HOME ਦੁਆਬੇ ਦੇ ਇਤਿਹਾਸਿੱਕ ਪਿੰਡ ਵਿਰਕ ਵਿਖੇ ਮਾਂ-ਬੋਲੀ ਪੰਜਾਬੀ ਦੇ ਮੁਕਾਬਲੇ ਯਾਦਗਰੀ ਹੋ...

ਦੁਆਬੇ ਦੇ ਇਤਿਹਾਸਿੱਕ ਪਿੰਡ ਵਿਰਕ ਵਿਖੇ ਮਾਂ-ਬੋਲੀ ਪੰਜਾਬੀ ਦੇ ਮੁਕਾਬਲੇ ਯਾਦਗਰੀ ਹੋ ਨਿਬੜੇ

7

ਸਕੂਲ ਦੀ ਮੁਰੰਮੱਤ ਲਈ 50000 ਰੁਪੈ ਦਾਨ ਹੋਏ

ਸਮਾਜ ਵੀਕਲੀ ਯੂ ਕੇ-

ਬੀਬੀਸੀ ਰੇਡੀਓ ਲੈਸਟਰ ਦੇ ਪੰਜਾਬੀ ਪਰੋਗਰਾਮ ਦੀ 30ਵੀਂ ਵਰੇਗੰਢ – 9 ਸਤੰਬਰ 1995 ਨੂੰ ਸਥਾਪਤ ਕੀਤਾ ਪੰਜਾਬੀ ਲਿਸਨਰਜ ਕਲੱਬ, ਲੈਸਟਰ ਯੂ.ਕੇ. ਦੀ 30ਵੀਂ ਵਰੇਗੰਢ ਦੀ ਖੁਸ਼ੀ ਵਿੱਚ ਅਤੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਮਰੀ ਸਮਾਰਟ ਸਕੂਲ, ਪਿੰਡ ਵਿਰਕ ਜਿਲਾ ਜਲੰਧਰ ਵਿਖੇ ਮੰਗਲਵਾਰ 15 ਅਪਰੈਲ 2025 ਨੂੰ ਮਾਂ-ਬੋਲੀ ਪੰਜਾਬੀ ਦੇ ਮੁਕਾਬਲੇ ਯਾਦਗਰੀ ਹੋ ਨਿਬੜੇ ਜਿਸ ਵਿੱਚ 3-12 ਸਾਲ ਉਮਰ ਦੇ ਤਕਰੀਬਨ 200 ਵਿਦਆਰਥੀਆਂ ਨੇ ਭਾਗ ਲਿਆ।

ਪੰਜਾਬੀ ਬੋਲੀ ਨੂੰ ਪ੍ਰਫੁਲੱਤ ਕਰਨ ਲਈ ਸਕੂਲ ਦੇ ਵਿਦਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰੰਗ ਭਰਨ ਦੇ ਮੁਕਾਬਲਿਆਂ ਵਿੱਚ ਮਹਿਮਾਂ ਨੇ ਪਹਿਲਾ, ਖੁਸ਼ਮੀਤ ਇੰਸਾਂ ਨੇ ਦੂਜਾ ਅਤੇ ਦੇਵਨ ਨੇ ਤੀਸਰਾ ਅਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਨੀਰਜ ਚੁੰਬਰ, ਰੋਹਾਨੀ ਅਤੇ ਮਨਕੀਰਤ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਅਸਥਾਨ ਪ੍ਰਾਪਤ ਕੀਤਾ। ਭਾਸ਼ਨ ਮੁਕਾਬਲਿਆਂ ਵਿੱਚ ਮਨਜਿੰਦਰ ਸਿੰਘ, ਰਿਧੀ ਅਤੇ ਨੀਰਜ ਚੁੰਬਰ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਹਾਸਲ ਪ੍ਰਾਪਤ ਕੀਤਾ। ਕਵਿਤਾ ਉਚਾਰਨ ਦੇ ਮੁਕਾਬਲਿਆਂ ਵਿੱਚ ਰਮਨਜੀਤ ਨੇ ਪਹਿੱਲਾ, ਸਿਮਰ ਚੁੰਬਰ ਨੇ ਦੂਜਾ ਅਤੇ ਚਿਰਾਗ ਚੰਬਾ ਨੇ ਤੀਜਾ ਅਸਥਾਨ ਪ੍ਰਾਪਤ ਕੀਤਾ।

