ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੀ ਅਗਵਾਈ ਵਿੱਚ ਡਰਾਈ ਡੇਅ ਮਨਾਇਆ ਗਿਆ ਜਿਸ ਦੌਰਾਨ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਫ਼ੀਲਡ ਸਟਾਫ਼, ਨਰਸਿੰਗ ਸਟੂਡੈਂਟਸ ਨੂੰ ਨਾਲ ਲੈ ਕੇ ਪਿੰਡ ਅੱਪਰਾ ਡੇਂਗੂ, ਮਲੇਰੀਆ, ਚਿਕਨ ਗੁਨੀਆ ਬੁਖਾਰ ਦੇ ਕਾਰਨ, ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ । ਆਪਣੇ ਘਰਾਂ ਵਿੱਚ ਅਤੇ ਘਰਾਂ ਦੇ ਆਲ਼ੇ ਦੁਆਲ਼ੇ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਕੋਈ ਵੀ ਬੁਖ਼ਾਰ ਹੋਵੇ, ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਖਾਣੀ ਚਾਹੀਦੀ। ਇਸ ਮੌਕੇ ਪਰਮਿੰਦਰ ਕੌਰ, ਸੁਮਨ ਐਰੀ, ਰੀਟਾ ਰਾਣੀ, ਸ਼ਸ਼ੀ ਬਾਲਾ ਆਸ਼ਾ ਵਰਕਰਾਂ ਅਤੇ ਨਰਸਿੰਗ ਸਟੂਡੈਂਟਸ ਨੇ ਕੂਲਰ , ਫਰਿੱਜ ਦੀਆਂ ਟਰੇਆਂ, ਗ਼ਮਲੇ, ਕੰਟੇਨਰ, ਟਾਇਰਾਂ ਆਦਿ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਨਾਲ ਨਾਲ ਜਾਣਕਾਰੀ ਵਾਲੇ ਪੈਂਫਲਿਟ ਵੀ ਵੰਡੇ। ਸਰਪੰਚ ਵਿਨੇ ਕੁਮਾਰ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਤੇ ਹੋਰ ਵੀ ਬਹੁਤ ਸਾਰੇ ਸੱਜਣਾਂ ਨੇ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



