ਜਲੰਧਰ , (ਸਮਾਜ ਵੀਕਲੀ) (ਜੱਸਲ)- ਐਡਵੋਕੇਟ ਹਰਭਜਨ ਸਾਂਪਲਾ ਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬੁੱਧ ਗਯਾ ਮੁਕਤੀ ਅੰਦੋਲਨ ਬਾਰ੍ਹਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਧਰਨੇ ਨੂੰ ਬੁੱਧੀਜੀਵੀ ਅਤੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਬਿਕਰਮ ਜੀ,ਇਲਾਹਾਬਾਦ ਯੂਨੀਵਰਸਿਟੀ ਨੇ ਆਪਣਾ ਸਮਰਥਨ ਦਿੱਤਾ। ਉਹਨਾਂ ਬਹੁਜਨ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਜਾਤ ਪਾਤ ਤੋਂ ਉਪਰ ਉੱਠ ਕੇ ਬੋਧ ਗਯਾ ਅੰਦੋਲਨ ਵਿਚ ਜਾਣਾ ਚਾਹੀਦਾ ਹੈ। ਮੈਂ ਵੀ ਬੋਧ ਗਯਾ ‘ਚ ਵੱਧ ਤੋਂ ਵੱਧ ਸਮਾਂ ਦੇ ਕੇ ਬੁੱਧਿਸਟਾਂ ਵਲੋਂ ਵਿੱਢੇ ਗਏ ਅੰਦੋਲਨ ਨੂੰ ਕਾਮਯਾਬ ਕਰਾਂਗਾ। ਭੰਤੇ ਵਿਨੈ ਭਿਖਸ਼ੂ ਵੱਲੋਂ ਧਰਨੇ ਦਾ ਸਮਰਥਨ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਅੰਦੋਲਨਕਾਰੀਆਂ ਨਾਲ ਖੜਾ ਹਾਂ। ਇਸ ਸਮਰਥਨ ਨਾਲ ਅੰਦੋਲਨਕਾਰੀਆਂ ਦੇ ਹੌਸਲੇ ਬੁਲੰਦ ਹੋਏ ਹਨ। ਸ੍ਰੀ ਅਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਨੇ ਬੁੱਧ ਗਯਾ ਮੁਕਤੀ ਅੰਦੋਲਨ ਦਾ ਸਮਰਥਨ ਦੇਣ ਵਾਲੇ ਬੁੱਧੀਜੀਵੀਆਂ, ਭਿਖਸ਼ੂਆਂ , ਸਮਰਥਕਾਂ ਦਾ ਧੰਨਵਾਦ ਕੀਤਾ।
HOME ਬੁੱਧੀਜੀਵੀ ਅਤੇ ਇਤਿਹਾਸਕਾਰ ਪ੍ਰੋਫੈਸਰ ਬਿਕਰਮ ਵਲੋਂ ਬੋਧ ਗਯਾ ਅੰਦੋਲਨ ਨੂੰ ਸਮਰਥਨ



