(ਸਮਾਜ ਵੀਕਲੀ)
ਨਸ਼ੇ ਦਾ ਆਦੀ,
ਖਤਮ ਹੋਈ ਅਜ਼ਾਦੀ।
ਨਸ਼ੇ ਦਾ ਆਦੀ,
ਸੇਹਿਤ ਦੀ ਬਰਵਾਦੀ।
ਨਸ਼ੇ ਦਾ ਆਦੀ,
ਘਰ ਦੀ ਬਰਵਾਦੀ।
ਨਸ਼ੇ ਦੀ ਸ਼ੁਰੂਆਤ ਉਸ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ, ਜਿਸ ਦਿਨ ਤੋਂ ਅਸੀਂ ਬੱਚਿਆਂ ਨੂੰ ਜੇਬ ਖਰਚਾ ਦੇਣਾ ਸ਼ੁਰੂ ਕਰਦੇ ਹਾਂ। ਜੇਬ ਖਰਚਾ ਦੇਣ ਤੋਂ ਬਾਦ ਬੱਚਾ ਕੀ ਖਰੀਦ ਕੇ ਖਾਂਦਾ, ਕੀ ਪੀਂਦਾ? ਕਦੇ ਦੇਖਣ ਦੀ ਕੋਸ਼ਿਸ਼ ਕੀਤੀ,…ਨਹੀਂ!….. ਨਾ.. ਸਾਡੇ ਕੋਲ ਟਾਈਮ ਹੀ ਨਹੀਂ ਹੈ। ਇਹ ਕੋਲਡ ਡਰਿੰਕਸ, ਸੌਫਟ ਡਰਿੰਕਸ, ਐਨਰਜੀ ਡਰਿੰਕਸ ਸੱਭ ਆਦਿਤ ਪਾਉਣ ਵਾਲੇ ਹਨ। ਇਹਨਾਂ ਦੀ ਲਤ ਹੀ ਖੱਤਰਨਾਕ ਨਸ਼ਿਆਂ ਦੀ ਜੜ੍ਹ ਹੈ। ਜੇ ਇਹਨਾਂ ਡਰਿੰਕਸ ਦੀ ਆਦਿਤ ਨੂੰ ਹਟਾਉਣਾ ਔਖਾ ਹੈ ਤਾਂ ਦੂਜੇ ਨਸ਼ਿਆਂ ਦੀ ਆਦਿਤ ਹਟਾਉਣੀ ਸੌਖੀ ਨਹੀਂ। ਗੱਲ ਧਿਆਨ ਦੇਣ ਦੀ ਹੈ। ਬੱਚਾ ਕਿਸ ਨੂੰ ਮਿਲਦਾ, ਕਿਸ ਨਾਲ ਦੋਸਤੀ….. ਕਦੇ ਸੋਚਿਆ ਵਿਚਾਰਿਆ ਨਹੀਂ……. ਬੱਚਾ ਰਾਤ ਨੂੰ ਕਿਥੋਂ ਆਓਂਦਾ?…ਕਿੱਥੇ ਜਾਂਦਾ?….. ਕਿਸ ਕੋਲ ਜਾਂਦਾ?… ਕਿਉਂ ਜਾਂਦਾ?… ਕਦੇ ਚੈਕ ਕਰਨ ਦੀ ਕੋਸ਼ਿਸ਼ ਕੀਤੀ… ਨਹੀਂ ਨਾ!ਬੱਚਾ ਜੋ ਕਹਿ ਕੇ ਗਿਆ, ਕੀ ਉੱਥੇ ਗਿਆ?… ਕਦੇ ਕਦੇ ਫਰਜ਼ ਨੂੰ ਪਛਾਣ ਦੇ ਹੋਏ ਅਚਨਚੇਤ ਚੈਕ ਕੀਤਾ?
ਬੱਚਿਆਂ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ, ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ। ਬੱਚਿਆਂ ਨਾਲ ਮਾਂ ਬਾਪ ਦੇ ਰਿਸ਼ਤੇ ਤੋਂ ਉਪਰ ਉੱਠ ਕੇ ਦੋਸਤਾਂ ਵਾਲਾ ਰਿਸ਼ਤਾ ਕਾਇਮ ਕਰੋ। ਉਹਨਾਂ ਦਾ ਭਰੋਸਾ ਜਿੱਤੋ।
ਬੱਚਿਆਂ ਨੂੰ ਬਚਪਨ ਚੋਂ ਪੜ੍ਹਾਈ ਦਾ ਅਤੇ ਵੱਡੇ ਹੋਇਆਂ ਨੂੰ ਕੰਮ ਦਾ ਬੋਝ ਨਾ ਬਣਨ ਦਿਓ। ਉਹਨਾਂ ਨੂੰ ਉਹਨਾਂ ਦੀ ਸੋਚ ਮੁਤਾਬਿਕ ਉਹਨਾਂ ਨੂੰ ਪੜ੍ਹਾਈ ਦਾ ਕੋਰਸ ਅਤੇ ਸ਼ੌਕ ਮੁਤਾਬਿਕ ਕੰਮ ਦੀ ਚੋਣ ਕਰਨ ਦਿਓ । ਬੱਚਿਆਂ ਦੀ ਜਿੰਦਗੀ ਸੌਖੀ ਰਹੁਗੀ।
ਬੱਚਿਆਂ ਨੂੰ ਧੱਕੇ ਨਾਲ ਨਹੀਂ, ਉਹਨਾਂ ਦੇ ਮਨ ਨੂੰ ਸਮਝ ਕੇ, ਉਹਨਾਂ ਦੀ ਸੋਚ ਬਦਲੋ।ਬੱਚੇ ਨੂੰ ਨਸ਼ੇ ਚੋਂ ਕੱਢਣ ਲਈ ਆਪਣੇ ਰੋਲ ਨੂੰ ਸਾਰਥਿਕ ਬਣਾ ਕੇ ਉਸ ਨੂੰ ਦਲ ਦਲ ਚੋਂ ਨਿਕਲਣ ਦੀ ਕੋਸ਼ਿਸ਼ ਵਿੱਚ ਭਾਗੀਦਾਰ ਬਣਾਓ । ਇਕੱਲੀ ਸਰਕਾਰ ਜਾਂ ਪ੍ਰਸ਼ਾਸ਼ਨ ਨੂੰ ਜੁੰਮੇਵਾਰੀ ਨਾ ਦਿਓ। ਨਸ਼ਾ ਛੱਡ ਚੁੱਕੇ ਬੱਚਿਆਂ ਨੂੰ ਰੋਲ ਮਾਡਲ ਬਣਾ ਕੇ ਉਹਨਾਂ ਸਾਥ ਲਓ ਅਤੇ ਪ੍ਰੇਰਣਾ ਸਰੋਤ ਬਣਾਓ।ਸਾਥੀ ਨੂੰ ਸਾਥੀ ਚੰਗੀ ਤਰਾਂ ਸਮਝਦੇ ਹਨ ।
ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਨੂੰ ਆਪਣੀ ਜੰਗ ਸਮਝੋ।
ਹਰ ਇੱਕ ਇਸਦਾ ਭਾਗੀਦਾਰ ਬਣ ਕੇ ਇਸ ਨੂੰ ਸਫਲ ਬਣਾਓ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾ



