(ਸਮਾਜ ਵੀਕਲੀ) ਮਾਨਿਸਕ ਗੁਲਾਮ ਲੋਕ ਖਸਰੇ ਵਰਗੀਆ ਬਿਮਾਰੀਆਂ ਤੋ ਨਿਜਾਤ ਪਾਉਣ ਲਈ ਸਰਕਾਰ ਵਲੋ ਲਗਾਏ ਜਾ ਰਹੇ ਟੀਕਿਆਂ ਤੇ ਰੌਲਾ ਪਾਉਣ ਵਾਲੇ ਇਹ ਕਿਹੋ ਜਿਹੇ ਲੋਕ ਹਨ ਜੋ ਆਪਣੇ ਬੱਚਿਆ ਦੇ ਭਵਿੱਖ ਵਿੱਚ ਹੋਣ ਵਾਲੇ ਸ਼ਰੀਰਕ ਨਪੁੰਸਕਤਾ ਦੇ ਨੁਕਸਾਨ ਤੋਂ ਇੰਨਾ ਜਿਆਦਾ ਡਰਦੇ ਹਨ.?
💉💉💉ਇੰਨਾ ਨੁੂੰ ਇਸ ਨਪੁੰਸਕਤਾ ਦਾ ਖਿਆਲ ਉਦੋ ਕਿਉ ਨਹੀ ਆਉਦਾ ਜਦੋ ਆਪਣੇ ਬੱਚੇ ਦੇ ਗੁੱਟ ਤੇ ਲਾਲ ਕਾਲੇ ਧਾਗੇ ਬੰਨਦੇ ਹਨ ਤੇ ਬੱਚੇ ਨੁੂੰ ਮਾਨਸਿਕ ਤੌਰ ਤੇ ਨਪੁੰਸਕ ਹੋਣ ਵੱਲ ਆਪ ਧੱਕ ਦਿੰਦੇ ਹਨ।
💉💉💉ਇਹ ਖਿਆਲ ਉਦੋ ਕਿਉ ਨਹੀ ਆਉਦਾ ਜਦੋ ਕਿਸੇ MD ਡਾਕਟਰ ਦੀ ਦਿੱਤੀ ਦਵਾਈ ਤੇ ਨਾ ਯਕੀਨ ਕਰ ਕੇ ਕਿਸੇ ਅਨਪੜ੍ਹ ਬਾਬੇ ਸਾਧ ਦੁਆਰਾ ਦਿੱਤੀ ਸੁਆਹ (ਰਾਖ) ਜਾ ਮੂੰਹ ਚ ਬੁੜ ਬੁੜ ਕਰ ਕੇ ਦਿੱਤੇ ਪਾਣੀ ਤੇ ਅੱਖਾ ਮੀਟ ਕੇ ਯਕੀਨ ਕਰ ਲੈਦੇ ਹਨ?
💉💉💉ਇਹ ਖਿਆਲ ਉਦੋ ਕਿਉ ਨਹੀ ਆਉਦਾ ਜਦੋ ਸ਼ਰਾਬ ਦੀ ਬੋਤਲ ਪੀਣ ਲੱਗੇ ਉਸ ਉੱਤੇ ਬਕਾਇਦਾ (ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ) ਲਿਖੇ ਹੋਣ ਦੇ ਬਾਵਜੂਦ ਵੀ ਪੂਰੀ ਬੋਤਲ ਡਕਾਰ ਜਾਂਦੇ ਹਨ?
💉💉💉ਇਹ ਖਿਆਲ ਉਦੋਂ ਕਿਉਂ ਨਹੀਂ ਆਉਂਦਾ ਜਦੋਂ ਤੰਬਾਕੂ ਦੀ ਪੁੜੀ ਉੱਤੇ ਬਕਾਇਦਾ (ਤੰਬਾਕੂ ਕੈੰਸਰ ਦਾ ਕਾਰਕ ਹੈ) ਲਿਖੇ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਦੀਆਂ ਦੋ ਦੋ ਪੁੜੀਆਂ ਖਾ ਜਾਂਦੇ ਹਨ?
💉💉💉ਇਨ੍ਹਾਂ ਰੌਲਾ ਅਸੀਂ ਉਦੋਂ ਕਿਉਂ ਨਹੀਂ ਪਾਉਂਦੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਦਿਮਾਗ਼ਾਂ ਵਿੱਚ ਜਾਤ ਧਰਮ ਅਤੇ ਮਜਹਬ ਦੇ ਨਾਂ ਤੇ ਨਫ਼ਰਤ ਦੇ ਟੀਕੇ ਆਪ ਖੁਦ ਲਗਾਉਦੇ ਹਾ?
