ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਫਿਲੋਸਫੀ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੋਰ ਮਜਬੂਤ ਅਤੇ ਅੱਗੇ ਵਧਾਉਣ ਲਈ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਜਲੰਧਰ ਲਖਵੀਰ ਸਿੰਘ ਸਾਈਂ ਲੱਕੀ ਸ਼ਾਹ ਨੂੰ ਪਿੰਡ ਖੋਜਕੀਪੁਰ ਜ਼ਿਲ੍ਹਾ ਜਲੰਧਰ ਵਿਖੇ ਨਾਮਜਦ ਕੀਤਾ ਗਿਆ । ਇਸ ਮੌਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਅੰਬੇਡਕਰ ਸੈਨਾ ਆਫ ਇੰਡੀਆ ਰਜਿਸਟਰ ਦੇ ਮੈਂਬਰਾਂ ਨੇ ਅੰਬੇਡਕਰ ਸੈਨਾ ਵਿੱਚ ਆਉਣ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਲਖਬੀਰ ਸਿੰਘ ਲੱਕੀ ਸ਼ਾਹ ਨੇ ਕਿਹਾ ਕਿ ਉਹ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਅਤੇ ਵਿਚਾਰਧਾਰਾ ਨੂੰ ਅੰਬੇਡਕਰ ਸੈਨਾ ਰਾਹੀਂ ਜਨ ਜਨ ਤੱਕ ਪਹੁੰਚਾਏਗਾ ਤੇ ਉਹਨਾਂ ਦੀ ਵਿਚਾਰਧਾਰਾ ਪੜ੍ਹੋ ਜੁੜੋ ਸੰਘਰਸ਼ ਕਰੋ ਦੇ ਰਾਹ ਉੱਤੇ ਸਮੁੱਚੇ ਯੂਥ ਵਰਗ ਨੂੰ ਤੋਰੇਗਾ । ਇਸ ਨਯੁਕਤੀ ਮੌਕੇ ਉਹਨਾਂ ਦੇ ਨਾਲ ਅੰਬੇਡਕਰ ਸੈਨਾ ਦੇ ਅਹੁਦੇਦਾਰਾਂ ਤੋਂ ਇਲਾਵਾ ਸੰਤ ਬਲਵੰਤ ਸਿੰਘ ਡੀਂਗਰੀਆਂ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਲਾਡੀ ਸੰਧੂ, ਬੌਵੀ ਨਾਜਕਾ ਸਮੇਤ ਕਈ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


