HOME ਜੰਨਤਾਂ ਜੰਗ ਨਹੀਂ ਅਮਨ ਚਾਉਂਦੀ ਹੈ – ਤਰਸੇਮ ਪੀਟਰ

ਜੰਨਤਾਂ ਜੰਗ ਨਹੀਂ ਅਮਨ ਚਾਉਂਦੀ ਹੈ – ਤਰਸੇਮ ਪੀਟਰ

7

 ਮਹਿਤਪੁਰ   (ਸਮਾਜ ਵੀਕਲੀ)   ( ਹਰਜਿੰਦਰ ਸਿੰਘ ਚੰਦੀ)-ਪੇਂਡੂ ਮਜ਼ਦੂਰ ਯੂਨੀਅਨ  ਮਹਿਤਪੁਰ ਇਲਾਕਾ ਕਮੇਟੀ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੈਦਾ ਹੋਏ ਜੰਗ ਦੇ ਹਾਲਤਾਂ ਤੇ ਵਿਚਾਰ ਚਰਚਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਦੋਨੋਂ ਮੁਲਕਾਂ ਦੀ ਮਿਹਨਤਕਸ਼ ਜਨਤਾ ਜੰਗ ਨਹੀਂ ਅਮਨ ਚਾਹੁੰਦੀ ਹੈ। ਦੋਨਾਂ ਮੁਲਕਾਂ ਨੂੰ ਆਪਸ ਵਿਚ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਗ ਦੇ ਪੈਦਾ ਹੋਏ ਹਾਲਾਤ ਨੇ ਲੋਕਾਂ ਵਿਚ ਇਨਾਂ ਡਰ ਪੈਦਾ ਕਰ ਦਿੱਤਾ ਹੈ ਕਿ ਡਰ ਕਾਰਨ ਲੋਕ ਆਪਣੇ ਕਾਰੋਬਾਰਾਂ ਨੂੰ ਸਮੇਟ ਰਹੇ ਹਨ। ਜਿਹੜਾ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ਤੇ ਬੇਰੁਜ਼ਗਾਰੀ ਪੈਦਾ ਕਰੇਗਾ ਤੇ ਕੀਤੀ ਜਾ ਰਹੀ ਜਮਾਂ ਖੋਰੀ ਨਾਲ ਕੀਮਤਾਂ ਅਸਮਾਨੀ ਛੂਹਣ ਗੀਆ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਸੰਤਾਪ ਮਿਹਨਤਕਸ਼ ਜਨਤਾ ਨੂੰ ਝੱਲਣਾ ਪਵੇਗਾ। ਮੀਟਿੰਗ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਤਾਂ ਨੂੰ ਧਿਆਨ ਵਿਚ ਰੱਖਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਵਫਦ ਨੇ ਪ੍ਰਧਾਨ ਕਸ਼ਮੀਰ ਮੰਡਿਆਲਾ, ਵਿਜੇ ਬਾਠ, ਡੈਨੀਅਲ ਸੰਗੋਵਾਲ , ਬਖਸ਼ੋ ਮੰਡਿਆਲਾ, ਸਰਬਜੀਤ ਕੌਰ, ਸੋਮਾ ਰਾਣੀ, ਕੋਮਲ, ਪਰਵੀਨ , ਹਰਵਿੰਦਰ ਕੌਰ, ਸਨੀ, ਕੁਲਵਿੰਦਰ ਕੌਰ ਰੀਨਾ, ਸੰਦੀਪ, ਆਦਿ ਆਗੂਆਂ ਨੇ ਬੀਡੀਪੀਓ ਮੈਡਮ ਨੂੰ ਮਿਲ ਕੇ ਮੰਗ ਕੀਤੀ ਕਿ ਪਿੰਡਾਂ ਅਤੇ ਸਰਕਾਰੀ ਅਦਾਰਿਆਂ ਵਿ
ਚ ਵੱਡੇ ਪੱਧਰ ਦੇ ਉੱਤੇ ਮਨਰੇਗਾ  ਰੁਜ਼ਗਾਰ ਪ੍ਰੋਜੈਕਟ ਬਣਾ ਕੇ  ਰੁਜ਼ਗਾਰ ਜਿੱਤਾ ਜਾਵੇ। ਮਨਰੇਗਾ ਵਰਕਰਾਂ ਨਾਲ ਕਿਸੇ ਤਰ੍ਹਾਂ ਦਾ ਪੱਖ ਪਾਤ ਨਾ ਕੀਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਓਰੀਐਂਟ ਸਕੂਲ ਵਿਖੇ ਮੌਕ ਡ੍ਰਿਲ ਕਰਵਾਈ ਗਈ
Next articleਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਪੰਪਾਂ ਤੇ ਜਮਾਂਖੋਰਾਂ ਦੀਆਂ ਲੱਗੀਆਂ ਲਾਈਨਾਂ