ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਟੇਟ ਐਵਾਰਡੀ ਤੇ ਵਾਤਾਵਰਨ – ਪ੍ਰੇਮੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪੰਛੀਆਂ ਨੂੰ ਪੀਣ ਲਈ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਸਮਝਾਉਂਦਿਆਂ ਦੱਸਿਆ ਕਿ ਭਿਆਨਕ ਗਰਮੀ ਦੇ ਇਸ ਮੌਸਮ ਦੌਰਾਨ ਪੰਛੀਆਂ ਨੂੰ ਪਾਣੀ ਦੀ ਬਹੁਤ ਸਖਤ ਜਰੂਰਤ ਹੁੰਦੀ ਹੈ। ਇਸ ਲਈ ਆਪਣੇ ਘਰਾਂ ਦੇ ਨੇੜੇ – ਤੇੜੇ ਮਿੱਟੀ ਦੇ ਸਕੋਰੇ ਜਾਂ ਮਿੱਟੀ ਦੇ ਬਰਤਨ ਆਦਿ ਲਗਾ ਕੇ ਯਥਾਸੰਭਵ ਉਪਰਾਲੇ ਕਰਦੇ ਹੋਏ ਪੰਛੀਆਂ ਲਈ ਪਾਣੀ ਜਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਕੁਦਰਤ ਦੇ ਅਨਮੋਲ ਹੀਰੇ ਪਿਆਰੇ – ਨਿਆਰੇ ਪੰਛੀ ਇਸ ਭਿਆਨਕ ਗਰਮੀ ਵਿੱਚ ਬਚੇ ਰਹਿ ਸਕਣ ਤੇ ਜਿਉਂਦੇ – ਵਸਦੇ ਰਹਿਣ ਅਤੇ ਕੁਦਰਤ ਦਾ ਸਮਤੋਲ ਬਣਾਈ ਰੱਖਣ ; ਕਿਉਂਕਿ ਪੰਛੀ ਸਾਡੇ ਸਭ ਦੇ ਦੋਸਤ ਹਨ ਅਤੇ ਸਭ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਤੇ ਦਿੱਲ – ਟੁੰਬਵੀਆਂ ਅਠਖੇਲੀਆਂ ਨਾਲ਼ ਇੱਕ ਵੱਖਰਾ ਸੁਖਾਵਾਂ ਤੇ ਖੁਸ਼ਨੁਮਾ ਮਾਹੌਲ ਪ੍ਰਦਾਨ ਕਰਦੇ ਹਨ। ਸਾਨੂੰ ਦਾਣਾ – ਪਾਣੀ ਨਾਲ਼ ਇਨ੍ਹਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
ਭਿਆਨਕ ਗਰਮੀ ਦੇ ਇਸ ਮੌਸਮ ਦੌਰਾਨ ਪੰਛੀਆਂ ਨੂੰ ਪੀਣ ਲਈ ਪਾਣੀ ਰੱਖਣ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


