HOME ਖੇੜੀ ਝਮੇੜੀ ਸਕੂਲ ਵਿਖੇ ਬਾਲ ਭਲਾਈ ਵਿਭਾਗ ਵੱਲੋਂ ਸਮਾਗਮ 

ਖੇੜੀ ਝਮੇੜੀ ਸਕੂਲ ਵਿਖੇ ਬਾਲ ਭਲਾਈ ਵਿਭਾਗ ਵੱਲੋਂ ਸਮਾਗਮ 

3
ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਬਾਲ ਭਲਾਈ ਵਿਭਾਗ ਲੁਧਿਆਣਾ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਵਿਭਾਗ ਵੱਲੋਂ ਸ਼੍ਰੀਮਤੀ ਰਿਤੂ ਸੂਦ ਫੀਲਡ ਅਫ਼ਸਰ, ਸ਼੍ਰੀਮਤੀ ਕਿਰਨਦੀਪ ਕੌਰ ਸੁਪਰਵਾਈਜ਼ਰ ਵੱਲੋਂ ਬੱਚਿਆਂ ਦੇ ਅਧਿਕਾਰਾਂ, ਗੁਡ ਟੱਚ ਬੈਡ ਟੱਚ, ਬਾਲ ਮਜ਼ਦੂਰੀ , ਬਾਲ ਵਿਆਹ, ਪੋਕਸੋ ਐਕਟ, ਬੱਚਿਆਂ ਨੂੰ ਗੋਦ ਲੈਣਾ, sponsership scheme, ਬਾਲ ਘਰ, ਬਾਲ ਸਹਾਇਤਾ ਨੰਬਰ 1098, ਅਨਾਥ ਬੱਚਿਆਂ ਲਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਕੂਲ ਦਾ ਬਾਲ ਰਸਾਲਾ ਭੇਟ ਕੀਤਾ। ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਆਪਣੇ ਅਧਿਕਾਰਾਂ, ਹੱਕਾਂ ਤੇ ਕਰਤੱਵਾਂ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ। ਸ਼੍ਰੀਮਤੀ ਸਰਿਤਾ ਗੁਪਤਾ ਅਤੇ ਸ਼੍ਰੀਮਤੀ ਸੁਪਰੀਤ ਸ਼ਰਮਾ ਨੇ ਵਿਦਿਆਰਥੀਆਂ ਨਾਲ਼ ਇਸ ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਦੇ ਲਈ ਇਹ ਸਮਾਗਮ ਬੇਹੱਦ ਲਾਹੇਵੰਦ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਹਿਲਗਾਮ ਹਮਲੇ ‘ਤੇ ਵੱਡਾ ਖੁਲਾਸਾ, ਪਾਕਿਸਤਾਨੀ ਫੌਜ ਨਾਲ ਸਬੰਧ; ਹਮਲਾ ਕਰਨ ਵਾਲਾ ਅੱਤਵਾਦੀ ਪਹਿਲਾਂ SSG ਕਮਾਂਡੋ ਸੀ
Next articleਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਹੋਏ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ )