ਜਲੰਧਰ (ਸਮਾਜ ਵੀਕਲੀ) (ਜੱਸਲ)-ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਦੱਸਿਆ ਕਿ “ਬੁੱਧ ਪੂਰਨਿਮਾ ” 12 ਮਈ 2025 ,ਦਿਨ ਸੋਮਵਾਰ ਨੂੰ ਸਕੂਲ ਵਿੱਚ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਇਤਿਹਾਸਿਕ ਦਿਨ ਸਾਨੂੰ ਸਮਾਨਤਾ ,ਸੁਤੰਤਰਤਾ, ਭਾਈਚਾਰੇ ਦੇ ਨਾਲ ਨਾਲ ਵਿਸ਼ਵ ਵਿੱਚ ਆਪਸੀ ਪ੍ਰੇਮ ਅਤੇ ਸ਼ਾਂਤੀ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਹਰ ਦੁੱਖ ਪਿੱਛੇ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ,ਉਸ ਨੂੰ ਦੂਰ ਕਰਕੇ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ, ਚੰਚਲ ਬੋਧ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਸਤੀਸ਼ ਕੁਮਾਰ ਨਵਾਂ ਸ਼ਹਿਰ, ਬਲਦੇਵ ਜੱਸਲ, ਡਾ. ਜੀ ਸੀ. ਕੌਲ, ਪ੍ਰੋਫੈਸਰ ਬਲਵੀਰ,ਬਲਦੇਵ ਭਾਰਦਵਾਜ, ਚਰਨ ਦਾਸ ਸੰਧੂ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ) ਪੰਜਾਬ ਨੇ ਡਾਕਟਰ ਅੰਬੇਡਕਰ ਸਕੂਲ ਬੁਲੰਦਪੁਰ ਵਿੱਚ ‘ਬੁੱਧ ਪੂਰਨਿਮਾ’ ਦੀ ਛੁੱਟੀ ਕਰਨ ਲਈ ਪ੍ਰਿੰਸੀਪਲ ਪਰਮਜੀਤ ਜੱਸਲ ਦਾ ਧੰਨਵਾਦ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