💉💉💉ਆਪਣੇ ਬੱਚਿਆਂ ਦੇ ਭਵਿੱਖ ਬਾਰੇ ਇੰਨਾ ਫਿਕਰ ਉਦੋ ਕਿਉਂ ਨਹੀਂ ਜਾਗਦਾ ਜਦੋਂ ਚੰਦ ਛਿਲੜਾ ਬਦਲੇ ਜਾ ਸ਼ਰਾਬ ਦੀ ਬੋਤਲ ਪਿੱਛੇ ਆਪਣੀ ਕੀਮਤੀ ਵੋਟ ਵੇਚ ਦਿੰਦੇ ਦਿੰਦੇ ਹੋ।
💉💉💉ਤੇ ਜਿੰਨਾ ਜ਼ੋਰ ਇਸ ਟੀਕੇ ਦੇ ਵਿਰੋਧ ਵਿੱਚ ਲਗਾ ਰਹੇ ਹੋ ਜੇ ਉਨ੍ਹਾਂ ਜੋਰ ਨਸ਼ੇ ਦੇ ਟੀਕਿਆਂ ਵਿਰੁੱਧ ਲਗਾਇਆ ਹੁੰਦਾ ਤਾਂ ਅੱਜ ਕਈ ਮਾਵਾਂ ਦੇ ਪੁੱਤ ਬਚ ਜਾਂਦੇ ਅਤੇ ਬਹੁਤ ਘਰ ਉੱਜੜਨ ਤੋਂ ਬਚ ਜਾਂਦੇ। ਪਰ ਉੱਥੇ ਅਸੀ ਚੁੱਪ ਕਿਉ?
💉💉💉ਕੱਲ੍ਹ ਨੂੰ ਕੋਈ ਅਨਪੜ੍ਹ ਬਾਬਾ ਸਾਧ ਉੱਠ ਕੇ ਕਹਿ ਦੇਵੇ ਕਿ ਇਹ ਟੀਕੇ ਲਗਵਾਓ ਤਾਂ ਤੁਸੀਂ ਦੇਖਣਾ ਹਸਪਤਾਲਾਂ ਵਿੱਚ ਭੀੜ ਸਾਂਭਿਆਂ ਨਹੀਂ ਸੰਭਾਲੀ ਜਾਵੇਗੀ ਅਤੇ ਇਹ ਸਾਡੀ ਮਾਨਸਿਕ ਨਿਪੁੰਸਕਤਾ ਦੇ ਪ੍ਰਤੱਖ ਦਰਸ਼ਨ ਹੋਣਗੇ।
💉💉💉ਜਿਨ੍ਹਾਂ ਡਰ ਇੱਕ ਟੀਕੇ ਕਰ ਕੇ ਬੱਚਿਆਂ ਦੀ ਸਰੀਰਕ ਨਪੁੰਸਕਤਾ ਹੋ ਜਾਣ ਤੋਂ ਮੰਨਦੇ ਹੋ ਜੇ ਉਨ੍ਹਾਂ ਡਰ ਆਪਣੇ ਅਤੇ ਬੱਚਿਆਂ ਦੇ ਮਾਨਸਿਕ ਨਪੁੰਸਕਤਾ ਦਾ ਮੰਨਿਆ ਹੁੰਦਾ ਤਾ ਅੱਜ ਅਸੀ ਇੱਟਾ ਬੱਟੇ ਨਾ ਪੂਜਦੇ ਹੁੰਦੇ. ਅਤੇ ਸੋਹਣੇ ਸਮਾਜ ਵਿੱਚ ਰਹਿ ਰਹੇ ਹੁੰਦੇ.
💉💉💉ਤੇ ਸਰਕਾਰਾਂ ਨੇ ਵੀ ਜਿੰਨਾ ਪੈਸਾ ਵੋਟਾਂ ਵੇਲੇ ਆਪਣੇ ਪ੍ਰਚਾਰ ਪ੍ਰਸਾਰ ਤੇ ਲਗਾਇਆ, ਜਿੰਨਾ ਪੈਸਾ ਕਿਸੇ ਮੰਤਰੀ ਦੇ ਕਿਸੇ ਸ਼ਹਿਰ ਵਿੱਚ ਆਉਣ ਤੇ ਲੱਗੇ ਹੋਏ ਫਲੈਕਸ ਬੋਰਡਾਂ ਤੇ ਲਗਾਇਆ ਜਾਂਦਾ ਜੇ ਉਨ੍ਹਾਂ ਪੈਸਾ ਇਸ ਟੀਕੇ ਸਬੰਧੀ ਜਾਣਕਾਰੀ ਅਤੇ ਇਸ ਟੀਕੇ ਨੂੰ ਨਾ ਲਗਾਉਣ ਦੇ ਪ੍ਰਤੀਕਰਮ ਵਜੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਆਮ ਲੋਕਾ ਨੁੂੰ ਟੀਵੀ ਜਾ ਅਖਬਾਰ ਦੇ ਮਾਧਿਅਮ ਰਾਹੀ ਜਾਗਰੂਕ ਕਰਨ ਤੇ ਲਾਇਆ ਜਾਂਦਾ ਤਾਂ ਅੱਜ ਇਸ ਬਾਰੇ ਸ਼ਾਇਦ ਇੰਨਾ ਰੌਲਾ ਨਾ ਪੈਦਾ.
