ਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਦੇਸ਼ ’ਚ ਸਭ ਤੋਂ ਖਰਾਬ: ਮਹਿਲਾ ਕਮਿਸ਼ਨ

ਲੁਧਿਆਣਾ  (ਸਮਾਜ ਵੀਕਲੀ):  ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਦਰਜ ਜਬਰ-ਜਨਾਹ ਕੇਸ ’ਚ ਗ੍ਰਿਫ਼ਤਾਰੀ ਸਬੰਧੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਲੁਧਿਆਣਾ ਪੁਲੀਸ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇਸ ਮਾਮਲੇ ਸਬੰਧੀ ਪੁਲੀਸ ਤੋਂ ਜਵਾਬ ਤਲਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਹੁਣ ਤੱਕ ਜਬਰ-ਜਨਾਹ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਪੂਰੇ ਦੇਸ਼ ’ਚ ਸਭ ਤੋਂ ਖਰਾਬ ਹੈ। ਇਸੇ ਦੌਰਾਨ ਬੈਂਸ ’ਤੇ ਜਬਰ-ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਔਰਤ ਨੇ ਵੀ ਪੁਲੀਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ। ਸਨਅਤੀ ਸ਼ਹਿਰ ਦੇ ਸਰਕਟ ਹਾਊਸ ’ਚ ਮਹਿਲਾ ਜਨ ਸੁਣਵਾਈ ਲਈ ਪੁੱਜੇ ਚੇਅਰਪਰਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ 65 ਕੇਸਾਂ ਦੀ ਸੁਣਵਾਈ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਕੇਸ ਹਨ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਕਈ ਮਾਮਲਿਆਂ ’ਚ ਪੁਲੀਸ ਦੀ ਕਾਰਜਪ੍ਰਣਾਲੀ ਕਾਫ਼ੀ ਮਾੜੀ ਰਹੀ ਹੈ। ਅਜਿਹੇ ਹੀ ਹਾਲਾਤ ਉਨ੍ਹਾਂ ਨੂੰ ਮੁਹਾਲੀ ’ਚ ਵੀ ਮਿਲੇ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਘ ਵੱਲੋਂ ਬੱਕਰੀਆਂ ’ਤੇ ਹਮਲੇ ਮਗਰੋਂ ਝਾਂਡੀਆਂ ਕਲਾਂ ਦੇ ਲੋਕ ਸਹਿਮੇ
Next articleਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਪਏ ਕੌਮੀ ਐਵਾਰਡ