ ਐਂਡ ਫੀਲਡ ਅਤੇ ਤੈਰਾਕੀ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਕਮਲਜੀਤ ਨੀਰੂ ਨੂੰ ‘ਇਸ਼ਕ ਬਰਾਂਡੀ’ ਗੀਤ ਲਈ ਇੰਗਲੈਂਡ ਵਿੱਚ ਬੈਸਟ ਫੀਮੇਲ ਸਿੰਗਰ ਦਾ ਅਵਾਰਡ ਵੀ ਦਿੱਤਾ ਗਿਆ। ਕਮਲਜੀਤ ਨੀਰੂ 16, 17 ਸਾਲ ਗਾਇਕੀ ਤੋਂ ਬਾਹਰ ਰਹੀ ਕਿਉਂਕਿ ਉਸ ਦੇ ਘਰੇ ਬੇਟੇ ਨੇ ਜਨਮ ਲਿਆ ਸੀ ਤੇ ਬੇਟੇ ਦਾ ਕੈਰੀਅਰ ਬਣਾਉਣਾ ਚਾਹੁੰਦੀ ਸੀ। 2017 ਤੇ 2018 ਚ ਉਸਨੇ ਫਿਰ ਆਪਦੀਆਂ ਐਲਬਮਾਂ ਕੱਢੀਆਂ ਜੋ ਬਹੁਤ ਸੁਪਰ ਡੁਪਰ ਹਿੱਟ ਰਹੀਆਂ। ਕਮਲਜੀਤ ਨੀਰੂ ਨੇ ਮੈਨੂੰ ਦੱਸਿਆ ਕਿ ਮੈਂ ਆਪਣੀ ਸਿਹਤ ਵੱਲ ਬਹੁਤ ਧਿਆਨ ਦਿੰਦੀ ਹਾਂ।

ਮਸ਼ਹੂਰ ਗਾਣੇ
ਸੀਟੀ ਤੇ ਸੀਟੀ, ਜਦੋਂ ਮੇਰਾ ਲੱਕ ਹਿਲਦਾ, ਰੂੜਾ ਮੰਡੀ ਜਾਵੇ, ਬੋਲੀਆਂ, ਰੋਂਦੀ ਦਿਲੀ ਪੰਜਾਬ ਤੱਕ ਆਈ, ਚਿੱਠੀ ਸੱਜਣਾ ਦੀ, ਤੇਰੇ ਇਸ਼ਕ ਵਿੱਚ, ਜੁਗਨੀ, ਮੈਂ ਮਰ ਗਈ ਸਈਓ, ਜ਼ੁਕਾਮ ਇਸ਼ਕ ਦਾ, ਭਿੱਜ ਗਈ ਕੁੜਤੀ ਲਾਲ, ਆਦਿ ਪ੍ਰਸਿੱਧ ਗੀਤ ਹਨ।

ਮੈਨੂੰ ਬੀਬੀ ਕਮਲਜੀਤ ਨੀਰੂ ਨੇ ਦੱਸਿਆ ਕਿ ਅੱਜ ਤੋਂ 30 ਕੁ ਸਾਲ ਪਹਿਲਾਂ ਸਾਡੇ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਇਕ ਪ੍ਰੋਗਰਾਮ ਵਿੱਚ ਉਸ ਨੂੰ ਇੱਕ ਗਲਤ ਗਾਣੇ ਦੀ ਕਿਸੇ ਵੀ. ਆਈ. ਪੀ ਨੇ ਫਰਮਾਇਸ਼ ਕੀਤੀ ਸੀ, ਤਾਂ ਨੀਰੂ ਨੇ ਅਖਾੜੇ ਦੇ ਪੈਸੇ ਮੋੜ ਕੇ ਆਪਣੀ ਕਾਰ ਰਾਹੀਂ ਲੁਧਿਆਣਾ ਵੱਲ ਚਾਲੇ ਪਾ ਦਿੱਤੇ। ਨੀਰੂ ਨੇ ਕੋਈ ਵੀ ਅਸ਼ਲੀਲ ਗਾਣਾ ਨਹੀਂ ਗਾਇਆ ਅੱਜ ਤੱਕ।
ਅੱਜ ਕੱਲ ਕਮਲਜੀਤ ਨੀਰੂ ਆਪਣੇ ਪਤੀ ਰਿਟਾਇਰਡ ਪਾਇਲਟ ਸਰਦਾਰ ਸੁਖਬੀਰ ਸਿੰਘ ਮਾਂਗਟ ਬੇਟੇ ਨਵ, ਜੋ ਕਿ ਕਨੇਡਾ ਪੁਲਿਸ ਵਿੱਚ ਉੱਚ ਅਧਿਕਾਰੀ ਹਨ, ਨੂੰਹ ਅਤੇ ਪੋਤਰੇ ਦੇ ਨਾਲ ਕੇਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਰਹਿ ਰਹੇ ਹਨ।

ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349

Previous articleBeyond ‘Environment Day’: The Everyday Ecological Justice Struggles Across India to save Commons, Humans & All Species
Next articleबोधिसत्व अंबेडकर पब्लिक सीनियर सेकेंडरी स्कूल में लगाया गया मेडिटेशन शिविर