ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਇੱਥੋਂ ਦੇ ਨਜ਼ਦੀਕੀ ਪਿੰਡ ਬਾਸੋਵਾਲ ਕਲੋਨੀ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਦੇ ਡੀ.ਐਸ.ਪੀ. ਸ਼੍ਰੀ ਅਜੇ ਸਿੰਘ ਅਤੇ ਸਬ ਇੰਸਪੈਕਟਰ ਮਨਵੀਰ ਸਿੰਘ ਨੇ ਬਾਸੋਵਾਲ ਕਲੋਨੀ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਵੀ ਲੋਕਾਂ ਨੂੰ ਅਵਗਤ ਕਰਵਾਇਆ ਅਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਹਰ ਤਰ੍ਹਾਂ ਦੇ ਨਸ਼ੇ ਨੂੰ ਠਲ ਪਾਉਣ ਦਾ ਪ੍ਰਣ ਲਿਆ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਬਾਸੋਵਾਲ ਕਲੋਨੀ ਸ਼੍ਰੀ ਲੱਕੀ ਕਪਿਲਾ ਵੱਲੋਂ ਡੀ.ਐਸ.ਪੀ. ਸ਼੍ਰੀ ਅਨੰਦਪੁਰ ਸਾਹਿਬ ਸ੍ਰੀ ਅਜੇ ਸਿੰਘ ਅਤੇ ਸਬ ਇੰਸਪੈਕਟਰ ਮਨਵੀਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ‘ ਨਸ਼ੇ ਛਡਾਓ ਪੰਜਾਬ ਬਚਾਓ ‘ ਤਹਿਤ ਆਪਣੇ ਯੋਗਦਾਨ ਲਈ ਯਕੀਨ ਦਿਵਾਇਆ। ਇਸ ਮੌਕੇ ਗੁਰਮੀਤ ਸਿੰਘ ਕਲੋਤਾ ਪ੍ਰਧਾਨ , ਸਰਪੰਚ ਗੰਗੂਵਾਲ ਪ੍ਰਿੰਸ , ਬਾਸੋਵਾਲ ਕਲੋਨੀ ਦੇ ਪੰਚ ਪਵਨ ਫੋਰਮੈਨ ਤੇ ਪ੍ਰਦੀਪ ਕੁਮਾਰ , ਗਗਨ ਬਸੀ , ਸਾਬਕਾ ਪੰਚ ਪਵਨ ਚੀਟੂ , ਰਮੇਸ਼ ਚੰਦਰ , ਨੰਬਰਦਾਰ ਗੰਗੂਵਾਲ ਮਹਿੰਦਰ ਸਿੰਘ , ਬਾਬੂ ਸਤਪਾਲ , ਸੂਬੇ ਸਿੰਘ ਪ੍ਰਧਾਨ , ਰਿੰਪੂ , ਸੁਮੀਰ ਕੁਮਾਰ , ਛਿੰਦਰ ਪਾਲ , ਬੀਰਪਾਲ , ਸਾਹਿਲ ਚੀਟੂ , ਰਿਸ਼ੀ ਚੀਟੂ , ਅਮਿਤ ਬਾਵਾ , ਚੰਦਨ ਸ਼ਰਮਾ , ਰੋਹਿਤ ਕਪਿਲਾ , ਰਾਜ ਕੁਮਾਰ , ਸੰਜੀਵ ਕੁਮਾਰ ਸ਼ਾਨੂੰ ,ਮਾਸਟਰ ਸੰਜੀਵ ਧਰਮਾਣੀ , ਗਗਨ ਗੱਗੂ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly