ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪੰਜਾਬ ਸਕੂਲ ਸਿੱਖਿਆ ਬੋਰਡ ਸਾਲ 2024-25 ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਮੈਰਿਟ ਸੂਚੀ ਵਿੱਚ ਆਏ ਸਾਰੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਸਸਸਸ ਕਰੀਹਾ ਦੇ ਮਲਟੀਪਰਪਜ਼ ਹਾਲ ਵਿਖੇ ਕਰਵਾਇਆ ਗਿਆ। ਸਮਾਜਕ ਚੇਤਨਾ ਮੰਚ ਸ਼ਭਸ ਨਗਰ ਦੇ ਮੁੱਖ ਪ੍ਰਬੰਧਕ ਦਿਨੇਸ਼ ਕਰੀਹਾ , ਸ਼੍ਰੀ ਛੋਟੂ ਰਾਮ ਜੀ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸ਼੍ਰੀ ਅਸ਼ੋਕ ਕੁਮਾਰ ਜੀ ਸਾਬਕਾ ਬੀਪੀਈਓ ਦੀ ਸਰਪਰਤੀ ਹੇਠ ਕੀਤਾ ਗਿਆ। ਡਾ ਕਸਮੀਰ ਚੰਦ ਜੀ ਨੇ ਬਤੋਰ ਮੁੱਖ ਮਹਿਮਾਨ ਸਾਰੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਮੁਕਾਮ ਤੇ ਪਹੁੰਚਣ ਲਈ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ। ਡਾ ਨਛੱਤਰ ਪਾਲ ਜੀ ਜੀ ਨੇ ਇੰਨਾਂ ਵਿਦਿਆਰਥੀਆਂ ਨੂੰ ਆਪਣੇ ਬਡਮੁਲੇ ਵਿਚਾਰਾਂ ਨਾਲ ਪ੍ਰੇਰਿਤ ਕੀਤਾ। ਸ਼੍ਰੀ ਅਸ਼ੋਕ ਕੁਮਾਰ ਜੀ ਨੇ ਸਾਰਿਆਂ ਨੂੰ ਜੀ ਆਇਆ ਕਿਹਾ। ਸ਼ੀ ਛੋਟੂ ਰਾਮ ਜੀ , ਸ਼੍ਰੀ ਭੁਪਿੰਦਰ ਪਾਲ ਜੀ ਸ਼੍ਰੀ ਬਲਕਾਰ ਚੰਦ ਜੀ ਸਾਰੇ ਪ੍ਰਬੰਧ ਨੂੰ ਬਹੁਤ ਹੀ ਬਾਖੂਬੀ ਨਾਲ ਨਿਭਾਇਆ। ਸ਼੍ਰੀ ਅਮਰਜੀਤ ਖਟਕੜ ਉਜਿਸਿਅ ਸ਼੍ਰੀ ਲਖਵੀਕਰ ਸਿੰਘ ਉਜਿਸਿਅ ੍ਰੀ ਸਤਨਾਮ ਸਿੰਘ ਡੀ ਐਸ ਐਸ ਅਤੇ ਦਵਿੰਦਰ ਕੌਰ ਖੇਡ ਅਫ਼ਸਰ ਨੇ ਵੀ ਬੱਚਿਆਂ ਨੂੰ ਚੰਗੇ ਭਵਿੱਖ ਲਈ ਕਾਮਨਾ ਕੀਤੀ। ਸਕੂਲ ਮੁਖੀ ਦਾ ਹਾਲ ਮੁਹੱਈਆ ਕਰਨ ਲਈ ਧੰਨਵਾਦ । ਬੇਟੀ ਬਬੀਤਾ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਨੇ ਸਟੇਜ ਨੂੰ ਬਹੁਤ ਹੀ ਬਾਖੂਬੀ ਨਾਲ ਨਿਭਾਇਆ।ਸਾਰਿਆਂ ਤੇ ਮਿਲੇ ਸਹਿਯੋਗ ਲਈ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



