ਕਿਸਾਨ ਆਗੂ ਰਾਜਵੰਤ ਸਿੰਘ ਵਲੋਂ ਵਾਰਡ ਨੰਬਰ 14 ਤੋਂ ਸ੍ਰੀ ਬਿਰਦੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਐਲਾਨ

ਜਲੰਧਰ ,(ਸਮਾਜ ਵੀਕਲੀ) (ਜੱਸਲ)-ਅੱਜ ਵਾਰਡ ਨੰਬਰ 14 ਤੋਂ ਬਸਪਾ ਦੇ ਉਮੀਦਵਾਰ ਸ੍ਰੀ ਹੰਸ ਰਾਜ ਬਿਰਦੀ ਨੂੰ ਚੋਣ ਹੁਲਾਰਾ ਉਸ ਸਮੇਂ ਮਿਲਿਆ ਜਦੋਂ ਕਿਸਾਨ ਆਗੂ ਰਾਜਵੰਤ ਸਿੰਘ ਨੇ ਸ੍ਰੀ ਹੰਸ ਰਾਜ ਬਿਰਦੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਐਲਾਨ ਕੀਤਾ। ਕਿਸਾਨ ਆਗੂ ਨੇ ਆਪਣੇ ਸਾਰੇ ਕਿਸਾਨ ਭਰਾਵਾਂ, ਮਿਹਨਤਕਸ਼ ਵੋਟਰਾਂ ਨੂੰ ਵੱਧ ਤੋਂ ਵੱਧ ਸ੍ਰੀ ਹੰਸ ਰਾਜ ਬਿਰਦੀ ਬਸਪਾ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਉਪਰੰਤ ਦੀਪ ਨਗਰ, ਲੰਬੜ ਕਲੋਨੀ ,ਪੰਚਸ਼ੀਲ ਇਨਕਲੇਵ, ਸ਼ਿਵ ਇਨਕਲੇਵ ਅਤੇ ਰਣਜੀਤ ਇਨਕਲੇਵ ਦੇ ਘਰ -ਘਰ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਵੋਟਰਾਂ ਨੇ ਸ੍ਰੀ ਹੰਸ ਰਾਜ ਬਿਰਦੀ ਦੇ ਹੱਕ ਵਿੱਚ ਵੋਟਾਂ ਭੁਗਤਾਨ ਕਰਨ ਦਾ ਭਰੋਸਾ ਦਿਵਾਇਆ। ਵੋਟਰਾਂ ਨੇ ਇਹ ਵੀ ਕਿਹਾ ਕਿ ਅਸੀਂ ਸ੍ਰੀ ਬਿਰਦੀ ਦੀ ਤਨ ,ਮਨ ਤੇ ਧੰਨ ਨਾਲ ਪੂਰੀ -ਪੂਰੀ ਮੱਦਦ ਕਰਾਂਗੇ। ਅੱਜ ਦੇ ਚੋਣ ਪ੍ਰਚਾਰ ਵਿੱਚ ਐਡਵੋਕੇਟ ਹਰਭਜਨ ਸਾਂਪਲਾ, ਜਗਦੀਸ਼ ਰਾਣਾ ਸਾਬਕਾ ਪ੍ਰਧਾਨ ਬਸਪਾ ਜਲੰਧਰ, ਸਤੀਸ਼ ਕੁਮਾਰ ਕਲੱਸਟਰ ਪ੍ਰਧਾਨ ਬਸਪਾ, ਨਰਿੰਦਰ ਕੁਮਾਰ ,ਲਛਮਣ ਦਾਸ, ਰਾਹੁਲ ਬਿਰਦੀ, ਲਲਿਤ ਕੁਮਾਰ ਅਤੇ ਰਾਮ ਜੀ ਲਾਲ (ਰਾਮਜੂ) ਆਦਿ ਬਸਪਾ ਆਗੂ ਅਤੇ ਸਪੋਰਟਰਾਂ ਨੇ ਸ੍ਰੀ ਹੰਸ ਰਾਜ ਬਿਰਦੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਚੋਣ ਪ੍ਰਚਾਰ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਐੱਸ ਮੱਟੂ ਤੇ ਕੇ ਰਮਨ ਅਤੇ ਅਮਰੀਕ ਮਾਇਕਲ ਹੈਲੋ ਹੈਲੋ 2024
Next articleਨੰਗਲ ਕਰਾਰ ਖਾਂ ਵਿਖੇ ਚੋਣ ਦਫਤਰ ਦਾ ਉਦਘਾਟਨ ਵਾਰਡ ਨੰਬਰ 13 ਦੇ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਪਣੇ ਕਰ ਕਮਲਾ ਨਾਲ ਕੀਤਾ