ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਿਵਲ ਸਰਜਨ ਜਲੰਧਰ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੇ ਦੀ ਅਗਵਾਈ ਵਿੱਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਜਿਸ ਦੌਰਾਨ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਸਰਕਾਰੀ ਹਾਈ ਸਕੂਲ ਅੱਪਰਾ ਦੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਦੇ ਕਾਰਨ, ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਭੱਠੇ ਤੇ ਪਥੇਰਾਂ ਵਿੱਚ ਫੀਲਡ ਸਟਾਫ ਸਮੇਤ ਲੇਬਰ ਦਾ ਮਲੇਰੀਆ ਬੁਖਾਰ ਟੈਸਟ ਵੀ ਕੀਤਾ ਗਿਆ ਤੇ ਨਾਲ ਨਾਲ ਬਚਾਓ ਲਈ ਜਾਣਕਾਰੀ ਵੀ ਦਿੱਤੀ। ਇਸ ਮੌਕੇ ਪਰਮਿੰਦਰ ਕੌਰ, ਸੁਖਵਿੰਦਰ ਕੌਰ, ਸੁਮਨ ਐਰੀ, ਰੀਟਾ ਰਾਣੀ ਆਸ਼ਾ ਵਰਕਰਾਂ ਨੇ ਬਲੱਡ ਸਲਾਈਡਾਂ ਵੀ ਬਣਾਈਆਂ ਅਤੇ ਜਾਣਕਾਰੀ ਵਾਲੇ ਪੈਂਫਲਿਟ ਵੀ ਵੰਡੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



