(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦੋ ਦਿਨ ਪਹਿਲਾਂ ਦੀ ਪੁਲਿਸ ਨੇ ਢਾਬੇ ਉੱਤੇ ਖਾਣਾ ਖਾ ਰਹੇ ਦੋ ਵਿਅਕਤੀਆਂ ਨਾਲ ਬਹਿਸਬਾਜੀ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਸੀ ਕੁੱਟਮਾਰ ਵੀ ਅਜਿਹੀ ਕੀਤੀ ਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ ਇਹ ਵਿਅਕਤੀ ਪੁਲਿਸ ਲਈ ਤਾਂ ਆਮ ਹੀ ਹੋਣਗੇ ਪਰ ਜਦੋਂ ਪਤਾ ਲੱਗਿਆ ਕਿ ਇਹ ਭਾਰਤੀ ਫੌਜ ਵਿੱਚ ਸ਼ਾਨਦਾਰ ਡਿਊਟੀ ਨਿਭਾਉਣ ਵਾਲੇ ਖਾਨਦਾਨੀ ਫੌਜੀ ਪਰਿਵਾਰ ਨਾਲ ਸੰਬੰਧਿਤ ਰੱਖਣ ਵਾਲੇ ਕਰਨਲ ਪੁਸ਼ਪਿੰਦਰ ਬਾਠ ਤੇ ਉਹਨਾਂ ਦਾ ਬੇਟਾ ਹੈ ਰਾਤ 11 ਵਜੇ ਤੋਂ ਬਾਅਦ ਇਹ ਕੁੱਟਮਾਰ ਹੋਈ ਹੁਣ ਇਥੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਚਾ ਅਗਵਾ ਕਾਂਡ ਦੇ ਵਿੱਚ ਪੁਲਿਸ ਪਾਰਟੀ ਨੇ ਸ਼ਾਨਦਾਰ ਕੰਮ ਕੀਤਾ ਸੀ ਤੇ ਉਸ ਪੁਲਿਸ ਪਾਰਟੀ ਨੂੰ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਤੇ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਤੇ ਇਨਾਮ ਦਿੱਤਾ ਗਿਆ ਸੀ। ਹੁਣ ਅਸਲ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਜਿਸ ਵਿੱਚ ਚਾਰ ਸੀਨੀਅਰ ਪੁਲਿਸ ਅਧਿਕਾਰੀ ਇੰਸਪੈਕਟਰ ਰੈਂਕ ਦੇ ਹਨ ਉਹਨਾਂ ਨੇ ਹੀ ਇਸ ਕਰਨਲ ਤੇ ਉਸ ਦੇ ਬੱਚੇ ਦੀ ਕੁੱਟਮਾਰ ਕੀਤੀ ਹੈ।
ਇਹ ਸਾਰੇ ਦੋਸ਼ ਅੱਜ ਕਰਨਲ ਪੁਸ਼ਪਿੰਦਰ ਬਾਠ ਦੀ ਧਰਮ ਪਤਨੀ ਬੇਬੀ ਬਾਠ ਨੇ ਮੀਡੀਆ ਸਾਹਮਣੇ ਰੱਖੇ ਇੱਥੇ ਹੀ ਬੱਸ ਨਹੀਂ ਕਰਨਲ ਸਾਹਿਬ ਦਾ ਪਰਿਵਾਰ ਪੰਜਾਬ ਦੇ ਡੀਜੀਪੀ ਨੂੰ ਮਿਲਣ ਲਈ ਚੰਡੀਗੜ੍ਹ ਵਿੱਚ ਵੀ ਪੁੱਜ ਚੁੱਕਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਬਾਠ ਨੇ ਕਿਹਾ ਕਿ ਜਿੱਥੇ ਇੱਕ ਭਾਰਤੀ ਫੌਜ ਦੇ ਅਫ਼ਸਰ ਨੂੰ ਹੀ ਨਹੀਂ ਬਖਸ਼ਿਆ ਜਾ ਰਿਹਾ ਉੱਥੇ ਆਮ ਲੋਕਾਂ ਦਾ ਕੀ ਹੁੰਦਾ ਹੋਵੇਗਾ। ਬੀਬੀ ਹੋਰਾਂ ਨੇ ਕਿਹਾ ਕਿ ਸਾਡਾ ਚਾਰ ਪੀੜੀਆਂ ਤੋਂ ਖਾਨਦਾਨੀ ਪਰਿਵਾਰ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਮੇਰੇ ਸਹੁਰਾ ਸਾਹਿਬ ਨੇ ਭਾਰਤ ਪਾਕ ਜੰਗ ਵਿੱਚ ਵੀ ਹਿੱਸਾ ਲਿਆ ਤੇ ਇਹ ਜਿਹੜੇ ਪੁਲਿਸ ਵਾਲਿਆਂ ਨੇ ਮੇਰੇ ਪਤੀ ਦੇ ਨਾਲ ਇੰਨਾ ਮਾੜਾ ਦੁਰਵਿਵਹਾਰ ਕੀਤਾ ਹੈ ਇਸ ਤਰ੍ਹਾਂ ਤਾਂ ਦੁਸ਼ਮਣ ਦੇਸ਼ ਦੇ ਫੜੇ ਹੋਏ ਬੰਦੇ ਨਾਲ ਵੀ ਫੌਜ ਨਹੀਂ ਕਰਦੀ ਉਹਨਾਂ ਵੀਡੀਓ ਚ ਪੇਸ਼ ਕਰਦਿਆਂ ਕਿਹਾ ਕਿ ਆਹ ਸਭ ਕੁਝ ਤੁਹਾਡੇ ਸਾਹਮਣੇ ਹੈ ਇਹ ਸਭ ਕੁਝ ਮੈਨੂੰ ਢਾਬੇ ਵਾਲੇ ਨੇ ਹੀ ਦੱਸਿਆ ਕਿ ਇਹਨਾਂ ਪੁਲਿਸ ਵਾਲਿਆਂ ਨੂੰ ਸਵੇਰ ਵੇਲੇ ਸਨਮਾਨ ਇਨਾਮ ਮਿਲਿਆ ਹੈ ਤੇ ਉਸ ਕਾਰਨ ਇਹ ਦਾਰੂ ਵਿੱਚ ਟੱਲੀ ਹੋਏ ਸਨ ਤੇ ਇਹ ਹਰਕਤ ਕਰਕੇ ਗਏ।
ਬੇਬੀ ਬਾਠ ਨੇ ਕਿਹਾ ਕਿ ਮੈਂ ਇਸ ਘਟਨਾ ਨੂੰ ਵੇਖ ਕੇ ਜਿਉਂਦੀ ਹੀ ਮਰ ਗਈ ਹਾਂ ਤੇ ਹੁਣ ਇਹਨਾਂ ਪੁਲਿਸ ਵਾਲੇ ਗੁੰਡਿਆਂ ਦੇ ਖਿਲਾਫ ਅਖੀਰਲੇ ਦਮ ਤੱਕ ਲੜਾਂਗੀ ਤੇ ਇਹਨਾਂ ਨੂੰ ਸਜ਼ਾ ਦਵਾਵਾਂਗੀ ਕਿਉਂਕਿ ਅਜਿਹਾ ਕੁਝ ਤਾਂ ਕੋਈ ਵੀ ਸੁਰੱਖਿਆ ਦਸਤੇ ਨਹੀਂ ਕਰਦੇ। ਬੇਬੀ ਬਾਠ ਨੇ ਕਿਹਾ ਕਿ ਫੌਜ ਦੇ ਡਿਸਿਪਲਨ ਵਿੱਚ ਫੌਜੀ ਗੱਡੀ ਦੇ ਵਿੱਚ ਕੋਈ ਸਿਗਰਟ ਤੱਕ ਨਹੀਂ ਪੀ ਸਕਦਾ ਸ਼ਰਾਬ ਦਾ ਇੱਕ ਪਾਸੇ ਰਹੀ ਤੇ ਇਹ ਸਰਕਾਰੀ ਗੱਡੀ ਦੇ ਵਿੱਚ ਸ਼ਰਾਬ ਰੱਖ ਕੇ ਪੀ ਰਹੇ ਸਨ। ਉਹਨਾਂ ਇਲਜ਼ਾਮ ਲਾਇਆ ਕਿ ਐਸਐਸਪੀ ਨਾਨਕ ਸਿੰਘ ਤੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਸਾਨੂੰ ਫੈਸਲਾ ਕਰਨ ਦੇ ਲਈ ਦਬਾਅ ਪਾ ਰਹੇ ਹਨ ਹੁਣ ਜਦੋਂ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਨੋਟਿਸ ਲਿਆ ਤਾਂ ਪਟਿਆਲਾ ਪੁਲਿਸ ਦੇ ਅਧਿਕਾਰੀ ਸਾਡੇ ਘਰ ਆ ਕੇ ਮਿੰਨਤਾਂ ਕਰ ਰਹੇ ਹਨ ਪਰ ਅਸੀਂ ਹੁਣ ਇਹਨਾਂ ਨੂੰ ਸਬਕ ਸਿਖਾ ਕੇ ਹੀ ਹਟਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