ਇਹ ਸੱਭ ਮੁਕਾਬਲਿਆਂ ਦੇ ਨਤੀਜੇ ਕੱਢਣ ਦੀ ਸੇਵਾ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਵਿਰਕ ਜਲੰਧਰ ਦੇ ਪੰਜਾਬੀ ਭਾਸ਼ਾ ਦੇ ਮੁਖੀ ਕੁਲਵਿੰਦਰ ਕੌਰ ਕਾਹਲੋਨ ਜੀ ਨੇ ਬਹੁੱਤ ਹੀ ਚੰਗੇ ਢੰਗ ਨਾਲ ਨਿਭਾਈ। ਉਨ੍ਹਾ ਨੇ ਕਿਹਾ ਕਿ ਇਹ ਮੁਕਾਬਲੇ ਬਹੁੱਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਨਵੀਂ ਪੀੜੀ ਪੰਜਾਬੀ ਬੋਲਣ ਵਿੱਚ ਸ਼ਰਮ ਮਿਹਸੂਸ ਕਰਦੀ ਹੈ। ਉਹਨਾ ਨੂੰ ਇਹ ਨੀ ਪਤਾ ਕਿ ਮਾਂ ਤਾਂ ਆਖਰ ਮਾਂ ਹੁੰਦੀ ਏ। ਇਹੋ ਜਹੇ ਯਤਨਾ ਸਦਕਾ ਅਸੀਂ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਲਈ ਉਤਸ਼ਾਹਿੱਤ ਕਰ ਸਕਦੇ ਹਾਂ। ਅਸੀਂ ਭਾਵੇਂ ਦੁਨੀਆ ਦੀਆਂ ਜਿਨੀਆ ਮਰਜੀ ਭਾਸ਼ਾਵਾਂ ਸਿੱਖ ਲਈਏ ਪਰ ਸੋਚਦੇ ਹਮੇਸ਼ਾ ਮਾਂ-ਬੋਲੀ ਪੰਜਾਬੀ ਵਿੱਚ ਹੀ ਹਾਂ। ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ। ਤਰਲੋਚਨ ਸਿੰਘ ਵਿਰਕ ਜੀ ਵਰਗੇ ਇਨਸਾਨ ਇਸ ਨੂੰ ਕਦੇ ਵੀ ਮਰਨ ਨਹੀਂ ਦੇਣਗੇ। ਇਹਨਾ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਬੂਰ ਜਰੂਰ ਪਏਗਾ। ਅਜਿਹੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲੈਣਾ ਹਾਂ-ਪੱਖੀ ਹੁੰਗਾਰਾ ਹੈ। ਸੋ ਦੁਆ ਕਰਦੇ ਹਾਂ ਕਿ ਨਵੀਂ ਪੀੜੀ ਆਪਣੇ ਅਮੀਰ ਵਿਰਸੇ ਅਤੇ ਮਾਂ-ਬੋਲੀ ਪਿੂ ਸੁਹਿਰਦ ਸੋਚ ਅਪਣਾਵੇ।

