HOME ਸਭ ਦੀਆਂ ਮਾਵਾਂ

ਸਭ ਦੀਆਂ ਮਾਵਾਂ

5
ਅਸ਼ਲੇਸ਼ ਕੁਮਾਰ
(ਸਮਾਜ ਵੀਕਲੀ)
ਮਾਂ ਦੀ ਸਿਫ਼ਤ ਵਿੱਚ ਬਹੁਤਿਆਂ ਲਿਖਿਆ
ਜਿੰਨਾ ਲਿਖਿਆ ਘੱਟ ਲਿਖਿਆ।
ਕਿਸੇ ਨੇ ਪਹਿਲੀ ਗੁਰੂ ਲਿਖਿਆ
ਕਿਸੇ ਨੇ ਮਾਂ ਨੂੰ ਰੱਬ ਲਿਖਿਆ
ਜੀਹਨੇ ਵੀ ਜੋ ਜੋ ਲਿਖਿਆ ਹੈ
ਸਭ ਨੇ ਹੀ ਹੈ ਸੱਚ ਲਿਖਿਆ।
ਮੈਨੂੰ ਮਾਂ ਜਾਪੇ ਠੰਡੀ ਛਾਂ ਜੇਹੀ
ਕਦੇ, ਘਣਿਆ ਜਿਹਾ ਕੋਈ ਰੁੱਖ ਲੱਗਿਆ
ਸੀਸਾਂ ਤੇਰੀਆ ਮਿੱਠੇ ਫਲ ਨੇ
ਕਦੇ ਬੁੱਕਲ ਦਾ ਨਿੱਘ ਲੱਗਿਆ।
ਤੇਰੇ ਝਿੜਕੇ ਕਦੇ ਨਾ ਰਿੜਕੇ
ਜਿਵੇਂ ਦੇਸੀ ਘਿਉ ਜਾਂ ਦੁੱਧ ਲੱਗਿਆ।
ਇਹੀ ਦੁਆਵਾਂ ਸਭ ਦੀਆਂ ਮਾਵਾਂ
ਦੀ ਉਮਰ ਲਮੇਰੀ ਹੋ ਜਾਵੇ
ਹਰ ਧੀ ਤੇ ਹਰ ਪੁੱਤ ਦੇ ਲਈ
ਹਰ ਦਿਨ ਹੀ ਮਾਂ ਦਾ ਦਿਨ ਹੋ ਜਾਵੇ
ਨਾ ਧੀ ਪੁੱਤ ਵਿਛੜੇ ਨਾ ਮਾਂ ਕਦੇ ਜਾਵੇ
ਹੋਰ ‘ਗੜ੍ਹੀ ‘ ਭਲਾ ਕੀ ਚਾਵੇ!
Ashlesh Kumar
Previous articleA Distinct Identity of ‘Punjabi Journalism’ in nowadays
Next articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਦੁੱਗਰੀ, ਫੇਸ-1 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ = ਕੁਲਵਿੰਦਰ ਸਿੰਘ ਬੈਨੀਪਾਲ