HOME ਸੰਤ ਰਾਮਾਨੰਦ ਜੀ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰ ਹੋਈ ਬਸਪਾ ਲੀਡਰਸ਼ਿਪ

ਸੰਤ ਰਾਮਾਨੰਦ ਜੀ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰ ਹੋਈ ਬਸਪਾ ਲੀਡਰਸ਼ਿਪ

4

ਸਮਾਜ ਦੇ ਉਥਾਨ ਲਈ ਸੰਤ ਰਾਮਾਨੰਦ ਜੀ ਵੱਲੋਂ ਕੀਤੇ ਕਾਰਜਾਂ ਨੂੰ ਚੇਤੇ ਕੀਤਾ ਗਿਆ

ਜਲੰਧਰ    (ਸਮਾਜ ਵੀਕਲੀ)   ਡੇਰਾ ਸੱਚਖੰਡ ਬੱਲਾਂ ਵਿੱਖੇ ਅੱਜ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਸਮਾਗਮ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਮੇਤ ਬਸਪਾ ਲੀਡਰਸ਼ਿਪ ਨੇ ਹਾਜਰੀ ਲਗਾਈ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੰਤ ਰਾਮਾਨੰਦ ਜੀ ਵੱਲੋਂ ਸਮਾਜ ਦੇ ਉਥਾਨ ਲਈ ਕੀਤੇ ਕਾਰਜ ਹਮੇਸ਼ਾ ਚੇਤੇ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਬਹੁਤ ਕੰਮ ਕੀਤਾ। ਉਹ ਇੱਕ ਕ੍ਰਾਂਤੀਕਾਰੀ ਸੰਤ ਸਨ। ਇਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸ਼ਾਦੀ ਲਾਲ ਬੱਲਾਂ, ਅਮਰਜੀਤ ਸਿੰਘ ਨੰਗਲ, ਪਰਮਜੀਤ ਮੰਨਣ, ਹਰੀਸ਼ ਮੰਨਣ, ਗਿਆਨ ਚੰਦ ਕਰਤਾਰਪੁਰ ਤੇ ਬੱਬੂ ਬਾਠ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਰਕੀਟ ਕਮੇਟੀ ਗੜ੍ਹਸ਼ੰਕਰ ਅਧੀਨ ਆਉਂਦੀਆਂ ਮੰਡੀਆ ਵਿੱਚ ਕਣਕ ਦੀ ਖਰੀਦ ਮੁਕੰਮਲ : ਚੇਅਰਮੈਨ ਸੈਣੀ
Next articleਰਾਸ਼ਟਰੀ ਲੋਕ ਅਦਾਲਤ ’ਚ 19,436 ਮਾਮਲਿਆਂ ਦਾ ਮੌਕੇ ’ਤੇ ਕੀਤਾ ਗਿਆ ਨਿਪਟਾਰਾ