HOME ,,,,ਆਨਲਾਈਨ ਮੰਗਤੇ,,,,

,,,,ਆਨਲਾਈਨ ਮੰਗਤੇ,,,,

4
ਗੁਰਮੀਤ ਡੁਮਾਣਾ
(ਸਮਾਜ ਵੀਕਲੀ) 
ਕਰ ਕੇ ਮਨ ਮਜ਼ਬੂਤ , ਟਾਇਲਨਟ ਕੋਈ ਦਿਖਾਉ
ਫਟੇ ਪੁਰਾਣੇ ਕਪੜੇ ਪਾਕੇ ਵੀਡੀਓ ਇੱਕ ਬਣਾਉ
ਸ਼ੇਅਰ ਕਰਨ ਲਈ ਆਖਣਾ ਨਹੀਂ ਤੁਸੀਂ ਆਪੇ ਸ਼ੇਅਰ ਹੋ ਜਾਣੀ
ਤੇ ਅਗਲੇ ਦਿਨ ਹੀ ਲਿਖੀ ਜਾਓਗੀ ਸੱਜਣੋਂ ਨਵੀਂ ਕਹਾਣੀ
ਸਮਾਜ ਸੇਵੀ, ਪੱਤਰਕਾਰਾਂ ਨੇ ਘਰ ਤੁਹਾਡੇ ਆਉਣਾ
ਮੇਰੇ ਵਰਗੇ ਕਈ ਬੰਦਿਆਂ ਨੇ ਚੈਨਲਾਂ ਉੱਤੇ ਦਿਖਾਉਣਾ
ਸੁਲਝ ਜਾਓਗੀ ਜੇਹੜੀ ਤੁਹਡੀ ਉਲਝੀ ਹੋਈ ਆ ਤਾਣੀ
ਅਗਲੇ ਦਿਨ ਹੀ ਲਿਖੀ ਜਾਓਗੀ ਸੱਜਣੋਂ ਨਵੀਂ ਕਹਾਣੀ
ਜਾ ਬੱਚਿਆਂ ਨੂੰ ਮੂਹਰੇ ਕਰਕੇ ਮੋਟੇ ਅਥਰੂ ਸੁੱਟਣੇ
ਜਵਾਬ ਦੇਂਦਿਆਂ ਹਿਚਕਲਾਣਾ ਨਹੀਂ ਜ਼ੋ ਵੀ ਉਨਾਂ ਪੁੱਛਣੇ
ਬਰਗਰ ਪੀਜ਼ਾ ਜੂਸ ਮਿਲੂਗਾ ਕੀ ਕਰਨਾ ਫਿਰ ਪਾਣੀ
ਅਗਲੇ ਦਿਨ ਹੀ ਲਿਖੀ ਜਾਓਗੀ ਸੱਜਣੋਂ ਨਵੀਂ ਕਹਾਣੀ
ਗਾਡਰ ਬਾਲੇ ਇਟਾ ਬਿਸਤਰੇ ਛੇਤੀ ਹੀ ਘਰ ਆਉਣੇ
ਤੁਹਾਡੇ ਸਿਰ ਤੋ ਚੈਨਲਾਂ ਵਾਲਿਆਂ ਚੰਗੇ ਨੋਟ ਕਮਾਉਣੇ
ਲੱਗਿਆ ਰਹਿਣਾਂ ਚਿੱਤ ਤੁਹਾਡਾ ਘਰ ਖੜੀ ਰਹੂਗੀ ਢਾਣੀ
ਅਗਲੇ ਦਿਨ ਹੀ ਲਿਖੀ ਜਾਓਗੀ ਸੱਜਣੋਂ ਨਵੀਂ ਕਹਾਣੀ
ਗੁਰਮੀਤ ਡੁਮਾਣੇ ਵਾਲਿਆ ਏਥੇ ਦਰਿਆਦਿਲ ਬੜੇ ਆ ਲੋਕੀ
ਮਿੱਠੀਆਂ ਮਿੱਠੀਆਂ ਕਰਕੇ ਗੱਲਾਂ ਪਾ ਛੱਡਦੇ ਟੋਪੀ
ਪਤਾ ਸੱਚ ਲੱਗਣ ਤੇ ਕੱਢਦੇ ਗਾਲਾਂ ਕਰਦੇ ਕੁੱਤੇ ਖਾਣੀ
ਜ਼ਰੂਰਤ ਮੰਦ ਬੰਦਿਆਂ ਦੀ ਵੀ ਜਾਦੀ ਵਿਗੜ ਕਹਾਣੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
Previous articleਰੱਬ ਖੈਰ ਕਰੇ 
Next articleਅਸੀਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ –ਡਾ ਨੱਛਤਰ ਪਾਲ