ਫਿਰ ਇਨ੍ਹਾ ਨੇ ਇਹ ਚਿੱਠੀ ਪੜ੍ਹੀ “ਤਰਲੋਚਨ ਸਿੰਘ ਵਿਰਕ ਜੀ ਸਤਿ ਸ੍ਰੀ ਅਕਾਲ ਜੀ। ਆਪ ਜੀ ਬਹੁੱਤ ਹੀ ਉਦਮੀ ਅਤੇ ਪਰਉਪਕਾਰੀ ਇਨਸਾਨ ਹੋ। ਤੁਸੀਂ ਹਮੇਸ਼ਾ ਸਾਡੇ ਸੱਭ ਲਈ ਪ੍ਰੇਰਨਾ ਅਤੇ ਉਤਸ਼ਾਹ ਦਾ ਸਰੋਤ ਹੋ। ਆਪ ਜੀ ਵਲੋਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਭਾਈਚਾਰੇ ਲਈ ਕੀਤੇ ਜਾ ਰਹੇ ਵੱਡੇ ਕਾਰਜ ਬਹੁੱਤ ਹੀ ਸ਼ਲਾਘਾਯੋਗ ਅਤੇ ਮਿਸਾਲ ਹਨ। ਤੁਹਾਡੀ ਸੇਵਾ ਨੂੰ ਸਲਾਮ ਕਰਦੇ ਹਾਂ। ਆਪ ਜੀ ਵਲੋਂ ਅੱਜ ਪਿੰਡ ਵਿਰਕ ਦੇ ਸਕੂਲ ਵਿਖੇ ਕਰਵਾਇਆ ਜਾ ਰਿਹਾ ਪ੍ਰੋਗਰਾਮ ਬਹੁੱਤ ਹੀ ਨਿਵੇਕਲਾ ਉਦਮ ਹੈ। ਕੁੱਝ ਜਰੂਰੀ ਰੁਝੇਵਿਆਂ ਕਾਰਨ ਚਾਹੁੰਦੇ ਹੋਏ ਵੀ ਅੱਜ ਤੁਹਾਡੇ ਵਿੱਚ ਸ਼ਾਮਲ ਨਹੀਂ ਹੋ ਸਕਿਆ, ਇੱਸ ਲਈ ਮੁਆਫ ਕਰਨਾ। ਪ੍ਰੋਗਰਾਮ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਬਹੁੱਤ ਬਹੁੱਤ ਧੰਨਵਾਦ ਅਤੇ ਵਧਾਈ। ਤੁਹਾਡਾ ਪਰਮ ਸ਼ੁੱਭਚਿੰਤਕ ਅਤੇ ਪ੍ਰਸੰਸਕ। ਬਲਜੀਤ ਸਿੰਘ ਬਰਾੜ, ਸੰਪਾਦਕ, ਪੰਜਾਬ ਟਾਇਮਜ ਪੰਜਾਬੀ ਅੰਗਰੇਜੀ ਇੰਡੀਆ ਅਤੇ ਕੈਨੇਡਾ।“

ਇਸ ਪ੍ਰੋਗਰਾਮ ਰਾਹੀਂ ਸਕੂਲ ਦੀ ਮੁਰੰਮੱਤ ਲਈ ਬੌਬੀ ਯੂ.ਕੇ., ਬੇਗਰਾਜ ਬਸਰਾ, ਗਰਾਮ ਪੰਚਾਇੱਤ ਪਿੰਡ ਵਿਰਕ, ਅਮਰਜੀਤ ਕੌਰ ਪੰਚ ਅਤੇ ਤਰਲੋਚਨ ਸਿੰਘ ਵਿਰਕ ਸੱਭ ਨੇ 10000 ਰੁਪੈ ਦਾਨ ਕੀਤੇ। ਬੇਗਰਾਜ ਬਸਰਾ ਜੀ ਨੇ ਸੱਭ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਐਨ.ਆਰ.ਆਈ. ਹਮੇਸ਼ਾ ਰੀੜ ਦੀ ਹੱਡੀ ਹਨ ਜਿਨ੍ਹਾ ਦਾ ਅਸੀ ਤਿਹ ਦਿਲੋਂ ਧੰਨਵਾਦ ਕਰਦੇ ਹਾਂ।

ਲੈਸਟਰ ਯੂ.ਕੇ. ਕੋਹੀਨੂਰ ਰੇਡੀਓ ਦੇ ਮੈਨੇਜਰ ਸ਼ੰਗਾਰਾ ਸਿੰਘ ਰੰਧਾਵਾ ਜੀ ਨੇ ਇਹ ਸੁਨੇਹਾ ਭੇਜਿਆ “ ਵਿਦੇਸ਼ਾਂ ਵਿੱਚ ਰਿਹ ਕੇ ਜੋ ਆਪਣੇ ਪਿੰਡਾਂ ਦਾ ਸੋਚਦੇ ਨੇ ਉਹ ਬਹੁੱਤ ਹੀ ਨੇਕ ਕੰਮ ਕਰਦੇ ਹਨ ਜਿੱਸ ਵਿੱਚ ਸਾਡੇ ਸ਼ਹਿਰ ਦੇ ਰਹਿਣ ਵਾਲੇ ਵਿਰਕ ਸਾਹਿਬ ਜੀ ਵੀ ਹਨ। ਯੂ.ਕੇ. ਵਿੱਚ ਵੀ ਇਹ ਪੰਜਾਬੀਆਂ ਲਈ ਦਹਾਕਿਆਂ ਦੇ ਵਧੀਆ ਕੰਮ ਕਰਦੇ ਆ ਰਹੇ ਹਨ ਜਿਵੇਂ ਦਸਤਾਰ ਸਜਾਉਣ ਦੇ ਮੁਕਾਬਲੇ, ਯਾਤਰਾ ਅਤੇ ਸਿਹਤ ਸਬੰਧੀ ਪ੍ਰੋਗਰਾਮ। ਤਰਲੋਚਨ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਹਿੰਮਤ ਬਖਸ਼ਣ ਤਾਂ ਕਿ ਤੁਸੀਂ ਆਪਣੇ ਪਿੰਡ ਦੇ ਵਿਕਾਸ ਲਈ ਕੰਮ ਕਰਦੇ ਰਹੋਂ।“

ਰੰਗ ਭਰਨ, ਸੁੰਦਰ ਲਿਖਾਈ, ਲੇਖ ਲਿਖਣ ਅਤੇ ਕਵਿੱਤਾ ਉਚਾਰਨ ਦੇ ਮੁਕਾਬਲਿਆਂ ਵਿੱਚ ਪਹਿਲਾ ਦੂਜਾ ਤੀਜਾ ਅਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਪੰਜਾਬੀ ਲਿਸਨਰਜ ਕਲੱਬ ਵਲੋ ਸ਼ਾਨਦਾਰ ਟਰੋਫੀਆਂ ਅਤੇ 4000 ਰੁਪੈ ਨਾਲ ਸਨਮਾਨਿੱਤ ਕੀਤਾ ਗਿਆ। ਮਾਰਚ ਵਿੱਚ ਸਲਾਨਾ ਪੇਪਰਾਂ ਵਿੱਚ ਜਿਆਦਾ ਨੰਬਰ ਲੈਣ ਵਾਲੇ ਬੱਚਿਆਂ ਨੂੰ ਬੇਗਰਾਜ ਬਸਰਾ ਜੀ ਵਲੋਂ 8000 ਰੁਪੈ ਦਿੱਤੇ ਗਏ।

ਮੁੱਖ ਮਿਹਮਾਨ ਪੌ: ਸੰਧੂ ਬਿਰਆਮੀ ਜੀ ਨੇ ਕਿਹਾ ਕਿ ਪੰਜਾਬੀ ਲਿਸਨਰਜ ਕਲੱਬ ਬਹੁੱਤ ਹੀ ਵਧੀਆ ਸੇਵਾਵਾਂ ਕਰਦੇ ਆ ਰਹੇ ਹਨ ਜਿਵੇਂ ਮਾਂ-ਬੋਲੀ ਪੰਜਾਬੀ, ਸਿੱਖ ਧਰਮ, ਵਿਰਸਾ, ਇਤਿਹਾਸ, ਯਾਤਰਾ, ਸਿਹਤ ਅਤੇ ਨੌਜਵਾਨ ਗਤੀਵਿਧੀਆਂ ਜਿਸ ਲਈ ਇਹ ਪੰਜਾਬੀਆਂ ਦਾ ਕਲੱਬ ਵਧਾਈ ਦੇ ਪਾਤਰ ਹਨ।

