HOME ਡਾ. ਅੰਬੇਡਕਰ ਦੇ ਬੁੱਤ ਉਪਰ ਸ਼ੈੱਡ ਬਣਾਇਆ ਜਾਵੇ : ਢੋਸੀਵਾਲ

ਡਾ. ਅੰਬੇਡਕਰ ਦੇ ਬੁੱਤ ਉਪਰ ਸ਼ੈੱਡ ਬਣਾਇਆ ਜਾਵੇ : ਢੋਸੀਵਾਲ

16

— ਨਗਰ ਕੌਂਸਲ ਤੁਰੰਤ ਧਿਆਨ ਦੇਵੇ —

ਸ੍ਰੀ ਮੁਕਤਸਰ ਸਾਹਿਬ  (ਸਮਾਜ ਵੀਕਲੀ)   (ਸ਼ਿਵਨਾਥ ) ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਨਗਰ ਕੌਂਸਲ ਦੀ ਹਦੂਦ ਅੰਦਰ ਡਾ. ਅੰਬੇਡਕਰ ਪਾਰਕ ਬਣਿਆ ਹੋਇਆ ਹੈ। ਪਾਰਕ ਅੰਦਰ ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਨਤ ਬਾਬਾ ਸਾਹਿਬ ਡਾ. ਭੀਮ ਰਾਓ ਅਬੰਡੇਕਰ ਦਾ ਬੁੱਤ ਲੱਗਿਆ ਹੋਇਆ ਹੈ। ਅੰਬੇਡਕਰ ਪਾਰਕ ਲਈ ਇਹ ਜਗ੍ਹਾ ਇਲਾਕੇ ਦੇ ਪ੍ਰਸਿੱਧ ਲੈਂਡਲਾਰਡ ਅਤੇ ਮਹਾਂਦਾਨੀ ਬਾਵਾ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ। ਪਾਰਕ ਦੀ ਸੇਵਾ ਸੰਭਾਲ ਅਤੇ ਦੇਖ ਰੇਖ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਗਤ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜੋਰਾ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਵਰਕਿੰਗ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਰੀਬ ਸਵਾ ਦੋ ਲੱਖ ਰੁਪਏ ਦੀ ਰਾਸ਼ੀ ਖਰਚ ਕੇ ਪਾਰਕ ਦੇ ਸੁੰਦਰੀਕਰਨ ਦਾ ਕਾਰਜ ਕਰਵਾਇਆ ਗਿਆ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਪਾਰਕ ਸਦਾ ਹੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਥਾਨਕ ਨਗਰ ਕੌਂਸਲ ਦੀ ਬੇਰੁਖੀ ਦੀ ਸ਼ਿਕਾਰ ਰਿਹਾ ਹੈ। ਐਨਾ ਹੀ ਨਹੀਂ ਨਗਰ ਕੌਂਸਲ ਦੀ ਸੀਮਾ ਅੰਦਰ ਮੇਨ ਬੱਸ ਸਟੈਂਡ ਕੋਲ ਮਨਜੂਰ ਸ਼ੁਦਾ ਤੇ ਢਹਿ ਢੇਰੀ ਹੋ ਚੁੱਕੇ ਡਾ. ਅੰਬੇਡਕਰ ਚੌਂਕ ਨੂੰ ਪੁਨਰ ਸਥਾਪਤ ਕਰਨ ਲਈ ਡੀ.ਸੀ. ਜਾਂ ਕਾਰਜ ਸਾਧਕ ਅਫਸਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਇਸ ਸਬੰਧੀ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਕਈ ਵਾਰ ਕਾਰਜ ਸਾਧਕ ਅਫਸਰ ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਬੇਨਤੀ ਵੀ ਕੀਤੀ ਗਈ ਹੈ। ਅੱਜ ਇਥੇ ਉਕਤ ਜਾਣਕਾਰੀ ਦਿੰਦੇ ਹੋਏ ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਡਾ. ਅੰਬੇਡਕਰ ਪਾਰਕ ਵਿੱਚ ਬਣੇ ਡਾ. ਅੰਬੇਡਕਰ ਦੇ ਬੁੱਤ ਉਪਰ ਕੋਈ ਸ਼ੈੱਡ ਨਹੀਂ ਬਣਿਆ ਹੋਇਆ ਹੈ। ਧੁੱਪ, ਸਰਦੀ, ਮੀਂਹ ਅਤੇ ਹਨੇਰੀ ਵਿੱਚ ਬੁੱਤ ਦੀ ਹਾਲਤ ਖਰਾਬ ਹੋ ਜਾਂਦੀ ਹੈ। ਕਈ ਵਾਰ ਬੁੱਤ ਉਪਰ ਬੈਠ ਕੇ ਪੰਛੀ ਵੀ ਗੰਦਗੀ ਪਾਉਂਦੇ ਹਨ। ਅਜਿਹਾ ਹੋਣ ਨਾਲ ਬੁੱਥ ਦੀ ਬੇਅਦਬੀ ਹੁੰਦੀ ਰਹਿੰਦੀ ਹੈ। ਸ੍ਰੀ ਢੋਸੀਵਾਲ ਨੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐਮ.ਐੱਲ.ਏ., ਡਿਪਟੀ ਕਮਿਸਨਰ ਅਤੇ ਕਾਰਜ ਸਾਧਕ ਅਫਸਰ ਤੋਂ ਮੰਗ ਕੀਤੀ ਹੈ ਕਿ ਡਾ. ਅੰਬੇਡਕਰ ਦੇ ਉਪਰੋਕਤ ਬੁੱਤ ਉਪਰ ਸ਼ੈੱਡ ਪਵਾਇਆ ਜਾਵੇ ਜਾਂ ਬੁੱਤ ਦੇ ਚਾਰ ਚੁਫੇਰੇ ਸ਼ੀਸ਼ੇ ਦਾ ਕਵਰ ਲਵਾਇਆ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਥਾਨਕ ਮੇਨ ਬੱਸ ਸਟੈਂਡ ਕੋਲ ਢਹਿ ਢੇਰੀ ਹੋ ਚੁੱਕੇ ਮਨਜੂਰ ਸ਼ੁਦਾ ਅੰਬੇਡਕਰ ਚੌਂਕ ਦਾ ਤੁਰੰਤ ਪੁਨਰ ਨਿਰਮਾਣ ਕਰਵਾਇਆ ਜਾਵੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਾਠਗੜ੍ਹ ਹਸਪਤਾਲ ‘ਚ ਚੋਰਾਂ ਦਾ ਕਹਿਰ: 12ਵੀਂ ਵਾਰ ਬਣਾਇਆ ਨਿਸ਼ਾਨਾ, ਪੱਖੇ ਤੇ ਟੁੱਲੂ ਪੰਪ ਚੋਰੀ, ਦੁਖੀ ਸਟਾਫ਼ ਨੇ ਹੱਥ ਖੜ੍ਹੇ ਕਰ ਨਵਾਂਸ਼ਹਿਰ ਸੀਨੀਅਰ ਅਫ਼ਸਰਾਂ ਕੋਲ ਕੀਤੀ ਅਪੀਲ
Next articleCHARACTER POSTERS REVEALED FOR BATWARA 1947