HOME ਸੁਰਜੀਤ ਹਾਕੀ ਸੁਸਾਇਟੀ ਵਲੋਂ ਇੰਡੀਅਨ ਆਇਲ ਹੈੱਡ ਪ੍ਰਦੀਪ ਸਚਦੇਵ ਦਾ ਸਨਮਾਨ ।

ਸੁਰਜੀਤ ਹਾਕੀ ਸੁਸਾਇਟੀ ਵਲੋਂ ਇੰਡੀਅਨ ਆਇਲ ਹੈੱਡ ਪ੍ਰਦੀਪ ਸਚਦੇਵ ਦਾ ਸਨਮਾਨ ।

3

 ਸੁਰਜੀਤ ਹਾਕੀ ਟੂਰਨਾਮੈਂਟ ‘ਚ ਵੱਧ ਚੜ੍ਹ ਕੇ ਸਹਿਯੋਗ ਕਰਾਂਗੇ-ਪ੍ਰਦੀਪ ਸਚਦੇਵ ।

ਜਲੰਧਰ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :ਇੰਡੀਅਨ ਆਇਲ ਦੇ ਨਵ ਨਿਯੁਕਤ ਡਵੀਜ਼ਨਲ ਰਿਟੇਲ ਸੇਲਜ਼ ਹੈੱਡ ਪ੍ਰਦੀਪ ਕੇ ਸਚਦੇਵ ਦਾ ਸੁਰਜੀਤ ਹਾਕੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਐਲ. ਆਰ. ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਟੁੱਟ ਅਤੇ ਪ੍ਰਿਤਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਦੀਪ ਸਚਦੇਵ ਜੋ ਕਿ ਉਦੈਪੁਰ (ਰਾਜਸਥਾਨ) ਤੋਂ ਇੱਥੇ ਆਏ ਹਨ ਖੇਡਾਂ ਅਤੇ ਖਾਸ ਕਰਕੇ ਹਾਕੀ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਸੁਰਜੀਤ ਹਾਕੀ ਟੂਰਨਾਮੈਂਟ ਲਈ ਵੱਧ ਚੜ੍ਹ ਕੇ ਸਹਿਯੋਗ ਕਰਨਗੇ। ਇਸ ਮੌਕੇ ਸ੍ਰੀ ਸਚਦੇਵਾ ਨੇ ਕਿਹਾ ਕਿ ਇੰਡੀਅਨ ਆਇਲ ਜੋ ਕਿ ਸੁਰਜੀਤ ਹਾਕੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੈ ਇਸ ਵਾਰ ਟੂਰਨਾਮੈਂਟ ਵਿਚ ਪਹਿਲਾਂ ਤੋਂ ਵੀ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਹਾਕੀ ਨੂੰ ਬਹੁਤ ਪਸੰਦ ਕਰਦੇ ਹਨ ਤੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਖਿਡਾਰੀਆਂ ਲਈ ਕੁਝ ਵਧੀਆ ਕਰਨ ਦਾ ਯਤਨ ਕਰਨਗੇ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਐਲ.ਆਰ. ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਟੁੱਟ ਅਤੇ ਪ੍ਰਿਤਪਾਲ ਸਿੰਘ ਢਿੱਲੋਂ ਵੱਲੋਂ ਪ੍ਰਦੀਪ ਸਚਦੇਵ ਨੂੰ ਉਲੰਪੀਅਨ ਹਾਕੀ ਖਿਡਾਰੀਆਂ ਦੇ ਦਸਤਖ਼ਤ ਕੀਤੀ ਯਾਦਗਾਰੀ ਹਾਕੀ ਸਟੀਕ ਵੀ ਭੇਂਟ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਹਿਲਗਾਮ ‘ਚ ਸੈਲਾਨੀਆਂ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ —–
Next articleਮਜ਼੍ਹਬ ਦੇ ਨਾਂਅ ਤੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਰ ਸਪਾਟਾ ਕੇਂਦਰ ਪਹਿਲਗਾਮ ਵਿਖੇ ਜੋ ਮਾਸੂਮ ਸੈਲਾਨੀਆਂ ਦੀ ਹੱਤਿਆ ਕੀਤੀ ਗਈ, ਬੇਹੱਦ ਨਿੰਦਣਯੋਗ ਹੈ:- ਡਾਕਟਰ ਕਟਾਰੀਆ, ਡਾਕਟਰ ਜੈਨਪੁਰ।