ਭਾਰਤੀ ਸੰਵਿਧਾਨ ਦੇ ਰਚਨਹਾਰੇ ਵਿਰੁੱਧ ਗਲਤ ਟਿੱਪਣੀਆਂ ਕਰਨ ਵਾਲੇ ਅਮਿਤ ਸ਼ਾਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ : ਲੰਬੜਦਾਰ ਰਣਜੀਤ ਰਾਣਾ

ਲੰਬੜਦਾਰ ਰਣਜੀਤ ਰਾਣਾ

ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਭਾਰਤ  ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਬੰਧ ਵਿੱਚ ਕੀਤੀਆਂ ਗਲਤ ਟਿੱਪਣੀਆਂ ਸੰਵਿਧਾਨ ਅਤੇ ਦੇਸ਼ ਲਈ ਖਤਰਨਾਕ ਹਨ ! ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਖੁਆਸਪੁਰ ਹੀਰਾਂ ਦੇ ਲੰਬੜਦਾਰ ਰਣਜੀਤ ਸਿੰਘ ਰਾਣਾ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ।ਉਹਨਾ ਕਿਹਾ ਕਿ ਆਰ. ਐਸ. ਐਸ. ਅਤੇ ਭਾਰਤੀ ਜਨਤਾ ਪਾਰਟੀ ਦੀ ਦੋਗਲੀ ਨੀਤੀ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ. ਦੀ ਸਰਕਾਰ ਭਾਰਤੀ ਸੰਵਿਧਾਨ ਦੀ ਰਖਵਾਲੀ ਬਣਨ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਦੁਜੇ ਪਾਸੇ ਜੋ ਪਾਰਟੀਆਂ ਸੰਵਿਧਾਨ ਬਚਾਉਣ ਲਈ ਦੇਸ਼ ਪੱਧਰ ਤੇ ਸੰਘਰਸ਼ ਕਰ ਰਹੀਆਂ ਹਨ ਉਨ੍ਹਾਂ ਦਾ ਡੱਟ ਕੇ ਵਿਰੋਧ ਕਰ ਰਹੀ ਹੈ ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਕੇ ਦੱਸ ਰਹੀ ਹੈ ਕਿ ਬੀਜੇਪੀ. ਤੋਂ ਬਿਨਾਂ ਹੋਰ ਕੋਈ ਸੰਵਿਧਾਨ ਪ੍ਰਤੀ ਵਚਨਵੱਧ ਨਹੀਂ ਹੈ।ਉਹਨਾ ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਫਿਰਕਾਪ੍ਰਸਤ ਵਾਲੀ ਨੀਤੀ ਦਾ ਪੋਸਟ ਮਾਰਟਮ ਕਰਦਿਆਂ ਕਿਹਾ ਕਿ  ਬਾਬਾ ਸਾਹਿਬ ਅੰਬੇਡਕਰ ਜੀ ਨੇ ਦੇਸ਼ ਵਿੱਚ ਜਾਤਪਾਤ ਤੇ ਆਧਾਰਿਤ ਮਨੂੰ ਸਮ੍ਰਿਤੀ ਅਨੁਸਾਰ ਮਨੁੱਖਤਾ ਦੇ ਵਿਰੁੱਧ ਚੱਲ ਰਹੀ ਸਮਾਜਿਕ ਵਿਵਸਥਾ ਨੂੰ ਬਦਲਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਵਿੱਚ ਜਾਤਪਾਤ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਾਬਰਾਬਤਾ ਖਤਮ ਕਰਕੇ ਹਰੇਕ ਵਰਗੇ ਨੂੰ ਮਨੁੱਖਤਾ ਵਾਲੇ ਅਧਿਕਾਰ ਮਿਲਣੇ ਸਨ, ਦੇ ਵਿਰੁੱਧ 1925 ਵਿੱਚ ਇਹਨਾਂ ਲੋਕਾਂ ਨੇ ਆਰ. ਐਸ. ਐਸ. ਦੀ ਸਥਾਪਨਾ ਕੀਤੀ ਸੀ ਜਿਸਨੇ ਡਾਕਟਰ ਅੰਬੇਡਕਰ ਦਾ ਪੂਰਾ ਵਿਰੋਧ ਕੀਤਾ। ਆਰ. ਐਸ. ਐਸ. ਦਾ ਅੱਜ ਫਿਰਕਾ ਪ੍ਰਸਤੀ ਵਾਲਾ ਚਿਹਰਾ ਸਪੱਸਟ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਦੇਸ਼ ਭਰ ਦੇ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ, ਦਲਿਤ-ਪੱਛੜਿਆਂ ਵਰਗ ਅਤੇ ਧਾਰਮਿਕ ਘੱਟ ਗਿਣਤੀ ਵਰਗ ਨੂੰ ਆਪਸ ਵਿੱਚ ਲੜਾ-ਲੜਾ ਕੇ ਦੇਸ਼ ਦਾ ਵਾਤਾਵਰਨ ਫਿਰਕੂ ਰੰਗ ਨਾਲ ਰੰਗਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੰਵਿਧਾਨ ਅਨੁਸਾਰ ਮਿਲੇ ਹੱਕਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਅੱਜ ਸੰਵਿਧਾਨ ਨੂੰ ਅਤੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਐਸਸੀ ਸਮਾਜ ਵੱਲੋਂ ਸੰਘਰਸ਼ ਹਰ ਭਾਰਤੀ ਦੇ ਘਰ ਦੇ ਦਰਵਾਜੇ ਤੋਂ ਸ਼ੁਰੂ ਹੋ ਕੇ ਦੇਸ਼ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ। ਇਸ ਸੰਘਰਸ਼ ਨੂੰ ਹੁਣ ਮੰਨੂਵਾਦ ਦੀ ਫਿਰਕਾਪ੍ਰਸਤ ਤੇ ਗੈਰ ਮਨੁੱਖੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਦੀ ਮਨੁੱਖਤਾ ਦੀ ਬਹਾਲੀ ਲਈ ਵਿਚਾਰਧਾਰਾ ਵਿਚਕਾਰ ਆਰ ਪਾਰ ਦੀ ਲੜਾਈ ਵਿੱਚ ਬਦਲ ਸਕਦੀ ਹੈ।ਉਹਨਾਂ ਕਿਹਾ ਕਿ ਇਨਸਾਫ ਪਸੰਦ ਦੇਸ਼ ਨਾਲ ਹਿੱਤ ਰੱਖਣ ਵਾਲੇ ਅਤੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਜਿੱਤ ਵੱਲ ਲਿਜਾਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸਮੁੱਚਾ ਐਸਸੀ ਸਮਾਜ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਢਕੇ ਭਾਰਤੀ ਸੰਵਿਧਾਨ ਦੇ ਰਚਨਹਾਰੇ ਵਿਰੁੱਧ ਕੀਤੀਆਂkਤ ਟਿੱਪਣੀਆਂ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਜੀ ਦੇ ਲਿਖੇ ਹੋਏ ਸੰਵਿਧਾਨ ਬਦੌਲਤ ਹੀ ਅੰਮ੍ਰਿਤ ਸ਼ਾਹ ਅੱਜ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ ਹੈ : ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ
Next articleਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਕਾਨਾਂ ਲਈ ਹੁਣ ਤੱਕ 16.50 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ – ਡਾ: ਰਾਜ ਕੁਮਾਰ