HOME ਬਸਪਾ ਆਗੂ ਰਾਮ ਦਾਸ ਵਿਰਦੀ ਜੀ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ ਜੀ...

ਬਸਪਾ ਆਗੂ ਰਾਮ ਦਾਸ ਵਿਰਦੀ ਜੀ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ ਜੀ ਦੀ ਅੰਤਿਮ ਅਰਦਾਸ

4

ਗੁਰਾਇਆ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬਸਪਾ ਆਗੂ ਸ੍ਰੀ ਰਾਮ ਜੀ ਦਾਸ ਬਿਰਦੀ ਜੀ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ ਜੀ ਦੀ ਅੰਤਿਮ ਅਰਦਾਸ ਸੀ ।ਪਾਠੀ ਸਿੰਘਾਂ ਨੇ ਸੁਖਮਨੀ ਸਾਹਿਬ ਦਾ ਭੋਗ ਪਾਇਆ ਅਤੇ ਰਾਗੀ ਸਿੰਘਾਂ ਨੇ ਵਿਰਾਗ ਮਈ ਕੀਰਤਨ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਪਿੰਡ ਗੁਹਾਵਰ ਵਿਧਾਨ ਸਭਾ ਫਿਲੋਰ ਵਿਖੇ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ 22 ਮਈ ਨੂੰ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਜਿਲਾ ਪੱਧਰੀ ਰੋਸ ਧਰਨੇ ਪ੍ਰਦਰਸ਼ਨ ਵਿੱਚ ਸੰਗਤਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਇਹ ਬੇਨਤੀ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕੀਤੀ। ਇਸ ਮੌਕੇ ਤੇ ਰਾਮ ਸਰੂਪ ਚੰਬਾ ਵਿਰਕਾਂ, ਰਾਮ ਸਰੂਪ ਸਰੋਏ ,ਡਾ ਗਿਆਨ ਚੰਦ, ਖੁਸ਼ੀ ਰਾਮ ਸਰਪੰਚ, ਸੁਸ਼ੀਲ ਵਿਰਦੀ, ਕੁਲਵੰਤ ਸਿੰਘ ਠੇਕੇਦਾਰ, ਸਤਪਾਲ ਭੌਂਸਲੇ ਰਿਟਾਇਰ ਐਸ ਡੀ ਓ, ਸੁਖਵਿੰਦਰ ਬਿੱਟੂ, ਸ਼ਿੰਦੇ ਸਰਪੰਚ, ਤੀਰਥ ਮੈਗੜਾ,ਤਿਲਕ ਰਾਜ, ਵਿਨੇ ਸਰਪੰਚ ਅੱਪਰਾ, ਅਸ਼ੋਕ ਸੰਧੂ, ਦੇਸ਼ ਰਾਜ, ਜਰਨੈਲ ਸਿੰਘ,ਰਾਜ ਕੁਮਾਰ ਰਿਟਾਇਰ ਡੀ ਐਸ ਪੀ,ਧੰਮਾ ਗੋਲਵਾੜ ਅਤੇ ਸਕੇਂ ਸਬੰਧੀਆਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ। ਰਾਮ ਦਾਸ ਵਿਰਦੀ ਜੀ ਨੇ ਆਈ ਹੋਈ ਸੰਗਤ ਜੀ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਨੈਤਿਕ ਸਿੱਖਿਆ ਪ੍ਰੀਖਿਆ ਦੇ ਟੌਪਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ ਸਨਮਾਨ
Next articleਜੰਗੀ ਜਨੂੰਨ ਤੇ ਫਿਰਕੂ ਨਫ਼ਰਤ ਖਿਲਾਫ ਪ੍ਰਭਾਵਸ਼ਾਲੀ ਸਾਂਝੀ ਕਨਵੈਨਸ਼ਨ ਦਾ ਆਯੋਜਨ