HOME ਖ਼ਬਰ ਦੀ ਖ਼ਬਰ

ਖ਼ਬਰ ਦੀ ਖ਼ਬਰ

ਜਸਵੀਰ ਸਿੰਘ ਮੋਰੋਂ

(ਸਮਾਜ ਵੀਕਲੀ)

ਲੋਕ ਚਾਹੁੰਦੇ ਨੇ, ਕੰਮ ਦੇਖਣਾ,
ਉਹ ਦਿਖਾ ਰਹੇ,ਇਸ਼ਤਿਹਾਰl

ਕੰਮ ਨਾ ਕਰਦੀ,ਸਿੱਖਿਆ ਕ੍ਰਾਂਤੀ,
ਹਾਂ,ਬਹੁਤਾ ਕਰਕੇ ਫਿਰੇ ਸਿ਼ੰਗਾਰl

ਨਸਿ਼ਆਂ ਵਿਰੁੱਧ, ਯੁੱਧ ਛੇੜਿਆ,
ਨਸੇ਼,ਗਲੀ-ਗਲੀ,ਰਹੇ ਲਲਕਾਰl

ਨੌਕਰੀਆਂ ਦੀ,ਥੋੜ ਨਾ ਕਹਿੰਦੇ ,
ਵੇਖੋ,ਡਾਗਾਂ ਖਾਂਦੇ ਨੇ,ਬੇਰੁਜਗਾਰ l

ਨਵੇਂ ਵਾਅਦੇ ਸਿਰਜ ਆਉਣਗੇ,
ਹੁਣ ਨਹੀਂਓ,ਕਰਨਾ ਇਤਬਾਰ l

ਮਾਫੀਆ ਮੁਕਤ ਕੁੱਝ ਨਾ ਹੋਇਆ,
ਹੈ,ਪਹਿਲਾਂ ਤੋਂ ਵੀ ਵੱਧ ਭਰਮਾਰ l

ਵਿਰੋਧੀ ਭੰਡ, ਵਿਕਾਸ ਨਹੀਂ ਹੋਣਾ,
ਜੋ,ਵਕਤ ਲੰਘਾ ਲਿਆ ਗੱਪਾਂ ਮਾਰl

ਜਸਵੀਰ ਮੋਰੋਂ, ਜੋ ਕੁਰਸੀ ਵਾਲਾ,
ਇਹ ਬਹੁਤਿਆਂ ਨੂੰ ਮਾਰੇ ਹੰਕਾਰ ll

ਜਸਵੀਰ ਸਿੰਘ ਮੋਰੋਂ, ਐਨ.ਆਰ.ਆਈ.ਕਲੋਨੀ, ਬੰਗਾ,
ਜਿਲਾ ਸ਼ਹੀਦ ਭਗਤ ਸਿੰਘ ਨਗਰ , ਪੰਜਾਬ
ਫੋਨ- 9417262838

Previous articleਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।
Next articleਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਐਕਟਿਵਿਟੀ ਸਿਵਲ ਹਸਪਤਾਲ ਬੰਗਾ ਕੀਤੀ ਗਈ