ਅੱਪਰਾ (ਸਮਾਜ ਵੀਕਲੀ) (ਦੀਪਾ)– ਬੀਤੀ ਰਾਤ ਕਸਬਾ ਅੱਪਰਾ ਦੇ ਬਹੁਤਾਤ ਇਲਾਕਿਆਂ ‘ਚ ਕਰੀਬ 11 ਵਜੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਅਤੇ ਕਰੀਬ 15 ਘੰਟੇ ਲੋਕ ਪੱਖੀਆਂ ਝੱਲ ਕੇ ਸਾਰਦੇ ਰਹੇ। ਪ੍ਰਾਪਤ ਵੇਰਵਿਆਂ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਸਥਾਨਕ ਸਮਰਾੜੀ ਚੌਕ ਅੱਪਰਾ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੇ ਟਕਰਾਉਣ ਨਾਲ ਬਿਜਲੀ ਦਾ ਇੱਕ ਖੰਬਾ ਟੁੱਟ ਗਿਆ ਅਤੇ ਕਸਬੇ ਦੇ ਕਈ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਠੱਪ ਹੋ ਗਈ। ਅੱਤ ਦੀ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਤੇ ਸਾਰੀ ਰਾਤ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਨੂੰ ਪੱਖੀਆਂ ਝੱਲਦੇ ਰਹੇ। ਦਿਨ ਵੇਲੇ ਵੀ ਕਰੀਬ 3 ਵਜੇ ਤੱਕ ਵੀ ਬਿਜਲੀ ਦੀ ਸਪਲਾਈ ਚਾਲੂ ਨਾ ਹੋਣ ਕਾਰਨ ਇਨਵਰਟਰ ਵੀ ਬੰਦ ਹੋ ਗਏ।ਲੋਕਾਂ ਨੂੰ ਜਨਰੇਟਰਾਂ ਦਾ ਸਹਾਰਾ ਲੈਣਾ ਪਿਆ। ਬੈਂਕਾਂ ਵਿੱਚ ਵੀ ਸਾਰਾ ਦਿਨ ਜਨਰੇਟਰਾਂ ਦੇ ਸਹਾਰੇ ਹੀ ਕੰਮ ਕਾਜ ਕੀਤਾ ਗਿਆ। ਬਜ਼ਾਰ ਵਿੱਚ ਵੀ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਕਾਮੇ ਆਪਣੇ ਕੰਮਾਂ ਕਾਰਾਂ ਤੋਂ ਵਾਂਝੇ ਰਹੇ। ਪਾਵਰਕਾਮ ਦੇ ਕਰਮਚਾਰੀਆਂ ਵਲੋਂ ਸਖ਼ਤ ਮੁਸ਼ੱਕਤ ਉਪਰੰਤ ਬਾਅਦ ਦੁਪਹਿਰ 3 ਵਜੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਗਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਹਾਇਕ ਇੰਜੀ. ਵਿਕਰਮਜੀਤ ਸਿੰਘ 66 ਕੇ ਵੀ ਏ ਸਬ ਸਟੇਸ਼ਨ ਅੱਪਰਾ ਨੇ ਦੱਸਿਆ ਕਿ ਅਣਪਛਾਤੇ ਵਾਹਨ ਦੇ ਖਿਲਾਫ ਪੁਲਿਸ ਚੌਕੀ ਅੱਪਰਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



