HOME ਤਾਰਾਂ ਦੇ ਜਾਲਾਂ ਤੋਂ ਪ੍ਰੇਸ਼ਾਨ ਹੋਈ ਰੋਪੜ ਦੀ ਗ੍ਰੀਨ ਐਵੇਨਿਊ ਕਲੋਨੀ

ਤਾਰਾਂ ਦੇ ਜਾਲਾਂ ਤੋਂ ਪ੍ਰੇਸ਼ਾਨ ਹੋਈ ਰੋਪੜ ਦੀ ਗ੍ਰੀਨ ਐਵੇਨਿਊ ਕਲੋਨੀ

2
ਰੋਪੜ,  (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਗ੍ਰੀਨ ਐਵਨਿਊ ਕਲੋਨੀ, ਰੋਪੜ ਪ੍ਰਾਈਵੇਟ ਕੰਪਨੀਆਂ ਦੁਆਰਾ ਬਿਜਲੀ ਦੇ ਖੰਭਿਆਂ ‘ਤੇ ਪਾਈਆਂ ਇੰਟਰਨੈੱਟ ਦੀਆਂ ਤਾਰਾਂ ਤੋਂ ਡਾਹਢੀ ਪ੍ਰੇਸ਼ਾਨ ਹੈ। ਇਹਨਾਂ ਲਮਕਦੀਆਂ ਹੋਈਆਂ ਤਾਰਾਂ ਦਾ ਜਾਲ ਇਨਾਂ ਸੰਘਣਾ ਹੈ ਕਿ ਇਸ ਵਿੱਚ ਕਈ ਵਾਰ ਪੰਛੀ ਵੀ ਫਸ ਜਾਂਦੇ ਹਨ ਅਤੇ ਦੁਰਘਟਨਾਵਾਂ ਹੋ ਜਾਂਦੀਆਂ ਹਨ। ਦਸ਼ਮੇਸ਼ ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਅਤੇ ਮੈਂਬਰਾਂ ਵੱਲੋਂ ਇਸ ਬਾਬਤ ਉਚੇਚੀ ਮੀਟਿੰਗ ਸੱਦੀ ਗਈ। ਜਿਸ ਵਿੱਚ ਸਬੰਧਤ ਉਚ-ਅਧਿਕਾਰੀਆਂ ਦੇ ਧਿਆਨ ਵਿੱਚ ਇਹ ਸਾਰਾ ਮਸਲਾ ਲਿਆਉਣ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਕਲੱਬ ਮੈਂਬਰ ਮਾ. ਕੁਲਵੰਤ ਸਿੰਘ, ਬਲਪ੍ਰੀਤ ਸਿੰਘ, ਪਰਮਜੀਤ ਸਿੰਘ, ਗਗਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਅਮਨੀਤ ਸਿੰਘ, ਸਰਬਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਤ ਦੇ ਮੂੰਹੋਂ ਜ਼ਿੰਦਗੀਆਂ ਖਿੱਚ ਲਿਆਉਣ ਵਾਲਾ ਬਹਾਦਰ : ਕੈਪਸੂਲ ਗਿੱਲ
Next articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਸੈਮੀਨਾਰ ਆਯੋਜਿਤ