ਭੰਡ ਕਲਾਕਾਰ ਅਵਤਾਰ ਚੜਿੱਕ ਅਤੇ ਗਗਨ ਭਲੂਰੀਆ ਟੀਮ ਨੇ ਬੰਨ੍ਹਿਆ ਰੰਗ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਗ੍ਰਾਮ ਪੰਚਾਇਤ ਭਲੂਰ, ਨੌਜਵਾਨ ਸਾਹਿਤ ਸਭਾ ਭਲੂਰ’, 35ਅੱਖਰ ਲੇਖਕ ਮੰਚ ਭਲੂਰ’, ਮਿਸ਼ਨ ਸੋਹਣਾ ਭਲੂਰ ਅਤੇ ਸਮੂਹ ਭਲੂਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਭਲੂਰ ਵਿਖੇ ਕਰਵਾਇਆ ਗਿਆ ਵਿਰਾਸਤੀ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਪ੍ਰੋਗਰਾਮ ਲਈ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਵਿੱਤਰੀ ਅਨੰਤ ਗਿੱਲ ਨੇ ਸੰਬੋਧਨ ਕਰਦਿਆਂ ਵਿਰਾਸਤੀ ਗਾਇਕੀ ਦੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਪੂਰੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਬਾਖੂਬੀ ਨਿਭਾਇਆ। ਇਸ ਉਪਰੰਤ ‘ਮਿਸ਼ਨ ਸੋਹਣਾ ਭਲੂਰ ਦੇ ਬਾਨੀ ਡਾ. ਬਸੰਤ ਸਿੰਘ ਸੰਧੂ ਨੇ ਸਭ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਅਪੀਲ ਕੀਤੀ।ਇਸ ਦੇ ਨਾਲ ਹੀ ਭੰਡ ਕਲਾਕਾਰ ਅਵਤਾਰ ਚੜਿੱਕ ਤੇ ਉਸਦੇ ਸਾਥੀ ਵੱਲੋਂ ਦਿੱਤੀ ਗਈ ਬਾਕਮਾਲ ਪੇਸ਼ਕਾਰੀ ਨੇ ਭਲੂਰ ਵਾਸੀਆਂ ਦਾ ਮਨ ਮੋਹ ਲਿਆ। ਉਨ੍ਹਾਂ ਦੇ ਵਿਅੰਗਮਈ ਅੰਦਾਜ਼ ਦੀ ਲੋਕਾਂ ਨੇ ਖੂਬ ਸਲਾਹੁਤਾ ਕੀਤੀ। ਇਸੇ ਤਰ੍ਹਾਂ ਗਗਨ ਭਲੂਰੀਆ ਅਤੇ ਸਾਥੀ ਟੀਮ ਵੱਲੋਂ ਵਿਰਾਸਤੀ ਗਾਇਕੀ ਨੂੰ ਸਮਰਪਿਤ ਗੀਤਾਂ ਨਾਲ ਬਾਖੂਬੀ ਹਾਜ਼ਰੀ ਲਗਵਾਈ ਗਈ। ਉਨ੍ਹਾਂ ਦੇ ਲੋਕ ਰੰਗ ਨੂੰ ਲੋਕਾਂ ਨੇ ਰੱਜ ਕੇ ਮਾਣਿਆ। ਇਸ ਮੌਕੇ ਪੰਚਾਇਤ ਮੈਂਬਰ ਗਿੰਦਰਪਾਲ ਸਿੰਘ, ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ, ਪੰਚ ਗੋਗੀ ਢਿੱਲੋਂ, ਸਮਾਜ ਸੇਵੀ ਮਹਿੰਦਰਪਾਲ ਸਿੰਘ ਲੂੰਬਾ ਅਤੇ ਮੌਜੂਦਾ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਆਪਣੇ ਸੱਭਿਆਚਾਰ ਨੂੰ ਬਚਾਈ ਰੱਖਣ ਲਈ ਸਾਨੂੰ ਪਿੰਡ- ਪਿੰਡ ਅਜਿਹੇ ਵਿਰਾਸਤੀ ਪ੍ਰੋਗਰਾਮ ਕਰਵਾਉਣ ਦੀ ਲੋੜ ਹੈ। ਇਸ ਮੌਕੇ ਰਾਜਵੀਰ ਸਿੰਘ ਸੰਧੂ, ਪੰਚ ਜਸਕਰਨ ਸਿੰਘ ਜਟਾਣਾ, ਪੰਚ ਸੁਰਜੀਤ ਸਿੰਘ ਬੁੱਧੂ ਮੋਟਰਾਂ ਵਾਲਾ, ਪੰਚ ਗੁਰਪ੍ਰੀਤ ਸਿੰਘ ਅਤੇ ਸਮੂਹ ਭਲੂਰ ਵਾਸੀਆਂ ਵੱਲੋਂ ਗਗਨ ਭਲੂਰੀਆ ਅਤੇ ਅਵਤਾਰ ਚੜਿੱਕ ਤੇ ਸਾਥੀਆ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਸਰਦਾਰ ਜਗਰੂਪ ਸਿੰਘ ਖ਼ਾਲਸਾ, ਸੇਵਕ ਸਿੰਘ ਖੂਹ ਵਾਲੇ, ਗੁਰਦੁਆਰਾ ਸਰੋਵਰ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਕੀਪਾ, ਨਿਰਮਲ ਸਿੰਘ ਵਿਰਕ ਕਿਸਾਨ ਯੂਨੀਅਨ ਲੱਖੋਵਾਲ, ਸਰਦਾਰ ਅਮਰਜੀਤ ਸਿੰਘ ਜਟਾਣਾ, ਹਰਦੀਪ ਸਿੰਘ ਵਾਹਲਾ, ਪਹਿਲਵਾਨ ਕੁਲਵੀਰ ਸਿੰਘ ਜ਼ੈਲਦਾਰ, ਜੱਸ ਸੰਧੂ, ਰਮਨ ਵਿਰਕ, ਹੈਰੀ ਨਰੂਲਾ, ਮਨੀ ਸੰਧੂ, ਦੀਨ ਮੁਹੰਮਦ ਬਿੱਟੂ, ਲੱਖੀ ਟੈਂਟ ਭਲੂਰ, ਬਿੱਟੂ ਸਾਊਂਂਡ ਵਾਲਾ, ਧਰਮ ਸਿੰਘ, ਗਗਨ ਬਰਾੜ, ਰਿੰਕੂ ਨਿਊਜ਼ੀਲੈਂਡ, ਕਾਲੂ ਹੱਟੀ ਵਾਲੇ, ਸੋਨੀ ਫੌਜੀ, ਲੱਕੀ ਪੁਲਿਸ ਮੁਲਾਜ਼ਮ, ਦੀਪੂ ਸਿੰਘਾਪੁਰ ਅਤੇ ਸ਼ੀਲੂ ਸਿੰਘਾਪੁਰ ਦੋਵੇਂ ਭਰਾਵਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