ਪੰਜਾਬੀ ਲਿਸਨਰਜ ਕਲੱਬ ਵਲੋਂ ਮੁੱਖ ਮਿਹਮਾਨ ਪੌ: ਸੰਧੂ ਬਿਰਆਮੀ ਜੀ, ਵਿਰਕ ਪਿੰਡ ਦੇ ਸਰਪੰਚ ਸੁਮੀਤ ਬਸਰਾ ਜੀ ਅਤੇ ਸਕੂਲ ਦੇ ਮੁੱਖ ਅਧਿਆਪਕਾ ਪਰਮਜੀਤ ਕੌਰ ਜੀ ਨੂੰ ਵਿਸ਼ੇਸ਼ ਸ਼ਾਨਦਾਰ ਟਰੋਫੀ ਅਤੇ ਸ੍ਰੀ ਅਕਾਲ ਤਖਤ ਸਾਬਿ ਜ ੀਦੇ ਤੀਜੇ ਜਥੇਦਾਰ ਨਵਾਬ ਕਪੂਰ ਸਿੰਘ ਜ ਿਿਵਰਕ ਦੀ ਏ.3. ਸਾਈਜ ਦੀ ਫਰੇਮਡ ਫੋਟੋ ਪੇਸ਼ ਕੀਤੀ ਅਤੇ ਸਕੂਲ ਲਈ 10000 ਰੁਪੈ ਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਟਰੋਫੀ ਨਾਲ ਸਨਮਾਨਿੱਤ ਕੀਤਾ।

ਵਿਰਕ ਪਿੰਡ ਦੇ ਸਰਪੰਚ ਸੁਮੀਤ ਬਸਰਾ ਜੀ ਨੇ ਕਿਹਾ “ ਮੇਰੇ ਪਿੰਡ ਵਿਰਕ ਦੀ ਬਹੁੱਤ ਹੀ ਸਤਕਾਰਿੱਤ ਸਖਸ਼ੀਅਤ ਸ: ਤਰਲੋਚਨ ਸਿੰਘ ਵਿਰਕ ਜੀ ਨੇ ਜੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਿਿਖਆ ਦੇ ਮਿਆਰ ਨੂੰ ਉਚਾ ਕਰਨ ਲਈ ਜੋ ਭਾਸ਼ਣ ਮੁਕਾਬਲੇ ਕਰਵਾਏ ਹਨ ਇਹ ਇੱਕ ਸ਼ਲਾਘਾਯੋਗ ਉਪਰਲਾ ਹੈ। ਗ੍ਰਾਮ ਪੰਚਾਇੱਤ ਵਲੋਂ ਇਨ੍ਹਾ ਦਾ ਬਹੁੱਤ ਧੰਨਵਾਦ ਕੀਤਾ ਜਾਂਦਾ ਹ ੈਅਤੇ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਨਗਰ ਨਿਵਾਸੀ ਅਤੇ ਐਨ.ਆਰ.ਆਈ. ਵਲੋਂ ਵੀ ਅਜਿਹੇ ਉਪਰਾਲੇ ਭਵਿੱਖ ਵਿੱਚ ਕੀਤੇ ਜਾਣਗੇ।“

ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਜਿਨ੍ਹਾ ਨੇ ‘ਮਧਾਣੀਆਂ – ਕਿਨ੍ਹਾ ਨੇ ਜੰਮੀਆਂ ਕਿਨ੍ਹਾ ਨੇ ਲੈ ਜਾਣੀਆਂ’ ਗੀਤ ਲਿਿਖਆ ਸੀ ਅਤੇ ਮਾਂ=ਬੋਲੀ ਪੰਜਾਬੀ ਦੀ ਝੋਲੀ ਵਿੱਚ 20 ਕਿਤਾਬਾਂ ਪਾ ਚੁੱਕੇ ਹਨ ਜੀ ਨੇ ਵੁਲਵਰਹੈਂਪਟੰਨ ਯੂ.ਕੇ. ਤੋ ਇਹ ਸੁਨੇਹਾ ਭੇਜਆ “ ਵਿਰਕ ਸਾਹਿਬ ਆਪ ਜੀ ਦਾ ਪ੍ਰੋਗਰਾਮ ਪੜਿਆ ਰੂਹ ਖੁਸ਼ ਹੋ ਗਈ ਜਨਾਬ। ਭਾਗਾਂ ਵਾਲਾ ਹੈ ਪਿੰਡ ਵਿਰਕ ਜਿਸਦੀ ਗੋਦ ਵਿੱਚ ਆਪ ਜਨਮੇ, ਪੜ੍ਹੇ ਲਿਖੇ, ਜਵਾਨ ਹੋਏ। ਬਹੁੱਤ ਹੀ ਮਾਣ ਵਾਲੀ ਗੱਲ ਹੈ ਇਹ ਵੀ ਕਿ ਯੂ.ਕੇ ਵਿੱਚ ਰਹਿੰਦੇ ਹੋਏ ਵੀ ਆਪ ਜਦੋਂ ਵੀ ਪਿੰਡ ਵਿਰਕ ਆਉੰਦੇ ਹੋ ਤਾਂ ਪੰਜਾਬੀ ਮਾਂ-ਬੋਲੀ ਦੀ ਸਿਫਤ ਸਲਾਹ ਕਰਦਿਆਂ ਆਪਣੇ ਪਿੰਡ ਵਿਰਕਾਂ ਵਿੱਚ ਮਾਂ-ਬੋਲੀ ਸਬੰਧੀ ਬੱਚਿਆਂ ਦੇ ਦਿਲਾਂ ਵਿੱਚ ਵੀ ਪੰਜਾਬੀ ਬੋਲੀ ਦੀ ਜਾਗਰਿੱਤਾ ਉਤਸ਼ਾਹਿੱਤ ਕਰਦੇ ਹੋ। ਧੀਆਂ ਪੁੱਤ ਨੇ ਪੰਜਾਬੀ, ਜੋ ਪੰਜਾਬੀ ਬੋਲਦੇ, ਮਾਂ ਜਨਣੀ ਦੀ ਮਮਤਾ ਵਿੱਚ ਰੰਗ ਘੋਲਦੇ। ਐ ਮਾਂ-ਬੋਲੀ ਪੰਜਾਬੀ, ਤੇਰੀ ਵੱਧਦੀ ਸ਼ਾਨ ਰਹੇ, ਤੇਰੀ ਚੜ੍ਹਦੀ ਕਲਾ ਹੋਵੇ,ਤੇਰਾ ਜੱਗ ‘ਚ ਮਾਣ ਰਹੇ ਮਾਣ ਰਹੇ ਮਾਣ ਰਹੇ॥“

ਤਰਲੋਚਨ ਸਿੰਘ ਵਿਰਕ ਨੇ ਕਿਹਾ “ ਸਾਨੂੰ ਬੱਚਿਆਂ ਤੋਂ ਸਿੱਖਣਾ ਚਾਹੀਦਾ ਹੈ। ਬਜੁਰਗ ਅਤੀਤ ਵਿੱਚ ਜਿਉਂਦਾ ਹੈ ਇਸ ਲਈ ਦੁਖੀ ਰਹਿੰਦਾ ਹੈ। ਨੌਜਵਾਨ ਭਵਿੱਖ ਵਿੱਚ ਜਿਉਂਦਾ ਹੈ ਇਸ ਲਈ ਪਰੇਸ਼ਾਨ ਰਹਿੰਦਾ ਹੈ। ਬੱਚਾ ਵਰਤਮਾਨ ਵਿੱਚ ਜਿਉਂਦਾ ਹੈ ਇਸ ਲਈ ਹਮੇਸ਼ਾ ਹੀ ਖੁਸ਼ ਰਹਿੰਦਾ ਹੈ। ਸੋ ਵਰਤਮਾਨ ਵਿੱਚ ਜੀਓ ਤੇ ਹਮੇਸ਼ਾ ਖੁਸ਼ ਰਹੋ। ਇਹ ਪੰਜਾਬੀ ਦੇ ਮੁਕਾਬਲਿਆਂ ਲਈ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਖਾਸ ਕਰਕੇ ਵਿਰਕ ਪਿੰਡ ਦੇ ਸਰਪੰਚ ਦੇ ਸਿਹਯੋਗ ਦਾ ਬਹੁੱਤ ਬਹੁੱਤ ਧੰਨਵਾਦ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਤਰਾਂ ਦੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਣਗੇ।

ਡਾ: ਹਰਸ਼ਿੰਦਰ ਕੌਰ ਪਟਿਆਲਾ ਜੀ ਨੇ ਤਰਲੋਚਨ ਸਿੰਘ ਵਲੋਂ ਕਰਵਾਏ ਮੁਕਾਬਲਿਆਂ ਬਾਰੇ ਦੱਸਿਆ “ ਜੁਬਾਨ ਕਿਸੇ ਵੀ ਕੌਮ ਦੀ ਪਛਾਣ ਹੁੰਦੀ ਹੈ। ਇਤਿਹਾਸ ਨੂੰ ਜਿਉਂਦੇ ਰੱਖਣ ਲਈ ਜੁਬਾਨ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਏਸੇ ਲਈ ਬਥੇਰੀਆਂ ਕੌਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਹਨ, ਜਿਨ੍ਹਾ ਨੇ ਆਪਣੀ ਮਾਂ-ਬੋਲੀ ਤਿਆਗ ਦਿੱਤੀ ਹੈ।

ਮਾਂ-ਬੋਲੀ ਨਾਲ ਵਿਰਸਾ ਜੋੜਿਆ ਹੁੰਦਾ ਹੈ। ਇਸ ਵਿਰਸੇ ਨੂੰ ਅਗਾਂਹ ਤੋਰਨ ਲਈ ਜਰੂਰੀ ਹ ੈਕਿ ਅਗਲੀ ਪੌਂਦ ਆਪਣੀ ਮਾਂ-ਬੋਲੀ ਨਾਲ ਰਿਸ਼ਤਾ ਜੋੜੀ ਰੱਖੇ। ਅਗਾਂਹਵਧੂ ਦੇਸ਼ਾਂ ਵਿੱਚ ਅੱਗੇ ਵਧਣ ਦੀ ਹੋੜ ਲੱਗੀ ਹੁੰਦੀ ਹੈ ਤੇ ਅਜਿਹੇ ਮੌਕੇ ਗਿਣਤੀ ਦੇ ਲੋਕ ਮਾਂ-ਬੋਲੀ ਚਿੰਤਿਤ ਹੁੰਦੇ ਹਨ। ਪਰ ਜਿੰਨੇ ਵੀ ਹੁੰਦੇ ਹਨ, ਬੇਮਿਸਾਲ ਹੁੰਦੇ ਹਨ।

