HOME ,,ਬੇਬੇ ਦੀ ਚਿੱਤਰਕਾਰੀ,,

,,ਬੇਬੇ ਦੀ ਚਿੱਤਰਕਾਰੀ,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਮਿੱਟੀ ਦੀ ਮਹਿਕ ਉੱਦੋਂ, ਕੰਧਾਂ
ਵਿੱਚੋਂ ਆਉਂਦੀ ਸੀ,
ਬੜੀ ਸਚਿਆਰੀ ਬੇਬੇ, ਤੋਤੇ
ਚਿੜੀਆਂ ਬਣਾਉਂਦੀ ਸੀ।
ਲਿਪ ਕੇ ਸੀ ਉਹ ਰੱਖਦੀ ਚੁੱਲ੍ਹੇ,
ਚੌਂਕੇ ਹਾਰੇ ਨੂੰ,
ਬੜਾ ਪੋਚ ਰੱਖਦੀ ਬੇਬੇ ਕੰਧੋਲੀ
ਵਾਲੇ ਗਲਿਆਰੇ ਨੂੰ।
ਟਾਣ ਉੱਤੇ ਰੱਖਦੀ ਸੀ ਕੋਲੀਆਂ
ਤੇ ਥਾਲੀਆਂ,
ਮਿੱਟੀ ਦੀਆਂ ਕੁੱਜੀਆਂ ਸੋਹਣੀਆਂ
ਸੀ ਬਾਹਲੀਆਂ।
ਕੌਲਿਆਂ ਦੇ ਵਿੱਚ, ਆਲ਼ੇ ਹੁੰਦੇ
ਸਾਡੇ ਬਾਰ ਦੇ।
ਦੀਵਾਲੀ ਵਾਲੇ ਦਿਨ, ਦੀਵੇ ਵਿੱਚ
ਰੱਖਣੇ ਸਵਾਰ ਕੇ।
ਬੱਠਲ ਨਾਲ ਬੇਬੇ, ਮਿੱਟੀ ਛੱਪੜ
ਚੋਂ ਢੋਹਦੀ ਸੀ,
ਘੋਲ ਘੋਲ ਬਾਲਟੀ ‘ਚ ਪੋਚੇ ਉਹ
ਲਾਉਂਦੀ ਸੀ।
ਚਿੱਤਰਕਾਰੀ ਕਰਦੀ ਬੜੀ ਹੀ
ਕਮਾਲ ਦੀ,
ਤਿਉਹਾਰੋਂ ਪਹਿਲਾਂ ਮਿੱਟੀ ਟੋਇਆਂ
ਚੋਂ ਭਾਲਦੀ।
ਸ਼ਤੀਰਾਂ ਤੇ ਲਟੈਣਾਂ ਵਾਲੇ ਹੁੰਦੇ ਕੱਚੇ
ਘਰ ਸੀ,
ਨਾ ਜਿੰਦਾਂ ਨਾ ਕੁੰਡਾ ਖੁੱਲ੍ਹੇ ਰਹਿੰਦੇ
ਦਰ ਸੀ।
ਉਹ ਹੁਣ ਮੌਜਾਂ “ਪੱਤੋ” ਮੁੜ ਨੀਂ
ਥਿਆਉਣੀਆਂ,
ਨਾ ਹੀ ਬੇਬੇ ਕੰਧਾਂ ਉੱਤੇ, ਬੂਟੀਆਂ
ਨੇ ਪਾਉਣੀਆਂ।
ਹਰਪ੍ਰੀਤ ਪੱਤੋ (ਮੋਗਾ)
94658-21417
[email protected]

Previous articleਲੋਕ ਸਭਾ ‘ਚ ਪੇਸ਼ ਹੋਵੇਗਾ ਵਕਫ਼ ਸੋਧ ਬਿੱਲ, ਭਾਜਪਾ-ਕਾਂਗਰਸ ਸਮੇਤ ਕਈ ਪਾਰਟੀਆਂ ਨੇ ਜਾਰੀ ਕੀਤਾ ਵ੍ਹੀਪ
Next articleਨਸ਼ੇ ਦਾ ਆਦੀ