HOME *ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ “ਬੈਸਟ ਰੀਜਨ ਚੇਅਰਮੈਨ ਐਵਾਰਡ-2025” ਨਾਲ ਸਨਮਾਨਿਤ*

*ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ “ਬੈਸਟ ਰੀਜਨ ਚੇਅਰਮੈਨ ਐਵਾਰਡ-2025” ਨਾਲ ਸਨਮਾਨਿਤ*

3
ਐਮ.ਜੇ.ਐਫ.ਲਾਇਨ ਕੇ.ਪੀ.ਸ਼ਰਮਾ ਡੇਰਾਬੱਸੀ ਨੂੰ "ਬੈਸਟ ਰੀਜਨ ਚੇਅਰਮੈਨ ਐਵਾਰਡ-2025" ਨਾਲ ਸਨਮਾਨਤ ਕਰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਚੌਹਾਨ।
ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਮਲਟੀਪਲ ਇਨਾਮ ਵੰਡ ਸਮਾਗਮ ਦੌਰਾਨ 
ਮੋਹਾਲੀ   (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ:-  ਐਮ.ਜੇ.ਐਫ.ਲਾਇਨ ਕੇ.ਪੀ.ਸ਼ਰਮਾ ਡੇਰਾਬੱਸੀ ਨੂੰ “ਬੈਸਟ ਰੀਜਨ ਚੇਅਰਮੈਨ ਐਵਾਰਡ-2025” ਨਾਲ ਸਨਮਾਨਤ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸੋਨੀਆ ਅਰੋੜਾ ਅਤੇ ਮੋਹਾਲੀ ਤੋਂ ਅਮਨਦੀਪ ਸਿੰਘ ਗੁਲਾਟੀ ਨੂੰ ਬੈਸਟ ਜੋਨ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਲਾਇਨਜ ਕਲੱਬ ਡੇਰਾਬੱਸੀ ਨੂੰ ਬੈਸਟ ਕਲੱਬ ਐਲਾਨਿਆ ਗਿਆ ਜਦਕਿ ਮੋਹਾਲੀ ਕਲੱਬ ਦੇ ਪ੍ਰਧਾਨ ਅਮਿਤ ਨਰੂਲਾ ਨੂੰ ਬੈਸਟ ਪ੍ਰਧਾਨ ਵਜੋਂ ਸਨਮਾਨਿਤ ਕੀਤਾ ਗਿਆ । ਇਹ ਜਾਣਕਾਰੀ ਦਿੰਦਿਆਂ ਲਾਇਨਜ ਕਲੱਬ ਇੰਟਰਨੈਸ਼ਨਲ ਰੀਜਨ-9 ਦੇ ਪੀ.ਆਰ.ੳ. ਲਾਇਨ ਕਰਮ ਸਿੰਘ ਨੇ ਦੱਸਿਆ ਕਿ ਲਾਇਨਜ ਕਲੱਬ ਇੰਟਰਨੈਸ਼ਨਲ ਦੇ ਮਲਟੀਪਲ ਸਲਾਨਾ ਐਵਾਰਡ ਸਮਾਗਮ ਵਿੱਚ ਦਸ ਜ਼ਿਲਿਆਂ ਦੇ ਲਾਇਨਜ ਕਲੱਬਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਸਮਾਗਮ ਵਿੱਚ ਲਾਇਨਜ ਕਲੱਬਾਂ ਦੇ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਚੌਹਾਨ ਨੇ ਬਤੌਰ ਮੁੱਖ ਮਹਿਮਾਨ ਅਤੇ ਦਸ ਜ਼ਿਲਿਆਂ ਦੇ ਡਿਸਟ੍ਰਿਕਟ ਗਵਰਨਰਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਆਪਣੀ ਹਾਜ਼ਰੀ ਲਗਵਾਈ । ਇਸ ਮੌਕੇ 321-ਐਫ ਦੇ ਜ਼ਿਲ੍ਹਾ ਗਵਰਨਰ ਰਵਿੰਦਰ ਸੱਗਰ ਨੂੰ ਮਲਟੀਪਲ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ ਗਿਆ।  ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੇ ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਾਲ ਸਾਰੇ ਕਲੱਬਾਂ ਨੇ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ  ਕਿਹਾ ਕਿ ਦੁਨੀਆ ਭਰ ਵਿੱਚ ਲਾਇਨਜ ਕਲੱਬ ਦਿਨ-ਰਾਤ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ ਪਰੰਤੂ ਇਨ੍ਹਾ ਕਾਰਜਾਂ ਵਿੱਚ ਭਾਰਤੀ ਲਾਇਨਜ਼ ਮੋਹਰੀ ਰੋਲ ਨਿਭਾ ਰਹੇ ਹਨ। ਉਨ੍ਹਾਂ ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਹੋ ਰਿਹਾ ਹੈ।  ਭਾਰਤੀ ਲਾਇਨਜ ਨੂੰ ਕੌਮੀ ਪੱਧਰ ਤੇ ਪ੍ਰਬੰਧਕੀ ਢਾਂਚੇ ਵਿੱਚ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ। ਕੌਮੀ ਪੱਧਰ ‘ਤੇ ਲਾਇਨ ਨਰੇਸ਼ ਅਗਰਵਾਲ ਤੋਂ ਬਾਅਦ ਹੁਣ ਫਿਰ ਇਸ ਸਾਲ ਭਾਰਤੀ ਲਾਇਨਜ ਨੂੰ ਕੌਮੀ ਪ੍ਰਧਾਨਗੀ ਦਾ ਮਾਣ ਹਾਸਲ ਹੋਵੇਗਾ । ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਗਵਰਨਰ 321-ਐਫ ਰਵਿੰਦਰ ਸੱਗਰ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੀ ਸਮੁੱਚੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੇ ਜ਼ਿਲ੍ਹੇ ਨੂੰ ਹਰ ਖੇਤਰ ਵਿੱਚ ਨੰਬਰ ਇੱਕ ਬਣਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਾਲੇ ਲਾਇਨਜ ਨੂੰ ਕੌਮੀ ਪੱਧਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬੋਲਦਿਆਂ ਰੀਜਨ ਚੇਅਰਮੈਨ ਕੇ.ਪੀ. ਸ਼ਰਮਾ ਨੇ  ਕਿਹਾ ਕਿ ਇਹ ਐਵਾਰਡ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਹੀ ਹਾਸਿਲ ਹੋਇਆ ਹੈ। ਉਨ੍ਹਾਂ ਨੇ ਆਪਣੀ ਸਾਰੀ ਟੀਮ ਅਤੇ ਲਾਇਨਜ਼ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦੱਸ ਜ਼ਿਲ੍ਹਿਆਂ ਦੇ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਲਾਇਨ ਨਕੇਸ਼ ਗਰਗ , ਜ਼ਿਲ੍ਹਾ ਗਵਰਨਰ ਅੰਮ੍ਰਿਤਪਾਲ ਸਿੰਘ ਜੰਡੂ , ਉਪ ਗਵਰਨਰ-1 ਅਜੈ ਕੁਮਾਰ ਗੋਇਲ ਅਤੇ ਉਪ ਗਵਰਨਰ -2 ਨਰੇਸ਼ ਗੋਇਲ ਤੋਂ ਇਲਾਵਾ ਦਸ ਜ਼ਿਲ੍ਹਿਆਂ ਦੇ ਸੀਨੀਅਰ ਅਹੁਦੇਦਾਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਸੇਵਾ ਕਾਰਜਾਂ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣ ਦਾ ਭਰੋਸਾ ਦਿੱਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਮਪੁਰ ਸੈਣੀਆਂ ਸਕੂਲ ਦੇ ਟਾਪਰਾਂ ਨੂੰ ਲਾਇੰਸ ਕਲੱਬ ਵਲੋਂ ਸਨਮਾਨਿਤ ਕੀਤਾ
Next articleਯਾਦਗਾਰੀ ਹੋ ਨਿੱਬੜਿਆ ਪਿੰਡ ਭਲੂਰ ਦਾ ਵਿਰਾਸਤੀ ਪ੍ਰੋਗਰਾਮ