ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਇੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਅਤੇ ਸ਼ਹਿਰ ਦੇ ਵੱਖ ਵੱਖ ਮੁਹੱਲਿਆ ਵਿੱਚ ਹਰ ਸੁੱਕਰਵਾਰ ਡੈਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ । ਇਸ ਵਿਚ ਦੱਸਿਆ ਗਿਆ ਕੇ ਮਲੇਰੀਆਂ , ਡੈਂਗੂ ਅਤੇ ਚਿਗਨਗੁਨੀਆ ਦੀ ਬਿਮਾਰੀ ਤੋ ਬਚਾਅ ਲਈ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ। ਕੂਲਰ , ਟੁੱਟੇ ਬਰਤਨ , ਟਾਇਰ, ਟੈਂਕਿਆ ਨੂੰ ਟਕ ਕੇ ਰੱਖਣਾ , ਕੱਪੜੇ ਇਸ ਤਰਾ ਦੇ ਪਹਿਨਣੇ ਜਿਸ ਨਾਲ ਸਾਰਾ ਸਰੀਰ ਢੱਕ ਹੋਵੇ । ਮਛਰ ਭਜਾਉਣ ਵਾਲੇ ਜੰਤਰ ਅਤੇ ਕਰੀਮਾਂ ਲਗਾਓ ਬੁਖ਼ਾਰ ਹੋਵੇ ਤੇ ਖ਼ੂਨ ਦੀ ਸਰਕਾਰੀ ਹਸਪਤਾਲ ਵਿੱਚ ਜਾਚ ਕਰਵਾਓ ਦਵਾਈ ਫਰੀ ਮਿਲਦੀ ਹੈ। ਇਸ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ਼ ਢਾਹਾ ਕਲੇਰਾ ਦੇ ਸਟੂਡੈਂਟ ਡਾ ਬਲਜਿੰਦਰ ਕੁਮਾਰ , ਮੈਡਮ ਮਨਜੀਤ ਕੌਰ , ਹੈਲਥ ਸੁਪਰਵਾਈਜ਼ਰ ਫੀਮੇਲ , ਬਲਵੀਰ ਕੌਰ , ਕਮਲਾ ਰਾਣੀ , ਸੁਖਦੇਵ ਕੌਰ ਅਤੇ ਆਸ਼ਾ ਵਰਕਰ ਅਤੇ ਬਰੀਡਿੰਗ ਚੈਕਰ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


