HOME ਆਪਣੇ ਘਰ ਲਈ ਹਰ ਕੋਈ

ਆਪਣੇ ਘਰ ਲਈ ਹਰ ਕੋਈ

5

ਆਪਣੇ ਘਰ ਲਈ ਹਰ ਕੋਈ ਆਪਣੇ ਘਰ ਨੂੰ ਹਰ ਕੋਈ ਸਿਆਣੇ ਹੋ ਗਏ,
ਵੱਡੇ ਤਾਂ ਕੀ… ਬੱਚੇ ਵੀ ਘਰ ਲਈ ਸਿਆਣੇ ਹੋ ਗਏ।
ਆਪਣੇ ਘਰ ਲਈ…..
ਰੇਹੜੀ ਤੇ ਖੜ੍ਹ ਕੇ ਮੂੰਗਫਲੀ ਲੈਂਦੇ ਲੈਂਦੇ,
ਪੰਜ ਚਾਰ ਦਾਣੇ ਖਾ ਹੋ ਗਏ,
ਸਬਜ਼ੀ ਖਰੀਦ ਦੇ…ਗਾਜਰ ਦੇ ਇੱਕ ਦੋ ਪੀਸ ਖਾ ਹੋ ਗਏ,
ਆਪਣੇ ਘਰ ਲਈ….
ਉੱਚੀਆਂ ਦੁਕਾਨਾਂ ਤੇ ਫੀਕਾ ਪਕਵਾਨ,
ਕਿਲੋ ਦੇ ਪੈਸੇ.. ਤੇ ਵਜਨ 900ਗ੍ਰਾਮ ਹੋ ਗਏ।
ਆਪਣੇ ਘਰ ਲਈ….
ਆਪਣੇ ਘਰ ਨੂੰ ਸ਼ੀਸ਼ ਮਹਿਲ,
ਦੂਜੇ ਦੇ ਘਰ ਅੱਗੇ ਕੁੜ੍ਹਾ ਲਾ ਗਏ।
ਆਪਣੇ ਘਰ ਲਈ….
ਆਪਣੀ ਗੱਡੀ ਅੰਦਰ ਵਾੜਨ ਲਈ,
ਥੜੀ ਬਾਹਰ ਵਧਾ ਹੋ ਗਏ,
ਦੂਜੇ ਲਈ ਰੁਕਾਵਟ,
ਆਪਣਾ ਆਸਾਨ ਹੋ ਗਏ।
ਆਪਣੇ ਘਰ ਲਈ….
ਵੱਡੇ ਨੂੰ ਸਲਾਮ ਤੇ ਛੋਟੇ ਨੂੰ ਡਰਾਓਣਾ,
ਗੱਲ ਆਮ ਹੋ ਗਏ।
ਆਪਣੇ ਘਰ ਲਈ…
ਹਰੀ*ਦੂਜਿਆਂ ਲਈ ਜੋ ਆਪ ਦੁੱਖ ਝੱਲ ਗਏ,
ਆਪਣਾ ਨਾਮ ਉਹ ਅਮਰ ਕਰ ਗਏ,
ਮਜ਼ਦੂਰ ਨੂ ਮਜਦੂਰੀ ਜੋ ਪਸੀਨਾ ਸੁੱਕਣ ਪਹਿਲਾਂ ਕਰ ਗਏ,
ਉਹ ਵੀ ਸੋਚ ਅਨੋਖਾ ਹੋ ਗਏ,
ਆਪਣੇ ਘਰ ਲਈ……

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾ

Previous articleਮਾਨਿਸਕ ਗੁਲਾਮ ਲੋਕ
Next articleਜੰਗ ਕੋਈ ਖੇਡ ਨਹੀਂ: ਸੋਸ਼ਲ ਮੀਡੀਆ ਅਤੇ ਟੀਵੀ ‘ਤੇ ਭੜਕਾਊ ਰੁਝਾਨ ਕਿਉਂ?