HOME ਘੱਲੂਘਾਰਾ ਦਿਵਸ ਮੌਕੇ ਜਥੇਦਾਰ ਕੁਲਦੀਪ ਸਿੰਘ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ-ਬਾਬਾ ਹਰਨਾਮ...

ਘੱਲੂਘਾਰਾ ਦਿਵਸ ਮੌਕੇ ਜਥੇਦਾਰ ਕੁਲਦੀਪ ਸਿੰਘ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ-ਬਾਬਾ ਹਰਨਾਮ ਸਿੰਘ ਧੁੰਮਾਂ

5
   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਅੱਜ ਇਕ ਜੂਨ ਹੈ 1 ਜੂਨ ਤੋਂ ਹੀ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ 1984 ਨੂੰ ਹੋਏ ਹਮਲੇ ਸਬੰਧੀ ਘੱਲੂ ਘਾਰਾ ਦਿਵਸ ਮਨਾਇਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਘੱਲੂਘਾਰਾ ਦਿਵਸ ਨਾਲ ਸੰਬੰਧਿਤ ਭੋਗ ਪਾਏ ਜਾਂਦੇ ਹਨ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਘੱਲੂਘਾਰੇ ਦਿਵਸ ਦੇ ਸਬੰਧ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਇਕ ਤਾੜਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਹੈ ਕਿ ਜੇਕਰ ਘੱਲੂਘਾਰਾ ਦਿਵਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਂ ਕੋਈ ਸੰਦੇਸ਼ ਦੇਣਗੇ ਜਾਂ ਫਿਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਅਸੀਂ ਅਜਿਹਾ ਹਰਗਿਜ਼ ਨਹੀਂ ਹੋਣ ਦੇਵਾਂਗੇ। ਇਸ ਮਾਮਲੇ ਦੇ ਸਬੰਧ ਵਿੱਚ ਅਸੀਂ ਕਈ ਦਿਨ ਪਹਿਲਾਂ ਇਹ ਸਭ ਕੁਝ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਨੂੰ ਸਿੱਖ ਸੰਸਥਾਵਾਂ ਨੇ ਜਥੇਦਾਰੀ ਦੇ ਤੌਰ ਉੱਤੇ ਮਾਨਤਾ ਨਹੀਂ ਦਿੱਤੀ ਤੇ ਉਸ ਨੇ ਚੋਰੀ ਚੋਰੀ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜਥੇਦਾਰੀ ਸੰਭਾਲੀ ਸੀ ਇਹਨਾਂ ਕਾਰਨਾਂ ਕਰਕੇ ਅਸੀਂ ਘੱਲੂਘਾਰਾ ਦਿਵਸ ਦੇ ਵਿੱਚ ਜੋ ਵੀ ਪ੍ਰੋਗਰਾਮ ਕੁਲਦੀਪ ਸਿੰਘ ਜਥੇਦਾਰ ਕਰੇਗਾ ਉਸ ਦਾ ਹਰ ਹੀਲੇ ਵਿਰੋਧ ਕਰਾਂਗੇ ਜਿਸ ਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ। ਬਾਬਾ ਧੁੰਮਾ ਵੱਲੋਂ ਇਕਦਮ ਅੱਜ ਇਹ ਬਿਆਨ ਸਾਹਮਣੇ ਆਉਣ ਦੇ ਕਾਰਨ ਨਵੀਂ ਚਰਚਾ ਛਿੜ ਪਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਿਆਨਕ ਗਰਮੀ ਦੇ ਇਸ ਮੌਸਮ ਦੌਰਾਨ ਪੰਛੀਆਂ ਨੂੰ ਪੀਣ ਲਈ ਪਾਣੀ ਰੱਖਣ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ
Next articleਪਿੰਡ ਹੰਬੋਂਵਾਲ ਬੇਟ ਦੇ ਸਕੂਲ ਲਈ ਦਾਨੀ ਸੱਜਣਾਂ ਨੇ ਕੀਤੀ ਪੱਖਿਆਂ ਦੀ ਸੇਵਾ