💉💉💉ਜਿਸ ਦੇਸ਼ ਵਿੱਚ ਬਾਬੇ ਸਾਧ ਡੇਰੇ ਭ੍ਰਿਸ਼ਟਾਚਾਰੀ ਲੀਡਰ ਅਤੇ ਇੱਟਾਂ ਵੱਟਿਆਂ ਨੂੰ ਪੁੱਜਣ ਵਾਲੇ ਲੋਕ ਜ਼ਿਆਦਾ ਹੋਣ ਅਤੇ ਡਾਕਟਰ ਘੱਟ ਉੱਥੇ ਇਹੋ ਜਿਹੇ ਸਮਿਆਂ ਤੇ ਸਹੀ ਫੈਸਲਾ ਲੈਣਾ ਸਮਾਜ ਦੇ ਵੱਸ ਦੀ ਗੱਲ ਨਹੀਂ ਹੁੰਦੀ.
💉💉💉ਮੈਨੂੰ ਲੱਗਦਾ ਅਸੀਂ ਬੱਚਿਆਂ ਦੀ ਮਾਨਸਿਕ ਨਪੁੰਸਕਤਾ ਦੇ ਟੀਕੇ ਉਨ੍ਹਾਂ ਦੇ ਦਿਮਾਗ ਵਿੱਚ ਇਸ ਕਦਰ ਲਗਾ ਚੁੱਕੇ ਹਾਂ ਕਿ ਸਾਡੀ ਜਿਆਦਾਤਰ ਆਉਣ ਵਾਲੀ ਪੀੜ੍ਹੀ ਪੜ੍ਹੇ ਲਿਖੇ ਡਾਕਟਰਾਂ ਤੇ ਘੱਟ ਅਤੇ ਅਨਪੜ੍ਹ ਸਾਧਾਂ ਦੁਆਰਾ ਦਿੱਤੀ ਸੁਆਹ ਧਾਗਿਆਂ ਤਵੀਤਾ ਜੰਤਰ ਮੰਤਰ ਤੇ ਜ਼ਿਆਦਾ ਯਕੀਨ ਕਰੇਗੀ.
🙏🏻🙏🏻🙏🏻ਸੋ ਮੇਰੀ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਟੀਕਾ ਭਾਵੇਂ ਲਗਾਓ ਭਾਵੇਂ ਨਾ ਲਗਾਉ ਪਰ ਬੱਚਿਆਂ ਨੂੰ ਕਿਤੇ ਮਾਨਸਿਕ ਨਿਪੁੰਸਕ ਨਾ ਬਣਾ ਦਿਓ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਅਫਵਾਹਾਂ ਦਾ ਆਪ ਖੁਦ ਨਿਚੋੜ ਨਾ ਕੱਢ ਸਕਣ। ਇਹ ਮੈ ਜੋ ਮਾਨਸਿਕ ਟੀਕੇ ਲਗਾਏ ਹਨ ਇਹਨਾ ਤੇ ਜਰੂਰ ਗੌਰ ਕਰਨਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਗੁਲਾਮ ਨਾ ਪੈਦਾ ਹੋਵੇ ਇੱਕ ਮਾਨਸਿਕ ਆਜਾਦੀ ਦਾ ਟੀਕਾ ਆਪਣੇ ਬੱਚੇ ਦੇ ਦਿਮਾਗ ਵਿੱਚ ਜਰੂਰ ਲਗਾ ਦੇਣਾ.।
ਗੁਸਤਾਖ਼ੀ ਮਾਫ਼ ਬਾਕੀ ਤੁਸੀਂ ਆਪ ਸਿਆਣੇ ਹੋ ….
ਪਰਮਜੀਤ ਦੋਸਾਂਝ