ਜਿਸ ਕਿਸੇ ਨੇ ਹਾਲੇ ਤੱਕ ਮਾਂ-ਬੋਲੀ ਨੂੰ ਹਿੱਕ ਨਾਲ ਲਾਇਆ ਹੈ, ਉਸ ਇਤਿਹਾਸ ਸਿਰਜਿਆ ਹੈ ਤੇ ਅਮਰ ਹੋ ਗਿਆ ਹੈ। ਕਿਉਂਕਿ ਮਾਂ-ਬੋਲੀ ਮਾਂ ਵਾਂਗ ਹੀ ਪਿਆਰਦੀ ਦੁਲਾਰਦੀ ਆਪਣੇ ਪੁੱਤਰਾਂ ਨੂੰ ਉਤਾਂਹ ਵੱਲ ਤੋਰਦੀ ਰਹਿੰਦੀ ਹੈ। ਤੁਸੀਂ ਮਾਂ-ਬੋਲੀ ਨੂੰ ਨਵੀਂ ਪਨੀਰੀ ਵਿੱਚ ਬੋਅ ਕੇ ਕਮਾਲ ਕਰ ਦਿੱਤੀ ਹੈ। ਤੁਸੀਂ ਵਧਾਈ ਦੇ ਪਾਤਰ ਹੋ। ਸ਼ਾਲਾ ਜਿਉਂਦੇ ਰਹਿਣ ਤੁਹਾਡੇ ਵਰਗੇ ਮਾਂ-ਬੋਲੀ ਦੇ ਸੇਵਾ ਕਰਦੇ ਪੁੱਤਰ। ਤੁਹਾਡੇ ਵਰਗਿਆਂ ਸਦਕਾ ਪੰਜਾਬੀ ਦੀ ਹਮੇਸ਼ਾ ਜੈ ਜੈ ਕਾਰ ਹੁੰਦੀ ਰਹੇਗੀ। ਬਹੁੱਤ ਸ਼ੁੱਭ ਇਸ਼ਾਵਾਂ।“

ਸਟੇਜ ਦੀ ਸੇਵਾ ਸਕੂਲ ਦੇ ਮੁੱਖ ਅਧਿਆਪਿਕਾ ਪਰਮਜੀਤ ਕੌਰ ਜ ੀਨੇ ਬਾਖੂਬੀ ਨਾਲ ਨਿਭਾਈ। ਇਸ ਪ੍ਰੋਗਰਾਮ ਦੀ ਣੂ.ਕੇ. ਦੇ ਕਾਂਸ਼ੀ ਟੀ.ਵੀ. ਵਾਲਿਆਂ ਨੇ ਰੀਕਾਰਢਿੰਗ ਕੀਤੀ ਜੋ ਕੁੱਝ ਦਿਨ੍ਹਾ ਵਿੱਚ ਟੈਲੀਵਿਯਨ ਤੇ ਦਿਖਾਈ ਜਾਵੇਗੀ।

ਵਿੱਚ ਦੁਨੀਆ ਦੇ ਇੱਕ ਸਿਰਤਾਜ ਬੋਲੀ
ਕਹਿੰਦੇ ਜਿਸ ਨੂੰ ਬੋਲੀ ਪੰਜਾਬੀਆਂ ਦੀ
ਚਾਰ ਚੰਨ ਨੂੰ ਜਿਨ੍ਹਾ ਨੇ ਚੰਨ ਲਾਏ
ਵਿੱਚੋਂ ਗੂੰਜਦੀ ਤਾਰ ਰਬਾਬਿਆਂ ਦੀ
ਜਿਹਨੂੰ ਪੀਰਾਂ ਫਕੀਰਾਂ ਨੇ ਜਨਮ ਦਿੱਤਾ
ਦਿੱਤੀਆਂ ਗੁਰੂ ਅਵਤਾਰਾਂ ਨੇ ਲੋਰੀਆਂ ਨੇ
ਬੁਲੇ ਸ਼ਾਹ ਹੁਸੈਨ ਤੇ ਵਾਰਸ ਨੇ
ਇਹਦੀ ਜੀਭ ਤੇ ਮਿਸ਼ਰੀਆਂ ਖੋਰੀਆਂ ਨੇ

Previous articleसमय के धरातल पर टिका कहानी संग्रह ” समय नहीं है”
Next articleਰਿਸ਼ਤਿਆਂ ਦੀ ਲਾਸ਼