HOME ਜੇ.ਕੇ. ਜੱਗੀ ‘ਸਰਬੱਤ ਦਾ ਭਲਾ ਟਰੱਸਟ’ ਦੇ ਮੁੜ ਤੋਂ ਜਿਲ੍ਹਾ ਪ੍ਰਧਾਨ ਚੁਣੇ

ਜੇ.ਕੇ. ਜੱਗੀ ‘ਸਰਬੱਤ ਦਾ ਭਲਾ ਟਰੱਸਟ’ ਦੇ ਮੁੜ ਤੋਂ ਜਿਲ੍ਹਾ ਪ੍ਰਧਾਨ ਚੁਣੇ

4
ਰੋਪੜ    (ਸਮਾਜ ਵੀਕਲੀ)    (ਰੋਮੀ ਘੜਾਮਾਂ): ਡਾ. ਐਸ.ਪੀ. ਸਿੰਘ ਓਬਰਾਏ ਦੀ ਰਹਿਨੁਮਾਈ ਤੇ ਅਗਵਾਈ ਹੇਠ ਆਪਣੀਆਂ ਲੋਕ-ਪੱਖੀ ਸੇਵਾਵਾਂ ਲਈ ਸੰਸਾਰ ਪ੍ਰਸਿੱਧ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਆਪਣੀ ਜਿਲ੍ਹਾ ਰੋਪੜ ਇਕਾਈ ਦੀ ਮੁੜ ਤੋਂ ਚੋਣ ਕੀਤੀ ਗਈ। ਜਿਸ ਵਿੱਚ ਲੰਮੇ ਸਮੇਂ ਤੋਂ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਜੇ.ਕੇ. ਜੱਗੀ ਨੂੰ ਮੁੜ ਤੋਂ ਸਰਬਸੰਮਤੀ ਨਾਲ਼ ਜਿਲ੍ਹਾ ਪ੍ਰਧਾਨ ਬਰਕਰਾਰ ਰੱਖਿਆ ਗਿਆ। ਟਰਸਟ ਦੇ ਹਾਜਰ ਮੈਂਬਰਾਂ ਨੇ ਦੱਸਿਆ ਕਿ ਸ. ਜੱਗੀ ਦੀ ਪ੍ਰਧਾਨਗੀ ਹੇਠ ਇਕਾਈ ਵੱਲੋਂ ਬਹੁਤ ਹੀ ਸ਼ਾਨਦਾਰ, ਫਖਰਯੋਗ ਅਤੇ ਸ਼ਲਾਘਾਯੋਗ ਕਾਰਜ ਨੇਪਰੇ ਚੜ੍ਹੇ। ਜਿਸ ਵਿੱਚ ਉਨ੍ਹਾਂ ਦਾ ਯੋਗਦਾਨ ਸਭ ਤੋਂ ਅਹਿਮ ਰਿਹਾ। ਇਸੇ ਕਾਰਨ ਉਨ੍ਹਾਂ ਦੀ ਪ੍ਰਧਾਨਗੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਹਿਮਤੀ ਨਾਲ਼ ਜਿਉਂ ਦੀ ਤਿਉਂ ਬਰਕਰਾਰ ਰੱਖੀ ਗਈ। ਇਸ ਮੌਕੇ ਮਨਮੋਹਨ ਕਾਲੀਆ, ਅਸ਼ਵਨੀ ਖੰਨਾ, ਮਦਨ ਗੁਪਤਾ, ਸੰਤ ਸਿੰਘ, ਮਿਲਖ ਨੰਗਲ, ਰਾਜ ਪੁਰੀ, ਅਸ਼ੋਕ ਰਾਣਾ ਸੁੱਖਸਾਲ, ਭਾਗ ਸਿੰਘ ਡੀਈਓ (ਰਿਟਾ.), ਮਨਜੀਤ ਸਿੰਘ ਅਬਿਆਣਾ, ਸਾਹਿਲ ਰਾਣਾ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਜੀਤੀ, ਰਾਜੀਵ ਸਹਿਗਲ, ਧਰਮਵੀਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੱਲ
Next article*ਟੋਕਸੋਪਲਾਸਮੋਸਿਸ ਦੇ ਖਤਰਿਆਂ ਅਤੇ ਰੋਕਥਾਮ ਨੂੰ ਸਮਝਣਾ*