HOME ਗੱਲ

ਗੱਲ

9
(ਸਮਾਜ ਵੀਕਲੀ)
ਮੈ ਆਪਣੀ ਕਵਿਤਾ ਵਿੱਚ ,
ਕਿਸੇ ਮਹਿਬੂਬ ਦੀ ਗੱਲ ਨਹੀਂ ਕਰਾਂਗਾ,
 ਕਿਸੇ ਦੇਵ ਫ਼ਰਿਸ਼ਤੇ ਦੀ ਗੱਲ ਨਹੀਂ ਕਰਾਂਗਾ
ਨਾ ਹੀ ਮੈਂ ਕਿਸੇ ਰਾਜੇ ਰਾਣੇ ਦੀ ਗੱਲ ਕਰਾਂਗਾ
ਜਿਸ ਨੇ ਆਪਣੀ ਮਹਿਬੂਬ ਦੀ ਯਾਦ ਵਿੱਚ
ਸੰਗਮਰਮਰ ਦਾ ਮਹਿਲ ਬਣਾਇਆ ਸੀ,
ਨਾ ਹੀ ਮੈਂ ਕਿਸੇ ਦੇਵਤੇ ਦਾ ਜੱਸ ਗਾਵਾਂਗਾ
ਜਿਹੜਾ ਕਦੇ ਸੰਕਟ ਮੋਚਨ ਬਣ ਦੁੱਖ ਹਰਿਆ ਸੀ।
ਮੈਂ ਆਪਣੀ ਕਵਿਤਾ ਵਿੱਚ
  ਗੱਲ ਕਰਾਂਗਾ,
ਮਹਿੰਗਾਈ ਦੀ ਚੱਕੀ ਵਿਚ ਪਿਸਦੀ
ਦੇਸ ਦੀ ਜਨਤਾਂ ਦੀ,
ਮੇਰੇ ਦੇਸ਼ ਦੀ ਗਰੀਬ, ਮਜਬੂਰ ਜਨਤਾ ਦੀ,
ਬੇਰੋਜ਼ਗਾਰੀ ਦੇ ਮਾਰੇ ਨੋਜਵਾਨਾਂ ਦੀ,
ਦੇਸ਼ ਦੇ ਗਦਾਰ ਹਾਕਮਾਂ ਦੀ,
ਧਰਮ ਦੀ ਚਾਦਰ ਓਡ ਕੇ ਬੈਠੇ
ਨਫ਼ਰਤ ਦਾ ਜ਼ਹਿਰ ਫੈਲਾ ਰਹੇ
ਧਰਮ ਦੇ ਠੇਕੇਦਾਰਾਂ ਦੀ,
ਜਿੰਨਾਂ ਦੇਸ਼ ਦੀ ਅਨਪੜ
ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾ,
ਆਪੋ ਵਿੱਚ ਲੜਾ ਕੇ ਪਾੜਿਆ,
ਦੇਸ ਦੀ ਗ਼ਰੀਬ ਜਨਤਾਂ ਨੂੰ ਮੋਹਰਾ ਬਣਾ
ਆਪਣੀਆਂ ਰਾਜ ਗੱਦੀਆਂ ਸਲਾਮਤ ਰੱਖੀਆਂ।
ਦੇਸ ਦੇ ਆਮ ਨਾਗਰਿਕਾਂ ਨੂੰ ,
ਗਰੀਬੀ ਦੀ ਦਲ ਵਿੱਚ ਧੱਕ,
ਆਪ ਆਪਣੇ ਉੱਚੇ ਮਹਿਲ ਉਸਾਰ,
ਦੁਨੀਆਂ ਦੀਆਂ ਤਮਾਮ ਸਹੂਲਤਾਂ ਲੈ
ਆਪ ਅਨੰਦ ਮਾਨਣ ਲੱਗੇ।
    ਧਰਮ ਪ੍ਰਵਾਨਾ

Previous article ਬਹੁਤ ਉਦਾਸ ਹੈ ਪੰਜਾਬ ਸਿੰਹੁ ਦਾ ਵਾਰਿਸ  
Next articleਜੇ.ਕੇ. ਜੱਗੀ ‘ਸਰਬੱਤ ਦਾ ਭਲਾ ਟਰੱਸਟ’ ਦੇ ਮੁੜ ਤੋਂ ਜਿਲ੍ਹਾ ਪ੍ਰਧਾਨ ਚੁਣੇ