ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਗੜ੍ਹਸ਼ੰਕਰ ਅਧੀਨ ਆਉਂਦੀਆਂ ਮੰਡੀਆ ਵਿਚ ਕਣਕ ਦੀ ਖਰੀਦ ਦਾ ਕੰਮ ਨੇਪਰੇ ਚੜਿਆ ਗਿਆ !ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਚੇਅਰਮੈਨ ਸ. ਬਲਦੀਪ ਸਿੰਘ ਸੈਣੀ ਵਲੋਂ ਗੱਲਬਾਤ ਕਰਦੀਆਂ ਕਿਹਾ ਕਿ ਇਸ ਸਾਲ ਮਾਰਕੀਟ ਗੜ੍ਹਸ਼ੰਕਾਰ ਦੀਆਂ ਮੰਡੀਆ ਵਿਚ 8 ਲੱਖ 32 ਹਜ਼ਾਰ 972 ਕੁਇੰਟਲ ਕਣਕ ਦੀ ਖਰੀਦ ਹੋਈ ਹੈਂ ਮੰਡੀਆ ਵਿਚ ਸਰਕਾਰ ਵਲੋਂ ਕੀਤੇ ਪੁਖਤਾ ਇੰਤਜਾਮ ਕਰਕੇ ਕਿਸੇ ਵੀ ਜਿਮੀਦਾਰ ਨੂੰ ਆਪਣੀ ਫ਼ਸਲ ਵੇਚਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਸੀਜਨ ਦੌਰਾਨ ਮੰਡੀਆ ਵਿਚ ਖਰੀਦ ਏਜੰਸੀਆਂ ਵਲੋਂ ਜਿਵੇੰ ਪਨਗ੍ਰੇਨ 314499 ਕੁਇੰਟਲ, ਪਨਸਪ 243345 ਕੁਇੰਟਲ, ਮਾਰਕਫੈਡ 154833 ਕੁਇੰਟਲ ਤੇ ਐਫ ਸੀ ਆਈ 120295 ਕੁਇੰਟਲ ਕਣਕ ਦੀ ਖਰੀਦ ਕੀਤੀ ਜਾਂ ਚੁੱਕੀ ਹੈਂ | ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਕਿਸਾਨ ਭਰਾਵਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਵੀ ਕਿਸਾਨਾਂ ਭਰਾਵਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



