HOME ਪਿੰਡ ਹੰਬੋਂਵਾਲ ਬੇਟ ਦੇ ਸਕੂਲ ਲਈ ਦਾਨੀ ਸੱਜਣਾਂ ਨੇ ਕੀਤੀ ਪੱਖਿਆਂ ਦੀ...

ਪਿੰਡ ਹੰਬੋਂਵਾਲ ਬੇਟ ਦੇ ਸਕੂਲ ਲਈ ਦਾਨੀ ਸੱਜਣਾਂ ਨੇ ਕੀਤੀ ਪੱਖਿਆਂ ਦੀ ਸੇਵਾ

3
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੋਵਾਲ ਬੇਟ ਵਿਖੇ ਇਲਾਕੇ ਦੇ ਨਾਮਵਰ ਦਾਨੀ ਸੱਜਣਾਂ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਨੇਕ ਕਮਾਈ ਵਿੱਚੋਂ ਪੱਖਿਆਂ ਦੀ ਸੇਵਾ ਕੀਤੀ ਗਈ।ਇਹ ਸੇਵਾ ਸਰਦਾਰ ਗੁਰਦੀਪ ਸਿੰਘ ਸਰਪੰਚ, ਸਰਦਾਰ ਸੋਹਣ ਸਿੰਘ ਪੰਚ,ਸਰਦਾਰ ਕਰਮਜੀਤ ਸਿੰਘ ਪੰਚ ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਸਿਕੰਦਰਪੁਰ ਵੱਲੋਂ ਕੀਤੀ ਗਈ।ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਸਿਕੰਦਰਪੁਰ ਦੀ ਪੰਚਾਇਤ ਵੱਲੋਂ ਸਕੂਲ ਨੂੰ ਦਾਨ ਵਜੋ ਭੇਂਟ ਕੀਤੇ ਗਏ ਪੱਖਿਆਂ ਦੀ ਸੇਵਾ ਇੱਕ ਮਹਾਨ ਸੇਵਾ ਹੈ ਜੋ ਬੱਚਿਆਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਦਵਾਉਂਦੀ ਹੈ ਅਤੇ ਗਰਮੀ ਤੋਂ ਰਾਹਤ ਪਾ ਕੇ ਸਕੂਲ ਦੇ ਬੱਚਿਆਂ ਵਿੱਚ ਪੜਾਈ ਦਾ  ਮਾਹੌਲ ਸਿਰਜਿਆ ਜਾਂਦਾ ਹੈ। ਸੇਵਾ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੇਵ ਸਿੰਘ,ਸ਼੍ਰੀਮਤੀ ਪਰਮਿੰਦਰ ਕੌਰ,ਸ਼੍ਰੀ ਨਰਿੰਦਰ ਕੁਮਾਰ,ਹੁਸ਼ਿਆਰ ਸਿੰਘ,ਸ਼੍ਰੀਮਤੀ ਇੰਦਰਜੀਤ ਕੌਰ,ਮੱਖਣ ਸਿੰਘ,ਚੰਚਲ ਸਿੰਘ,ਕੁਲਦੀਪ ਸਿੰਘ ਕੈੰਪਸ ਮੈਨੇਜਰ,ਜਸਵਿੰਦਰ ਸਿੰਘ,ਗਗਨਦੀਪ ਸਿੰਘ,ਤਰਸੇਮ ਸਿੰਘ,ਗੁਰਸ਼ਰਨ ਕੁਮਾਰ,ਗੁਰਪ੍ਰੀਤ ਸਿੰਘ ਮਨਵਿੰਦਰ ਸਿੰਘ,ਸ਼੍ਰੀਮਤੀ ਮੋਨਿਕਾ,ਸਤਨਾਮ ਕੌਰ,ਰੇਨੂੰ ਬਾਲਾ,ਪ੍ਰਿਯੰਕਾ ਕੁਮਾਰ,ਸਤਵੀਰ ਕੌਰ,ਸਤਿੰਦਰਜੀਰ ਕੌਰ,ਅਮਰਦੀਪ ਸਿੰਘ , ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਘੱਲੂਘਾਰਾ ਦਿਵਸ ਮੌਕੇ ਜਥੇਦਾਰ ਕੁਲਦੀਪ ਸਿੰਘ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ-ਬਾਬਾ ਹਰਨਾਮ ਸਿੰਘ ਧੁੰਮਾਂ
Next articleਵਾਤਾਵਰਨ ਬਚਾਉਣਾ ਸਮੇਂ ਦੀ ਲੋੜ ਹੈ